ਫਰੀਦਕੋਟ ਪੁਲਿਸ ਦੇ ਅੜਿੱਕੇ ਚੜ੍ਹਿਆ ਨਸ਼ਾ ਤਸਕਰ, ਵੱਡੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ
Advertisement
Article Detail0/zeephh/zeephh2829515

ਫਰੀਦਕੋਟ ਪੁਲਿਸ ਦੇ ਅੜਿੱਕੇ ਚੜ੍ਹਿਆ ਨਸ਼ਾ ਤਸਕਰ, ਵੱਡੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ

Faridkot News: ਨਸੇ ਦੀ ਤਸਕਰੀ ਵਿੱਚ ਸ਼ਾਮਿਲ ਇੱਕ ਨਸ਼ਾ ਤਸਕਰ ਫਰੀਦਕੋਟ ਪੁਲਿਸ ਦੇ ਅੜਿੱਕੇ ਚੜ੍ਹਿਆ। ਪੁਲਿਸ ਨੇ ਉਸ ਕੋਲੋਂ ਵੱਡੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਹਨ। ਪੁਲਿਸ ਟੀਮ ਦੁਆਰਾ ਦੋਸ਼ੀ ਵੱਲੋਂ ਨਸ਼ੇ ਦੀ ਤਸਕਰੀ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਵੀ ਕਬਜੇ ਵਿੱਚ ਲਿਆ ਗਿਆ ਹੈ।

 

ਫਰੀਦਕੋਟ ਪੁਲਿਸ ਦੇ ਅੜਿੱਕੇ ਚੜ੍ਹਿਆ ਨਸ਼ਾ ਤਸਕਰ, ਵੱਡੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ

Faridkot News (ਨਰੇਸ਼ ਸੇਠੀ): ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੇ ਨਿਰਦੇਸ਼ਾਂ ਅਧੀਨ ਚਲ ਰਹੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰਾ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।  ਇਸੇ ਤਹਿਤ ਥਾਣਾ ਸਿਟੀ-2 ਫਰੀਦਕੋਟ ਵੱਲੋਂ ਕਾਰਵਾਈ ਕਰਦਿਆਂ 1 ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫਤਾਰ ਨਸ਼ਾ ਤਸਕਰ ਪਾਸੋ 700 ਨਸ਼ੀਲੀਆਂ ਗੋਲੀਆਂ (70 ਪੱਤੇ) ਅਤੇ 2000 ਕੈਪਸੂਲ (200 ਪੱਤੇ) ਬਰਾਮਦ ਕੀਤੇ ਗਏ ਹਨ।

ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰ ਦੀ ਪਛਾਣ ਬਖਸ਼ੀਸ਼ ਸਿੰਘ ਪੁੱਤਰ ਚੁੰਗੀ ਰਾਮ ਵਾਸੀ ਗੋਬਿੰਦ ਨਗਰ ਭੋਲੂਵਾਲਾ ਰੋਡ ਫਰੀਦਕੋਟ ਵਜੋ ਹੋਈ ਹੈ। ਪੁਲਿਸ ਟੀਮ ਦੁਆਰਾ ਦੋਸ਼ੀ ਵੱਲੋਂ ਨਸ਼ੇ ਦੀ ਤਸਕਰੀ ਦੌਰਾਨ ਵਰਤਿਆ ਗਿਆ ਇੱਕ ਮੋਟਰਸਾਈਕਲ ਵੀ ਕਬਜੇ ਵਿੱਚ ਲਿਆ ਗਿਆ ਹੈ।

ਜਾਣਕਾਰੀ ਮੁਤਾਬਿਕ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਸਰਹਿੰਦ ਨਹਿਰ ਨੇੜੇ ਗੋਬਿੰਦ ਨਗਰ ਫਰੀਦਕੋਟ ਮੋਜੂਦ ਸੀ ਤਾ ਦੋਸ਼ੀ ਬਖਸ਼ੀਸ਼ ਸਿੰਘ ਮੋਟਰਸਾਈਕਲ ਦੀ ਟੈਕੀ ਪਰ ਗੱਟਾ ਰੱਖ ਕੇ ਆਉਦਾ ਦਿਖਾਈ ਦਿੱਤਾ ਜਿਸਨੂੰ ਸ਼ੱਕ ਦੀ ਬਿਨਾਅ ਪਰ ਰੋਕ ਕੇ ਤਲਾਸ਼ੀ ਕੀਤੀ ਤਾ 700 ਨਸ਼ੀਲੀਆ ਗੋਲੀਆ (ਕੁੱਲ 70 ਪੱਤੇ ਮਾਰਕਾ Tramadol Hydrochloride Tab Usp Ripdol Tab 100 Mg),  2000 ਕੈਪਸੂਲ (ਕੁੱਲ 200 ਪੱਤੇ ਮਾਰਕਾ Pragabalin Capsule IP 300 Ambany Capsule 300 Mg)  ਅਤੇ 2480 ਰੁਪਏ ਭਾਰਤੀ ਕਰੰਸੀ ਨੋਟ ਬਰਾਮਦ ਕੀਤੇ ਗਏ।

ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 22(ਬੀ)/61/85 ਅਤੇ  223 ਬੀ.ਐਨ.ਐਸ ਤਹਿਤ ਮੁਕੱਦਮਾ ਨੰਬਰ 291 ਮਿਤੀ 05-07-2025 ਦਰਜ ਕੀਤਾ ਗਿਆ ਹੈ।

Trending news

;