NRI ਤੋਂ ਫਿਰੌਤੀ ਮੰਗਣ ਦਾ ਮਾਮਲਾ ਆਇਆ ਸਾਹਮਣੇ, ਡਰਾਉਣ ਲਈ ਘਰ 'ਤੇ ਕੀਤੀ ਫਾਈਰਿੰਗ
Advertisement
Article Detail0/zeephh/zeephh2665535

NRI ਤੋਂ ਫਿਰੌਤੀ ਮੰਗਣ ਦਾ ਮਾਮਲਾ ਆਇਆ ਸਾਹਮਣੇ, ਡਰਾਉਣ ਲਈ ਘਰ 'ਤੇ ਕੀਤੀ ਫਾਈਰਿੰਗ

Moga News: NRI ਦੇ ਘਰ ਉੱਤੇ ਹਮਲੇ ਤੋਂ ਬਾਅਦ ਪਿੰਡ ਵਿੱਚ ਕਾਫੀ ਜ਼ਿਆਦਾ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਵੱਲੋਂ ਜਲਦ ਤੋਂ ਜਲਦ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

NRI ਤੋਂ ਫਿਰੌਤੀ ਮੰਗਣ ਦਾ ਮਾਮਲਾ ਆਇਆ ਸਾਹਮਣੇ, ਡਰਾਉਣ ਲਈ ਘਰ 'ਤੇ ਕੀਤੀ ਫਾਈਰਿੰਗ

Moga News: ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਕੋਟਲਾ ਦੇ ਵਾਸੀ ਜਗਰਾਜ ਸਿੰਘ ਜੋ ਕਿ ਹੁਣ ਬਰੈਮਟਨ ਕਨੇਡਾ ਦੇ ਵਸਨੀਕ ਹਨ ਜੋ ਕਿ ਆਪਣਾ ਨਿੱਜੀ ਰੇਡੀਓ ਅਤੇ ਟੀ ਵੀ ਚਲਾਉਂਦੇ ਹਨ ਅਤੇ ਕਨੇਡਾ ਵਿੱਚ ਹੋਣ ਵਾਲੇ ਪੰਜਾਬੀ ਮੇਲੇ ਦੇ ਪ੍ਰਮੋਟਰ ਹਨ। ਉਹਨਾਂ ਤੋਂ ਕਨੇਡਾ ਵਿੱਚ ਫੋਨ ਕਰਕੇ ਪੈਸਿਆਂ ਦੀ ਮੰਗ ਕੀਤੀ ਗਈ ਅਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ l ਜਗਰਾਜ ਸਿੰਘ ਸਿੱਧੂ ਇਨੀ ਦਿਨੀ ਆਪਣੇ ਪਿੰਡ ਖੋਸਾ ਕੋਟਲਾ ਵਿਖੇ ਪਰਿਵਾਰ ਨਾਲ ਆਏ ਹੋਏ ਹਨ। ਉਹਨਾਂ ਨੇ ਪੰਜਾਬ ਸਰਕਾਰ ਤੋਂ ਆਪਣੀ ਜਾਣ ਮਾਲ ਦੀ ਰੱਖਿਆ ਲਈ ਗੁਹਾਰ ਲਗਾਈ।

