ਮੋਹਾਲੀ ਦੇ 34 ਵਿਦਿਆਰਥੀਆਂ ਨੇ JEE ਮੇਨਜ਼ ਵਿੱਚ ਸਫ਼ਲਤਾ ਕੀਤੀ ਹਾਸਲ
Advertisement
Article Detail0/zeephh/zeephh2724195

ਮੋਹਾਲੀ ਦੇ 34 ਵਿਦਿਆਰਥੀਆਂ ਨੇ JEE ਮੇਨਜ਼ ਵਿੱਚ ਸਫ਼ਲਤਾ ਕੀਤੀ ਹਾਸਲ

JEE Mans: ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਮਾਡਲ ਸਕੂਲ ਖਰੜ ਤੋਂ ਨਿਸ਼ਠਾ, ਐਸ ਓ ਈ 3ਬੀ1, ਮੋਹਾਲੀ ਤੋਂ ਪ੍ਰਿਯਾਂਸ਼ੂ, ਐਸ ਓ ਈ ਬਨੂੜ ਤੋਂ ਕਰਨਵੀਰ ਸਿੰਘ, ਐਸ ਓ ਈ ਬਾਕਰਪੁਰ ਤੋਂ ਜਸ਼ਨ ਪ੍ਰੀਤ ਕੌਰ, ਸਿਆਲਬਾ ਤੋਂ ਸਾਹਿਲਪ੍ਰੀਤ ਸਿੰਘ ਅਤੇ ਬੂਟਾ ਸਿੰਘ ਵਾਲਾ ਤੋਂ ਨਿਸ਼ਾਂਤ ਥੰਮਣ ਸ਼ਾਮਲ ਹਨ।

ਮੋਹਾਲੀ ਦੇ 34 ਵਿਦਿਆਰਥੀਆਂ ਨੇ JEE ਮੇਨਜ਼ ਵਿੱਚ ਸਫ਼ਲਤਾ ਕੀਤੀ ਹਾਸਲ

JEE Mans: ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬਾਕੀ ਵਿਦਿਆਰਥੀਆਂ ਲਈ ਇੱਕ ਮਿਸਾਲ ਕਾਇਮ ਕਰਦੇ ਹੋਏ, ਮੋਹਾਲੀ ਜ਼ਿਲ੍ਹੇ ਦੇ 34 ਵਿਦਿਆਰਥੀਆਂ ਨੇ ਦੇਸ਼ ਦੀਆਂ ਨਾਮਵਰ ਇੰਜੀਨੀਅਰਿੰਗ ਸਿੱਖਿਆ ਸੰਸਥਾਵਾਂ ਵਿੱਚ ਦਾਖਲਾ ਲੈਣ ਦਾ ਆਪਣਾ ਰਾਹ ਪੱਧਰਾ ਕੀਤਾ ਹੈ।

ਵੇਰਵੇ ਸਾਂਝੇ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਨੇ ਕਿਹਾ ਕਿ ਰਿਤੂ ਸ਼ਰਮਾ ਦੀ ਅਗਵਾਈ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਹੇਠ, ਮੈਰੀਟੋਰੀਅਸ ਸਕੂਲ ਮੋਹਾਲੀ ਦੇ 28 ਅਤੇ ਮੋਹਾਲੀ ਦੇ ਹੋਰ ਸਰਕਾਰੀ ਸਕੂਲਾਂ ਦੇ 6 ਵਿਦਿਆਰਥੀਆਂ ਨੇ ਜੇ ਈ ਈ ਮੇਨਜ਼ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਜੋ ਕਿ ਦੇਸ਼ ਦੀਆਂ ਨਾਮਵਰ ਇੰਜੀਨੀਅਰਿੰਗ ਦੀ ਪੜ੍ਹਾਈ ਕਰਵਾਉਣ ਵਾਲੀਆਂ ਸੰਸਥਾਵਾਂ ਵਿੱਚ ਦਾਖਲਾ ਲੈਣ ਲਈ ਲਾਜ਼ਮੀ ਯੋਗਤਾ ਮਾਪਦੰਡ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰਮਨਪ੍ਰੀਤ ਸਿੰਘ ਨੇ 99.105, ਸਚਿਨ ਨੇ 92.83, ਜਸਪ੍ਰੀਤ ਕੌਰ ਨੇ 98.11 ਅਤੇ ਅਰਸ਼ਪ੍ਰੀਤ ਕੌਰ ਨੇ 89.37 ਪ੍ਰਤੀਸ਼ਤ ਪ੍ਰਸੈਂਟਾਈਲ ਪ੍ਰਾਪਤ ਕਰਕੇ ਮੈਰੀਟੋਰੀਅਸ ਸਕੂਲ ਮੋਹਾਲੀ ਦਾ ਨਾਮ ਰੌਸ਼ਨ ਕੀਤਾ ਹੈ।

ਬਿਹਤਰ ਭਵਿੱਖ ਵੱਲ ਸਫਲ ਉਡਾਣ ਭਰਨ ਵਾਲੇ ਜ਼ਿਲ੍ਹੇ ਦੇ ਹੋਰਨਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਮਾਡਲ ਸਕੂਲ ਖਰੜ ਤੋਂ ਨਿਸ਼ਠਾ, ਐਸ ਓ ਈ 3ਬੀ1, ਮੋਹਾਲੀ ਤੋਂ ਪ੍ਰਿਯਾਂਸ਼ੂ, ਐਸ ਓ ਈ ਬਨੂੜ ਤੋਂ ਕਰਨਵੀਰ ਸਿੰਘ, ਐਸ ਓ ਈ ਬਾਕਰਪੁਰ ਤੋਂ ਜਸ਼ਨ ਪ੍ਰੀਤ ਕੌਰ, ਸਿਆਲਬਾ ਤੋਂ ਸਾਹਿਲਪ੍ਰੀਤ ਸਿੰਘ ਅਤੇ ਬੂਟਾ ਸਿੰਘ ਵਾਲਾ ਤੋਂ ਨਿਸ਼ਾਂਤ ਥੰਮਣ ਸ਼ਾਮਲ ਹਨ।

ਪ੍ਰੋਜੈਕਟ ਡਾਇਰੈਕਟਰ ਸ਼੍ਰੀਮਤੀ ਰਣਜੀਤ ਕੌਰ ਅਤੇ ਡਿਪਟੀ ਪ੍ਰੋਜੈਕਟ ਡਾਇਰੈਕਟਰ ਬਲਵਿੰਦਰ ਸਿੰਘ ਸੈਣੀ ਨੂੰ ਵਧਾਈ ਦਿੰਦੇ ਹੋਏ, ਡਾ. ਦੁੱਗਲ ਨੇ ਕਿਹਾ ਕਿ ਸ਼ਾਨਦਾਰ ਪ੍ਰਦਰਸ਼ਨ ਨੇ ਹੋਰ ਵਿਦਿਆਰਥੀਆਂ ਵਿੱਚ ਉੱਚ ਪੱਧਰ ਪ੍ਰਾਪਤ ਕਰਨ ਲਈ ਉਤਸ਼ਾਹ ਪੈਦਾ ਕੀਤਾ ਹੈ।

TAGS

Trending news

;