ਕੁੜੀ ਨੇ ਆਪਣੇ ਸਾਥੀ ਨਾਲ ਮਿਲ ਕੇ ਨੌਜਵਾਨ ਨੂੰ ਕੀਤਾ ਬਲੈਕਮੇਲ; ਨਹਿਰ ਵਿੱਚ ਮਾਰੀ ਛਾਲ
Advertisement
Article Detail0/zeephh/zeephh2674662

ਕੁੜੀ ਨੇ ਆਪਣੇ ਸਾਥੀ ਨਾਲ ਮਿਲ ਕੇ ਨੌਜਵਾਨ ਨੂੰ ਕੀਤਾ ਬਲੈਕਮੇਲ; ਨਹਿਰ ਵਿੱਚ ਮਾਰੀ ਛਾਲ

Chandigarh News: ਚੰਡੀਗੜ੍ਹ ਦੇ ਇੱਕ ਨੌਜਵਾਨ ਨੂੰ ਇੱਕ ਕੁੜੀ ਨੇ ਆਪਣੇ ਸਾਥੀ ਨਾਲ ਮਿਲ ਕੇ ਬਲੈਕਮੇਲ ਕੀਤਾ ਅਤੇ ਨੌਜਵਾਨ ਨੇ ਇਸ ਤੋਂ ਤੰਗ ਪਰੇਸ਼ਾਨ ਹੋ ਕੇ ਨਹਿਰ ਵਿੱਚ ਛਾਲ ਮਾਰ ਦਿੱਤੀ।

 

 ਕੁੜੀ ਨੇ ਆਪਣੇ ਸਾਥੀ ਨਾਲ ਮਿਲ ਕੇ ਨੌਜਵਾਨ ਨੂੰ ਕੀਤਾ ਬਲੈਕਮੇਲ; ਨਹਿਰ ਵਿੱਚ ਮਾਰੀ ਛਾਲ

Chandigarh News: ਚੰਡੀਗੜ੍ਹ ਦੇ ਰਾਮ ਦਰਬਾਰ ਦੇ ਰਹਿਣ ਵਾਲੇ 32 ਸਾਲਾ ਨੌਜਵਾਨ ਅਜੈ ਨੇ ਅੱਜ ਸਵੇਰੇ 8 ਵਜੇ ਦੇ ਕਰੀਬ ਰੂਪਨਗਰ ਦੇ ਨਾਲ ਲੱਗਦੀ ਰੰਗੀਲਪੁਰ ਨਹਿਰ ਵਿੱਚ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡਾ ਪੁੱਤਰ ਅਜੈ, ਜੋ ਕਿ ਟਰਾਂਸਪੋਰਟਰ ਵਜੋਂ ਕੰਮ ਕਰਦਾ ਸੀ, ਦਾ ਸੰਪਰਕ ਚੰਡੀਗੜ੍ਹ ਦੀ ਰਹਿਣ ਵਾਲੀ ਸਾਧਨਾ ਨਾਮ ਦੀ ਇੱਕ ਕੁੜੀ ਨਾਲ ਹੋਇਆ, ਜਿਸ ਤੋਂ ਬਾਅਦ ਅਜੈ ਅਤੇ ਸਾਧਨਾ ਦੇ ਵਿੱਚ ਇਕ ਰਿਲੇਸ਼ਨ ਸ਼ੁਰੂ ਹੋ ਗਿਆ।  

ਇਸ ਦੇ ਨਾਲ ਹੀ ਸਧਨਾ ਦਾ ਇੱਕ ਹੋਰ ਦੋਸਤ ਸਾਹਿਲ, ਜੋ ਕਿ ਜੰਮੂ ਦਾ ਰਹਿਣ ਵਾਲਾ ਹੈ, ਉਨ੍ਹਾਂ ਦੋਵਾਂ ਨੇ ਮਿਲ ਕੇ ਅਜੈ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਧਨਾ ਅਤੇ ਸਾਹਿਲ ਨੇ ਅਜੈ ਤੋਂ ਲਗਭਗ ਪੰਜ ਲੱਖ ਰੁਪਏ ਲਏ ਸਨ ਅਤੇ ਲੜਕੀ ਉਸ ਤੋਂ ਹੋਰ 10 ਲੱਖ ਰੁਪਏ ਦੀ ਮੰਗ ਕਰ ਰਹੀ ਸੀ। 

ਇਹ ਵੀ ਪੜ੍ਹੋ: ਨੌਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਵੱਲੋਂ ਜਥੇਦਾਰਾਂ ਨੂੰ ਬਰਖਾਸਤ ਕਰਨ ਲਈ SGPC ਦੀ ਨਿੰਦਾ ਕੀਤੀ

 

ਅਜੈ ਨੇ ਉਸ ਲੜਕੀ ਤੋਂ ਤੰਗ ਪਰੇਸ਼ਾਨ ਹੋ ਕੇ ਅੱਜ ਆਪਣੀ ਚਿੱਟੀ ਕਾਰ CH01 CH 6830 ਵਿੱਚ ਆਇਆ ਅਤੇ ਸਵੇਰੇ 8 ਵਜੇ ਦੇ ਕਰੀਬ ਨਹਿਰ 'ਤੇ ਕਾਰ ਖੜ੍ਹੀ ਕਰਕੇ ਨਹਿਰ ਵਿੱਚ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਵੀ ਨਾਲ ਆਏ ਅਤੇ ਗੋਤਾਖੋਰ ਵੀ ਉੱਥੇ ਮੌਜੂਦ ਸੀ ਜਿਸ ਦੇ ਸਾਹਮਣੇ ਨੌਜਵਾਨ ਨੇ ਛਾਲ ਮਾਰੀ ਸੀ। 

 ਫਿਲਹਾਲ ਭਗਵੰਤਪੁਰਾ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ। ਇਸ ਸਬੰਧੀ ਮੌਕੇ 'ਤੇ ਪਹੁੰਚੇ ਸਿੰਘ ਭਗਵੰਤਪੁਰ ਪੁਲਿਸ ਸਟੇਸ਼ਨ ਦੇ ਆਈ.ਓ. ਸੰਦੀਪ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਫਿਲਹਾਲ ਪਰਿਵਾਰਕ ਮੈਂਬਰਾਂ ਨੇ ਸਾਧਨਾ ਲੜਕੀ ਅਤੇ ਸਾਹਿਲ ਲੜਕੇ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੇ ਦਿੱਲੀ ਏਅਰਪੋਰਟ ਤੋਂ ਬੱਬਰ ਖਾਲਸਾ ਦੇ ਅੱਤਵਾਦੀ ਨੂੰ ਕੀਤਾ ਗ੍ਰਿਫਤਾਰ

 

TAGS

Trending news

;