Bathinda News: ਕਮਲਜੀਤ ਨੇ ਦੱਸਿਆ ਕਿ ਉਸ ਦੇ ਪਤੀ ਸੁਖਵਿੰਦਰ ਸਿੰਘ ਦੀ 21 ਮਈ ਨੂੰ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਵੀ, ਉਸ ਦਾ ਦਿਉਰ ਨਸ਼ੇ ਕਾਰਨ ਮਰ ਚੁੱਕਾ ਸੀ। ਪਤੀ ਦੀ ਮੌਤ ਤੋਂ ਬਾਅਦ, ਸਹੁਰਿਆਂ ਨੇ ਉਸਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਰਪੰਚ ਦੀ ਮਦਦ ਨਾਲ ਉਸਦਾ ਬੱਚਾ ਖੋਹ ਲਿਆ।
Trending Photos
Bathinda News: ਇੱਕ ਮਜ਼ਦੂਰ ਪਰਿਵਾਰ ਦੀ ਬੇਟੀ, ਕਮਲਜੀਤ ਕੌਰ, ਜੋ ਕਿ ਪਿੰਡ ਸਹਿਣਾ ਦੀ ਵਾਸੀ ਹੈ ਅਤੇ ਬਠਿੰਡਾ ਜ਼ਿਲ੍ਹੇ ਦੇ ਨੰਦਗੜ੍ਹ ਕੋਟੜਾ ਪਿੰਡ ਵਿੱਚ ਵਿਆਹੀ ਹੋਈ ਸੀ। ਪਤੀ ਦੀ ਚਿੱਟੇ ਨਾਲ ਮੌਤ ਤੋਂ ਬਾਅਦ, ਉਸ ਦੇ ਸਹੁਰਿਆਂ ਨੇ ਨਾ ਸਿਰਫ਼ ਔਰਤ ਨੂੰ ਤੰਗ-ਪਰੇਸ਼ਾਨ ਕੀਤਾ, ਬਲਕਿ ਉਸਦੇ ਪੰਜ ਸਾਲਾ ਪੁੱਤਰ "ਪ੍ਰਿੰਸ" ਨੂੰ ਵੀ ਗਲਤ ਤਰੀਕੇ ਨਾਲ ਆਪਣੇ ਕੋਲ ਰੱਖ ਲਿਆ।
ਕਮਲਜੀਤ ਨੇ ਦੱਸਿਆ ਕਿ ਉਸ ਦੇ ਪਤੀ ਸੁਖਵਿੰਦਰ ਸਿੰਘ ਦੀ 21 ਮਈ ਨੂੰ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਵੀ, ਉਸ ਦਾ ਦਿਉਰ ਨਸ਼ੇ ਕਾਰਨ ਮਰ ਚੁੱਕਾ ਸੀ। ਪਤੀ ਦੀ ਮੌਤ ਤੋਂ ਬਾਅਦ, ਸਹੁਰਿਆਂ ਨੇ ਉਸਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਰਪੰਚ ਦੀ ਮਦਦ ਨਾਲ ਉਸਦਾ ਬੱਚਾ ਖੋਹ ਲਿਆ।
ਮਾਂ ਦੀ ਗੁਹਾਰ – ਪਰ ਬੱਚਾ ਨਹੀਂ ਮਿਲਿਆ
ਮਾਪਿਆਂ ਨੇ ਕਈ ਵਾਰ ਸਹਿਣਾ ਦੀ ਪੰਚਾਇਤ ਨੂੰ ਬੇਨਤੀ ਕੀਤੀ ਕਿ ਬੱਚਾ ਵਾਪਸ ਕੀਤਾ ਜਾਵੇ, ਪਰ ਸਹੁਰਿਆਂ ਅਤੇ ਸਰਪੰਚ ਨੇ ਇਨਕਾਰ ਕਰ ਦਿੱਤਾ। ਪੀੜਤ ਪਰਿਵਾਰ ਨੇ ਸਮਾਜ ਸੇਵੀਆਂ, ਐਨਜੀਓ, ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ 18 ਸਾਲ ਤੋਂ ਘੱਟ ਬੱਚਾ ਕਾਨੂੰਨੀ ਤੌਰ 'ਤੇ ਮਾਂ ਕੋਲ ਹੀ ਰਹਿ ਸਕਦਾ ਹੈ।
ਸਰਪੰਚ 'ਤੇ ਗੰਭੀਰ ਦੋਸ਼
ਲੜਕੀ ਦੇ ਪਰਿਵਾਰ ਦਾ ਦੋਸ਼ ਸੀ ਕਿ ਸਰਪੰਚ ਬੱਚੇ ਨੂੰ ਕਿਸੇ ਅਰਬ ਦੇਸ਼ ਦੇ ਪਰਿਵਾਰ ਨੂੰ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਕਾਰਨ ਉਹ ਲਗਾਤਾਰ ਬੱਚਾ ਲੈਣ ਦੀ ਕੋਸ਼ਿਸ਼ ਕਰ ਰਹੇ ਸਨ।
ਪੁਲਿਸ ਅਤੇ ਪੰਚਾਇਤ ਦੀ ਕਾਰਵਾਈ
ਇਸ ਮਾਮਲੇ 'ਚ ਸਾਬਕਾ ਪੰਚਾਇਤ ਨੇ SSP ਬਰਨਾਲਾ ਕੋਲ ਦਰਖ਼ਾਸਤ ਦਿੱਤੀ। SSP ਦੇ ਆਦੇਸ਼ 'ਤੇ ਥਾਣਾ ਸ਼ਹਿਣਾ ਨੇ ਕਾਰਵਾਈ ਕਰਦਿਆਂ ਸਰਪੰਚ ਨਾਲ ਸੰਪਰਕ ਕੀਤਾ, ਪਰ ਉਸ ਨੇ ਸਾਫ ਇਨਕਾਰ ਕਰ ਦਿੱਤਾ। ਅਖੀਰਕਾਰ, ਪੰਚਾਇਤ ਅਤੇ ਪੁਲਿਸ ਦੀ ਸਾਂਝੀ ਕੋਸ਼ਿਸ਼ ਨਾਲ, ਨਾਬਾਲਗ ਪ੍ਰਿੰਸ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਅਤੇ ਮਾਂ ਕਮਲਜੀਤ ਕੌਰ ਨੂੰ ਸੌਂਪ ਦਿੱਤਾ ਗਿਆ। ਥਾਣਾ ਮੁਖੀ ਨੇ ਬੱਚਾ ਪਰਿਵਾਰ ਹਵਾਲੇ ਕਰਦਿਆਂ ਮਾਂ ਨੂੰ 500 ਰੁਪਏ ਦਾ ਸ਼ਗਨ ਵੀ ਦਿੱਤਾ।