Mohali Encounter News: ਮੋਹਾਲੀ ’ਚ ਮੁੱਲਾਂਪੁਰ ਦੇ ਵਿੱਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਠਭੇੜ ਹੋਈ ਹੈ। ਇਸ ਦੌਰਾਨ ਮੁਲਜ਼ਮਾਂ ਨੇ ਪੁਲਿਸ 'ਤੇ ਫ਼ਾਇਰਿੰਗ ਕੀਤੀ। ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਫ਼ਾਇਰਿੰਗ 'ਚ ਮੁਲਜ਼ਮ ਜ਼ਖ਼ਮੀ ਹੋ ਗਿਆ ਹੈ।
Trending Photos
Mohali Encounter News(ਹਰਮੀਤ ਸਿੰਘ): ਅੱਜ ਸ਼ਾਮ ਨੂੰ ਮੁੱਲਾਪੁਰ ਦੇ ਇੱਕੋ ਸਿਟੀ ਵਿੱਚ ਗੈਗਸਟਰਾਂ ਅਤੇ ਪੁਲਿਸ ਵਿੱਚ ਮੁਕਾਬਲਾ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਦੀ ਪਛਾਣ ਨਵਜੋਤ ਸਿੰਘ ਵਾਸੀ ਪਿੰਡ ਪੜੌਲ ਵਜੋਂ ਹੋਈ ਹੈ ਜੋ ਕਿ ਲੱਕੀ ਪਟਿਆਲ ਦਾ ਗੁਰਗਾ ਦੱਸਿਆ ਜਾ ਰਿਹਾ ਹੈ।। ਮਿਲੀ ਜਾਣਕਾਰੀ ਅਨੁਸਾਰ ਸੀਆਈ ਮੋਹਾਲੀ ਨੂੰ ਇਸ ਨੌਜਵਾਨ ਬਾਰੇ ਜਾਣਕਾਰੀ ਮਿਲੀ ਜਿਸ ਤੋਂ ਬਾਅਦ ਇੱਕੋ ਸਿਟੀ ਦੇ ਵਿੱਚ ਪਹੁੰਚ ਕੇ ਇਸ ਨੌਜਵਾਨ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਨੂੰ ਦੇਖ ਕੇ ਨੌਜਵਾਨ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ।
ਨੌਜਵਾਨ ਵੱਲੋਂ ਵੀ ਪੁਲਿਸ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਇੱਕ ਫਾਇਰ ਉਸਦੇ ਪੈਰਾਂ ਵਿੱਚ ਕੀਤਾ ਗਿਆ ਤੇ ਜਦੋਂ ਉਹ ਫਿਰ ਨਾ ਰੁਕਿਆ ਤਾਂ ਦੂਜਾ ਫਾਇਰ ਉਸਦੀ ਲੱਤ ਵਿੱਚ ਲੱਗਿਆ ਜਿਸ ਤੋਂ ਬਾਅਦ ਉਹ ਡਿੱਗ ਗਿਆ ਤੇ ਪੁਲਿਸ ਵੱਲੋਂ ਉਸਨੂੰ ਕਾਬੂ ਕਰਕੇ ਛੇ ਫੇਜ਼ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।