Punjab Weather Update: ਅਗਲੇ 72 ਘੰਟਿਆਂ ਤੱਕ ਪੰਜਾਬ ਵਿੱਚ ਮੌਸਮ ਆਮ ਰਹਿਣ ਦੀ ਉਮੀਦ ਹੈ ਅਤੇ ਮੌਸਮ ਵਿਭਾਗ ਨੇ ਫਿਲਹਾਲ ਮੀਂਹ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ।
Trending Photos
Punjab Weather: ਅਗਲੇ ਤਿੰਨ ਦਿਨਾਂ ਤੱਕ ਪੰਜਾਬ ਵਿੱਚ ਮੌਸਮ ਆਮ ਰਹੇਗਾ। ਮੌਸਮ ਵਿਭਾਗ ਨੇ ਸੂਬੇ ਵਿੱਚ ਮੀਂਹ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ। 7 ਜੁਲਾਈ ਤੋਂ ਮਾਨਸੂਨ ਦੀ ਗਤੀ ਹੌਲੀ ਹੋ ਗਈ ਹੈ, ਜਿਸ ਕਾਰਨ ਜੁਲਾਈ ਮਹੀਨੇ ਵਿੱਚ ਹੁਣ ਤੱਕ ਆਮ ਨਾਲੋਂ ਘੱਟ ਬਾਰਿਸ਼ ਦਰਜ ਕੀਤੀ ਗਈ ਹੈ।
ਪਿਛਲੇ 24 ਘੰਟਿਆਂ ਵਿੱਚ, ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਈ, ਜਿਸ ਕਾਰਨ ਤਾਪਮਾਨ ਵਿੱਚ ਥੋੜ੍ਹਾ ਵਾਧਾ ਹੋਇਆ। ਔਸਤ ਤਾਪਮਾਨ 1.2 ਡਿਗਰੀ ਵਧਿਆ ਹੈ, ਹਾਲਾਂਕਿ, ਇਹ ਅਜੇ ਵੀ ਆਮ ਨਾਲੋਂ 2.1 ਡਿਗਰੀ ਸੈਲਸੀਅਸ ਘੱਟ ਰਿਹਾ। ਸ੍ਰੀ ਆਨੰਦਪੁਰ ਸਾਹਿਬ ਵਿੱਚ ਵੱਧ ਤੋਂ ਵੱਧ ਤਾਪਮਾਨ 36.3 ਡਿਗਰੀ ਰਿਹਾ, ਜਦੋਂ ਕਿ ਅੰਮ੍ਰਿਤਸਰ ਵਿੱਚ 31, ਲੁਧਿਆਣਾ ਵਿੱਚ 32.4, ਪਟਿਆਲਾ ਵਿੱਚ 32.6, ਪਠਾਨਕੋਟ ਵਿੱਚ 34.1 ਅਤੇ ਬਠਿੰਡਾ ਵਿੱਚ 32.8 ਡਿਗਰੀ ਦਰਜ ਕੀਤਾ ਗਿਆ।
ਮੀਂਹ ਦੀ ਸਥਿਤੀ:
ਫਾਜ਼ਿਲਕਾ: 18.5 ਮਿ.ਮੀ
ਅੰਮ੍ਰਿਤਸਰ: 17.8 ਮਿ.ਮੀ
ਫਿਰੋਜ਼ਪੁਰ: 9 ਐਮ.ਐਮ
ਪਠਾਨਕੋਟ: 2 ਐਮ.ਐਮ
ਲੁਧਿਆਣਾ: 1.8 ਮਿ.ਮੀ
ਮੋਗਾ: 1.5 ਮਿ.ਮੀ
ਹੁਣ ਤੱਕ ਜੁਲਾਈ ਵਿੱਚ ਆਮ ਨਾਲੋਂ 2% ਘੱਟ ਮੀਂਹ ਪਿਆ
ਜੂਨ ਵਿੱਚ ਆਮ ਨਾਲੋਂ 23% ਵੱਧ ਮੀਂਹ ਪਿਆ, ਜਦੋਂ ਕਿ ਜੁਲਾਈ ਵਿੱਚ ਪਹਿਲੀ ਤੋਂ 17 ਤਰੀਕ ਤੱਕ ਸਿਰਫ਼ 84.1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦੋਂ ਕਿ ਔਸਤ 86.2 ਮਿਲੀਮੀਟਰ ਹੋਣਾ ਚਾਹੀਦਾ ਸੀ।
8 ਜ਼ਿਲ੍ਹਿਆਂ ਵਿੱਚ ਆਮ ਨਾਲੋਂ ਵੱਧ ਮੀਂਹ ਪਿਆ
ਅੰਮ੍ਰਿਤਸਰ (193.2 ਮਿਲੀਮੀਟਰ, 119% ਵੱਧ) ਅਤੇ ਤਰਨਤਾਰਨ (183.9 ਮਿਲੀਮੀਟਰ, 239% ਵੱਧ) ਵਿੱਚ ਰਿਕਾਰਡ ਮੀਂਹ ਪਿਆ ਹੈ। ਇਨ੍ਹਾਂ ਤੋਂ ਇਲਾਵਾ ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਮੋਗਾ, ਬਠਿੰਡਾ ਅਤੇ ਮਾਨਸਾ ਵਿੱਚ ਵੀ ਆਮ ਨਾਲੋਂ ਵੱਧ ਮੀਂਹ ਪਿਆ ਹੈ।
ਘੱਟ ਮੀਂਹ ਵਾਲੇ ਜ਼ਿਲ੍ਹੇ
ਮੁਹਾਲੀ, ਕਪੂਰਥਲਾ ਅਤੇ ਐਸਬੀਐਸ ਨਗਰ ਵਿੱਚ ਹੁਣ ਤੱਕ ਸਭ ਤੋਂ ਘੱਟ ਮੀਂਹ ਦਰਜ ਕੀਤਾ ਗਿਆ ਹੈ। ਕਪੂਰਥਲਾ ਅਤੇ ਐਸਬੀਐਸ ਨਗਰ ਵਿੱਚ 35.9 ਮਿਲੀਮੀਟਰ ਮੀਂਹ ਪਿਆ, ਜਦੋਂ ਕਿ ਮੋਹਾਲੀ ਵਿੱਚ ਸਿਰਫ਼ 40.4 ਮਿਲੀਮੀਟਰ ਮੀਂਹ ਪਿਆ।
ਅੱਜ ਦੇ ਮੌਸਮ ਦੀ ਭਵਿੱਖਬਾਣੀ:
ਅੰਮ੍ਰਿਤਸਰ, ਜਲੰਧਰ: ਬੱਦਲਵਾਈ, ਹਲਕੀ ਬਾਰਿਸ਼ ਸੰਭਵ ਹੈ; ਤਾਪਮਾਨ 27-29°C
ਲੁਧਿਆਣਾ: ਹਲਕੀ ਬਾਰਿਸ਼ ਦੀ ਸੰਭਾਵਨਾ ਹੈ; ਤਾਪਮਾਨ 26-32°C
ਪਟਿਆਲਾ, ਮੋਹਾਲੀ: ਬੱਦਲਵਾਈ, ਹਲਕੀ ਬਾਰਿਸ਼ ਦੀ ਸੰਭਾਵਨਾ ਹੈ; ਤਾਪਮਾਨ 26-33°C