Ranjit Singh Dhadrianwale Supports Diljit Dosanjh: ਸਰਦਾਰ ਜੀ 3 ਫ਼ਿਲਮ ਨੂੰ ਲੈ ਕੇ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਨੇ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਸਮਰਥਨ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਕੋਈ ਪੱਗ ਵਾਲਾ ਤਰੱਕੀ ਕਰਦਾ ਹੈ ਤਾਂ ਵਿਰੋਧ ਤਾਂ ਹੁੰਦਾ ਹੀ ਹੈ।
Trending Photos
Ranjit Singh Dhadrianwale Supports Diljit Dosanjh: ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਪੰਜਾਬੀ ਫਿਲਮ ਸਰਦਾਰ ਜੀ 3 ਦਾ ਵਿਰੋਧ ਦਿਨੋ-ਦਿਨੋ ਵੱਧਦਾ ਜਾ ਰਿਹਾ ਹੈ। ਉੱਥੇ ਹੀ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਵੱਲੋਂ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਗਿਆ। ਅੱਗੇ ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਕੋਈ ਪੱਗ ਵਾਲਾ ਤਰੱਕੀ ਕਰਦਾ ਹੈ ਤਾਂ ਵਿਰੋਧ ਤਾਂ ਹੁੰਦਾ ਹੀ ਹੈ। ਇੱਥੇ ਤੱਕ ਕਿ ਜਦੋਂ ਕੋਈ ਤਰੱਕੀ ਕਰਦਾ ਹੈ ਤਾਂ ਨਾਲ ਦੇ ਸਾਥੀ ਕਲਾਕਾਰ ਵੀ ਇਰਖਾ ਕਰਨ ਲੱਗ ਪੈਂਦੇ ਹਨ।
ਉਨ੍ਹਾਂ ਕਿਹਾ ਪੰਜਾਬੀਆਂ ਨੂੰ, ਖਾਸ ਕਰਕੇ ਸਿੱਖਾਂ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਦਿਲਜੀਤ ਪੱਗ ਨੂੰ ਕਿੱਥੇ ਤੱਕ ਲੈ ਕੇ ਗਏ ਹਨ। ਦਿਲਜੀਤ 'ਤੇ ਸਿਰਫ ਪੰਜਾਬੀਆਂ ਨੂੰ ਹੀ ਸਗੋਂ ਭਾਰਤੀਆਂ ਨੂੰ ਵੀ ਮਾਣ ਹੋਣਾ ਚਾਹੀਦਾ ਹੈ। ਕਿਉਂਕਿ ਦਿਲਜੀਤ ਤਿਰੰਗਾ ਲੈ ਕੇ ਸਟੇਜਾਂ 'ਤੇ ਗਾਉਂਦੇ ਰਹੇ ਨੇ ਅਤੇ ਉਹ ਤਿਰੰਗੇ ਦਾ ਮਾਣ ਵੀ ਵਧਾਉਂਦੇ ਰਹੇ ਹਨ।
ਉਨ੍ਹਾਂ ਕਿਹਾ ਮੈਨੂੰ ਤਾਂ ਇਹ ਹੈ ਕਿ ਇਹ ਨੌਜਵਾਨ ਪੱਗ ਨੂੰ ਬਹੁਤ ਅੱਗੇ ਤੱਕ ਲੈ ਕੇ ਗਿਆ ਤੇ ਉਹਦਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਤੇ ਇੰਡੀਆ ਦੇ ਵਿੱਚ ਵੀ ਇਹ ਫ਼ਿਲਮ ਕੋਈ ਬੈਨ ਕਰਨ ਵਾਲਾ ਵਿਸ਼ਾ ਹੈ ਨਹੀਂ ਸੀ ਜੇ ਕਿਸੇ ਐਕਟਰਸ ਨੇ ਉਸ ਫਿਲਮ ਵਿੱਚ ਕੰਮ ਕੀਤਾ ਵੀ ਹੈ ਤਾਂ ਇਹ ਕੰਮ ਪਹਿਲਾਂ ਰਿਕਾਰਡ ਹੋਇਆ ਸੀ। ਉਹਦੇ ਵਿੱਚ ਕੋਈ ਇਹਨਾਂ ਵੱਡਾ ਇਸ਼ੂ ਹੋਣਾ ਨਹੀਂ ਚਾਹੀਦਾ ਨਾਲੇ ਕਲਾਕਾਰ ਚਾਹੇ ਪਾਕਿਸਤਾਨ ਦਾ ਹੋਵੇ ਕਲਾਕਾਰ ਚਾਹੇ ਇੰਡੀਆ ਦਾ ਹੋਵੇ ਜਿਹੜੇ ਕਲਾਕਾਰ ਹੁੰਦੇ ਨੇ ਉਹ ਸਭ ਦੇ ਸਾਂਝੇ ਹੁੰਦੇ ਨੇ ਕਲਾ ਉਹਨਾਂ ਸਾਰਿਆਂ ਦੀ ਸਾਂਝੀ ਹੁੰਦੀ ਹੈ।
ਆਪਣੇ ਤੇ ਲੱਗੇ ਬਲਾਤਕਾਰ ਦੇ ਇਲਜ਼ਾਮਾਂ ਤੇ ਬੋਲਦਿਆਂ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਵਿੱਚ ਹਾਲੇ ਤੱਕ ਨਾ ਗਲਤੀ ਆਈ ਹੈ ਨਾ ਹੀ ਆਊਗੀ ਦੁਨੀਆਂ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਏਜੰਸੀ ਜਾਂਚ ਕਰ ਲਵੇ ਅਸੀਂ ਸਹਿਯੋਗ ਦਿੱਤਾ ਹੈ ਅਤੇ ਅੱਗੇ ਵੀ ਦਿੰਦੇ ਰਹਾਂਗੇ।