ਜਗਰਾਜ ਸਿੱਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 17 ਫਰਵਰੀ ਦੀ ਰਾਤ ਨੂੰ ਡੇਢ ਵਜੇ ਸਾਡਾ ਮੇਨ ਗੇਟ ਕੁਝ ਬੰਦਿਆਂ ਵੱਲੋਂ ਭੰਨਣ ਦੀ ਕੋਸ਼ਿਸ਼ ਕੀਤੀ। ਗੇਟ ਨਾ ਖੁੱਲਣ ਕਰਕੇ ਜਾਂਦੇ ਹੋਏ ਗੋਲੀਆਂ ਚਲਾ ਕੇ ਗਏ ਅਤੇ ਧਮਕੀ ਦੇ ਕੇ ਗਏ ਕਿ ਅੱਜ ਤਾਂ ਬਚ ਗਿਆ ਹੈ ਫਿਰ ਕਿੰਨਾ ਚਿਰ ਬਚੇਗਾ। ਇਹ ਸਾਰੀ ਘਟਨਾ ਸੀ ਸੀ ਟੀ ਵੀ ਵਿੱਚ ਕੈਦ ਹੋ ਗਈ। ਜਗਰਾਜ ਸਿੰਘ ਨੇ ਦੱਸਿਆ ਕਿ ਇਹ ਸਾਰੀ ਘਟਨਾ ਦੀ ਜਾਣਕਾਰੀ ਤੜਕਸਾਰ ਮੈਂ ਪਿੰਡ ਦੇ ਸਰਪੰਚ ਸਾਹਿਬ ਨੂੰ ਦੱਸੀ ਅਤੇ ਫਿਰ ਅਸੀਂ ਇਸ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਸੀ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ। ਗੋਲੀਆਂ ਚਲਾਉਣ ਵਾਲੇ ਵਿੱਚੋ ਕੁਝ ਕੁ ਵਿਅਕਤੀ ਟਰੇਸ ਕੀਤੇ ਹਨ ਅਤੇ ਅਣਪਛਾਤੇ ਵਿਅਕਤੀਆਂ ਦੀ ਭਾਲ ਤੇ ਮਾਮਲਾ ਪੁਲਿਸ ਅਧੀਨ ਤਾਂ ਹੋਰ ਕੈਮਰੇ ਦੀ ਫੁਟੇਜ ਵੀ ਸਹਾਮਣੇ ਆਈ ਹੈ। 

ਪਿੰਡ ਦੇ ਮੌਜੂਦਾ ਸਰਪੰਚ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਨੀ ਦਿਨੀ ਜਗਰਾਜ ਸਿੱਧੂ ਤੇ ਉਸ ਦੀ ਫੈਮਿਲੀ ਇੰਡੀਆ ਫੇਰੀ ਤੇ ਹਰ ਸਾਲ ਦੀ ਤਰ੍ਹਾਂ ਪਿੰਡ ਆਏ ਹੋਏ ਸਨ। ਪਿਛਲੇ ਦਿਨੀ 17 ਤਰੀਕ ਦੀ ਰਾਤ ਨੂੰ ਜਗਰਾਜ ਸਿੰਘ ਦੇ ਘਰ ਕੁਝ ਅਣਪਛਾਤੇ ਵਿਅਕਤੀਆਂ ਨੇ ਗੇਟ ਨੂੰ ਧੱਕੇ ਮਾਰੇ ਅੰਦਰ ਕੁੱਤੇ ਖੁੱਲੇ ਹੋਣ ਕਰਕੇ ਉਹ ਅੰਦਰ ਤਾਂ ਨਹੀਂ ਆ ਸਕੇ ਪਰ ਬਾਹਰੋਂ ਹੀ ਹਵਾਈ ਫਾਇਰ ਚਲਾ ਕੇ ਚਲੇ ਗਏ। ਅਸੀਂ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਸੀ ਮੈਨੂੰ ਪੂਰਨ ਉਮੀਦ ਹੈ ਕਿ ਮੋਗਾ ਪੁਲਿਸ ਪੂਰੀ ਤਨਦੇਹੀ ਨਾਲ ਇਹਨਾਂ ਲੋਕਾਂ ਨੂੰ ਨੱਥ ਪਾਊਗੀ ਜੋ ਕਿ ਪੰਜਾਬ ਦਾ ਸ਼ਾਂਤੀ  ਭਰਿਆ ਮਾਹੌਲ਼ ਖਰਾਬ ਨਾ ਹੋ ਸਕੇ। 

ਇਸ ਸਬੰਧ ਵਿੱਚ ਜਦੋਂ ਕੋਟ ਇਸੇ ਖਾਂ ਥਾਣਾ ਇੰਚਾਰਜ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਅਸੀਂ ਦੋਨਾਂ ਪਾਰਟੀਆਂ ਨੂੰ ਬੁਲਾ ਕੇ ਅਤੇ ਸੀਸੀਟੀਵੀ ਫੁਟੇਜ ਨੂੰ ਦੇਖ ਕੇ ਜੋ ਜੋ ਪੱਖ ਸਾਹਮਣੇ ਆਵੇਗਾ। ਉਸ ਹਿਸਾਬ ਨਾਲ ਜੋ ਕਾਰਵਾਈ ਬਣੇਗੀ ਉਹ ਕੀਤੀ ਜਾਵੇਗੀ।

Trending news

;