ਫਾਜ਼ਿਲਕਾ 'ਚ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ
Advertisement
Article Detail0/zeephh/zeephh2799766

ਫਾਜ਼ਿਲਕਾ 'ਚ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ

Fazilka News:  ਕੁਲਦੀਪ ਦੀ ਪਤਨੀ ਸ਼ਿਮਲਾ ਰਾਣੀ ਨੇ ਆਪਣੇ ਪ੍ਰੇਮੀ ਰਾਮੂ ਅਤੇ ਇਕ ਹੋਰ ਵਿਅਕਤੀ ਰਿੰਕੂ ਨਾਲ ਮਿਲ ਕੇ ਕੁਲਦੀਪ ਦੀ ਹੱਤਿਆ ਕੀਤੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਿੰਨੋ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਲਿਆ ਹੈ। 

ਫਾਜ਼ਿਲਕਾ 'ਚ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ

Fazilka News: ਅਬੋਹਰ ਸ਼ਹਿਰ 'ਚ ਇੱਕ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਦੀ ਹੱਤਿਆ ਦੀ ਯੋਜਨਾ ਬਣਾਈ। ਪਹਿਲਾਂ ਤੋਂ ਤੈਅ ਕੀਤੀ ਸਾਜ਼ਿਸ਼ ਅਨੁਸਾਰ, ਪਤੀ ਨੂੰ ਪਹਿਲਾਂ ਸ਼ਰਾਬ ਪਿਲਾਈ ਗਈ, ਜਿਸ ਵਿੱਚ ਇੱਕ ਹੋਰ ਵਿਅਕਤੀ ਨੇ ਵੀ ਭੂਮਿਕਾ ਨਿਭਾਈ। ਫਿਰ ਉਸ ਨੂੰ ਕਾਰ 'ਚ ਬਿਠਾ ਕੇ ਗਲਾ ਘੁੱਟ ਕੇ ਮਾਰ ਦਿੱਤਾ ਗਿਆ। ਕਿਸੇ ਨੂੰ ਸ਼ੱਕ ਨਾ ਹੋਵੇ, ਇਸ ਲਈ ਮ੍ਰਿਤਕ ਦੀ ਲਾਸ਼ ਇੱਕ ਆਸ਼ਰਮ ਨੇੜੇ ਛੱਪੜ ਕੋਲ ਸੁੱਟ ਦਿੱਤੀ ਗਈ। ਹੱਤਿਆ ਤੋਂ ਬਾਅਦ ਪਤਨੀ ਲਾਸ਼ ਕੋਲ ਬੈਠ ਕੇ ਰੋਣ ਦਾ ਨਾਟਕ ਕਰਦੀ ਰਹੀ, ਪਰ ਪੁਲਿਸ ਨੇ ਸਿਰਫ਼ 1.30 ਘੰਟਿਆਂ 'ਚ ਇਹ ਅੰਧੇ ਕਤਲ ਦੀ ਗੁੱਥੀ ਸੁਲਝਾ ਲਈ।

ਫਾਜ਼ਿਲਕਾ ਦੇ ਐਸ.ਐਸ.ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਜੰਮੂ ਬਸਤੀ ਵਾਸੀ ਕੁਲਦੀਪ ਸਿੰਘ (ਉਮਰ 35 ਸਾਲ) ਦੀ ਲਗਭਗ 14 ਸਾਲ ਪਹਿਲਾਂ ਟਾਹਲੀ ਵਾਲਾ ਵਾਸਣੀ ਸ਼ਿਮਲਾ ਰਾਣੀ ਨਾਲ ਵਿਆਹ ਹੋਈ ਸੀ। ਦੋਵੇਂ ਦੇ ਦੋ ਬੱਚੇ ਹਨ। ਸ਼ਿਮਲਾ ਰਾਣੀ ਦੇ ਰਾਮ ਸਿੰਘ ਉਰਫ ਰਾਮੂ ਨਾਲ ਸੰਬੰਧ ਸਨ, ਜਿਸ ਕਾਰਨ ਘਰ ਵਿਚ ਅਕਸਰ ਲੜਾਈ-ਝਗੜਾ ਹੁੰਦਾ ਰਹਿੰਦਾ ਸੀ।

ਕੱਲ ਰਾਤ 8 ਵਜੇ ਕੁਲਦੀਪ ਨੇ ਆਪਣੀ ਮਾਂ ਸੰਤੋ ਬਾਈ ਨੂੰ ਕਿਹਾ ਕਿ ਉਹ ਕੰਮ ਲਈ ਸ਼ਹਿਰ ਜਾ ਰਿਹਾ ਹੈ, ਪਰ ਰਾਤ ਤੱਕ ਘਰ ਵਾਪਸ ਨਹੀਂ ਆਇਆ। ਅਗਲੇ ਦਿਨ ਉਸਦੀ ਲਾਸ਼ ਅਬੋਹਰ ਦੇ ਗੁਰੂ ਕ੍ਰਿਪਾ ਆਸ਼ਰਮ ਨੇੜੇ ਛੱਪੜ ਕੋਲ ਮਿਲੀ।

ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਕੁਲਦੀਪ ਦੀ ਪਤਨੀ ਸ਼ਿਮਲਾ ਰਾਣੀ ਨੇ ਆਪਣੇ ਪ੍ਰੇਮੀ ਰਾਮੂ ਅਤੇ ਇਕ ਹੋਰ ਵਿਅਕਤੀ ਰਿੰਕੂ ਨਾਲ ਮਿਲ ਕੇ ਕੁਲਦੀਪ ਦੀ ਹੱਤਿਆ ਕੀਤੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਿੰਨੋ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਲਿਆ ਹੈ। ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰਕੇ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਅਤੇ ਪੁਲਿਸ ਰਿਮਾਂਡ ਲਿਆ ਜਾਵੇਗਾ।

TAGS

Trending news

;