Swachh Survekshan 2024-25: ਸਵੱਛ ਸਰਵੇਖਣ ਦੇ ਮੁਤਾਬਿਕ ਡੋਰ-ਟੂ-ਡੋਰ ਕੂੜਾ ਇਕੱਠੇ ਕਰਨ ਦੇ ਮਾਮਲੇ ਦੇ ਵਿੱਚ 75 ਫੀਸਦੀ ਅੰਕ ਹਾਸਿਲ ਕੀਤੇ ਹਨ ਅਤੇ ਕੂੜੇ ਦੇ ਪ੍ਰੋਸੈਸਿੰਗ ਦੇ ਮਾਮਲੇ ਦੇ ਵਿੱਚ 99 ਫੀਸਦੀ ਅੰਕ ਕੀਤੇ ਹਾਸਿਲ।
Trending Photos
Swachh Survekshan 2024-25(ਭਰਤ ਸ਼ਰਮਾ): ਸਵੱਛ ਸਰਵੇਖਣ 2024-25 ਦੇ ਨਤੀਜੇ ਅਨੁਸਾਰ ਗੁਰੂ ਨਗਰੀ ਅੰਮ੍ਰਿਤਸਰ ਨੇ 10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਦੀ ਸ਼੍ਰੇਣੀ ਵਿੱਚ ਦੇਸ਼ ਭਰ ਵਿੱਚ 30ਵਾਂ ਰੈਂਕ ਹਾਸਲ ਕੀਤਾ ਹੈ। ਪਿਛਲੇ ਸਾਲ ਸ਼ਹਿਰ 34ਵੇਂ ਸਥਾਨ ‘ਤੇ ਸੀ, ਜਿਸਨੂੰ ਮੱਦੇਨਜ਼ਰ ਰੱਖਦੇ ਹੋਏ ਚਾਰ ਅੰਕਾਂ ਦਾ ਸੁਧਾਰ ਦਰਜ ਕੀਤਾ ਗਿਆ ਹੈ।
ਸੂਬੇ ਅੰਦਰ ਇਸਦੀ ਗੱਲ ਕਰੀਏ ਤਾਂ ਅੰਮ੍ਰਿਤਸਰ 17 ਨੰਬਰ 'ਤੇ ਆਇਆ ਹੈ, ਜਦੋਂ ਕਿ ਪਹਿਲੇ ਨੰਬਰ ਬਠਿੰਡਾ ਜ਼ਿਲ੍ਹੇ ਨੇ ਹਾਸਿਲ ਕੀਤਾ ਹੈ। ਸਵੱਛ ਸਰਵੇਖਣ ਦੀ ਰਿਪੋਰਟ ਉੱਤੇ ਗੌਰ ਕਰੀਏ ਤਾਂ ਗੁਰੂ ਨਗਰੀ ਅੰਮ੍ਰਿਤਸਰ ਪੰਜਾਬ ਦੇ ਵੱਧ ਆਬਾਦੀ ਵਾਲੇ ਸ਼ਹਿਰਾਂ ਵਿਚ ਵਧੀਆ ਸਥਾਨ ਹਾਸਿਲ ਕੀਤਾ ਹੈ। ਜਦਕਿ ਛੋਟੇ ਅਤੇ ਘੱਟ ਆਬਾਦੀ ਵਾਲੇ ਸ਼ਹਿਰਾਂ ਨੇ ਪਛਾੜ ਦਿੱਤਾ ਹੈ। ਸਵੱਛ ਸਰਵੇਖਣ ਦੇ ਮੁਤਾਬਿਕ ਡੋਰ-ਟੂ-ਡੋਰ ਕੂੜਾ ਇਕੱਠੇ ਕਰਨ ਦੇ ਮਾਮਲੇ ਦੇ ਵਿੱਚ 75 ਫੀਸਦੀ ਅੰਕ ਹਾਸਿਲ ਕੀਤੇ ਹਨ ਅਤੇ ਕੂੜੇ ਦੇ ਪ੍ਰੋਸੈਸਿੰਗ ਦੇ ਮਾਮਲੇ ਦੇ ਵਿੱਚ 99 ਫੀਸਦੀ ਅੰਕ ਕੀਤੇ ਹਾਸਿਲ।
ਜ਼ੀ ਮੀਡੀਆ ਵੱਲੋਂ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਦੇ ਨਾਲ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕੀਤੀ ਗਈ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਗੁਰੂ ਨਗਰੀ ਨੂੰ ਸਾਫ ਸੁਥਰਾ ਰੱਖਣ ਦੇ ਲਈ ਵਚਨਬੱਧ ਹੈ। ਉਹਨਾਂ ਨੇ ਕਿਹਾ ਕਿ ਇਸ ਸਾਲ ਅੰਮ੍ਰਿਤਸਰ ਸ਼ਹਿਰ ਦੇ ਰੈਂਕ ਦੇ ਵਿੱਚ ਚਾਰ ਅੰਕਾਂ ਦਾ ਜ਼ਰੂਰ ਸੁਧਾਰ ਹੋਇਆ ਹੈ ਪਰ ਅਸੀਂ ਸੰਤੁਸ਼ਟ ਨਹੀਂ ਹਾਂ, ਸਾਡੇ ਵੱਲੋਂ ਲਗਾਤਾਰ ਅੰਮ੍ਰਿਤਸਰ ਨੂੰ ਹੋਰ ਸਾਫ ਸੁਥਰਾ ਰੱਖਣ ਦੇ ਲਈ ਕੰਮ ਕੀਤੇ ਜਾ ਰਹੇ ਹਨ। ਉਨਾਂ ਨੇ ਕਿਹਾ ਕਿ ਭਗਤਾ ਵਾਲਾ ਡੰਪ ਨੂੰ ਵੀ ਆਉਣ ਵਾਲੇ ਦਿਨਾਂ ਵਿਚ ਪੂਰਾ ਸਾਫ ਕਰ ਦਿੱਤਾ ਜਾਵੇਗਾ। ਅਤੇ ਆਉਣ ਵਾਲੇ ਦਿਨਾਂ ਵਿਚ ਬੇਲ-ਟੂ-ਬੈਲ ਕੂੜਾ ਚੱਕਿਆ ਜਾਵੇਗਾ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਬਰਸਾਤ ਦੇ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹਨਾਂ ਦੇ ਵੱਲੋਂ ਸੀਵਰੇਜ ਦੀ ਸਾਫ ਸਫਾਈ ਕਰ ਦਿੱਤੀ ਸੀ ਜਿਸ ਕਰਕੇ ਮਾਨਸੂਨ ਵਿੱਚ ਇਸ ਵਾਰ ਪਾਣੀ ਇਕੱਠਾ ਨਹੀਂ ਹੋਇਆ। ਉਨਾਂ ਨੇ ਅੰਮ੍ਰਿਤਸਰ ਵਾਸੀਆਂ ਨੂੰ ਵੀ ਸਹਿਯੋਗ ਦੇਣ ਦੀ ਕੀਤੀ ਅਪੀਲ ਤਾਂ ਜੋ ਅਸੀਂ ਗੁਰੂ ਨਗਰੀ ਅੰਮ੍ਰਿਤਸਰ ਨੂੰ ਹੋਰ ਵੀ ਸਾਫ ਸੁਥਰਾ ਬਣਾ ਸਕੀਏ।
ਇਸ ਮੌਕੇ ਅੰਮ੍ਰਿਤਸਰ ਵਾਸੀਆ ਨੇ ਕਿਹਾ ਕਿ ਸਵੱਛ ਸਰਵੇਖਣ ਦੇ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਦੇ ਰੈਂਕ ਵਿਚ ਜ਼ਰੂਰ ਸੁਧਾਰ ਹੋਇਆ ਹੈ, ਪਰ ਜ਼ਮੀਨੀ ਪੱਧਰ ਉੱਤੇ ਹਾਲਾਤ ਮਾੜੇ ਹਨ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਨਗਰ ਨਿਗਮ ਨੂੰ ਆਪਣੀ ਪਿੱਠ-ਥੱਪ-ਥਪਾਉਂਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਅੰਮ੍ਰਿਤਸਰ ਗੁਰੂਆਂ ਪੈਗੰਬਰਾਂ ਦੀ ਧਰਤੀ ਹੈ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਨਤਮਸਤਕ ਹੁੰਦੇ ਹਨ। ਸਵੱਛ ਸਰਵੇਖਣ ਦੇ ਵਿੱਚ ਅੰਮ੍ਰਿਤਸਰ ਦਾ ਰੈਂਕ ਪਹਿਲਾ ਆਉਣਾ ਚਾਹੀਦਾ ਹੈ, ਉਨਾਂ ਨੇ ਕਿਹਾ ਕਿ ਜਗ੍ਹਾ ਜਗ੍ਹਾ ਅੰਮ੍ਰਿਤਸਰ ਦੇ ਵਿੱਚ ਕੂੜੇ ਦੇ ਢੇਰ ਲੱਗੇ ਹੋਏ, ਅਤੇ ਥੋੜੀ ਜਿਹਾ ਮੀਂਹ ਪੈਣ ਦੇ ਨਾਲ ਅੰਮ੍ਰਿਤਸਰ ਜਲਥਲ ਹੋ ਜਾਂਦਾ ਅਤੇ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਦੇ ਵਿੱਚ ਵੀ ਪਾਣੀ ਇਕੱਠਾ ਹੋ ਜਾਂਦਾ ਹੈ ਜਿਸ ਕਰਕੇ ਬਾਹਰੋਂ ਆਏ ਸ਼ਰਧਾਲੂਆਂ ਨੂੰ ਟੂਰਿਸਟਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਅੰਮ੍ਰਿਤਸਰ ਵਾਸੀਆਂ ਨੇ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਵੇਸਟ ਮੈਨੇਜਮੈਂਟ ਵੀ ਚੰਗੀ ਤਰ੍ਹਾਂ ਨਹੀਂ ਹੋ ਰਹੀ, ਕੂੜੇ ਦੇ ਡੰਪ ਜਗ੍ਹਾ ਬਣੇ ਹੋਏ ਹਨ, ਅਤੇ ਅੰਮ੍ਰਿਤਸਰ ਦੇ ਵਿੱਚ ਡਰੇਨ ਵੀ ਦਿਨ-ਬ-ਦਿਨ ਪ੍ਰਦੂਸ਼ਿਤ ਹੁੰਦੀ ਜਾ ਰਹੀ ਹੈ। ਫੈਕਟਰੀਆਂ ਦੇ ਵੱਲੋਂ ਪ੍ਰਦੂਸ਼ਿਤ ਪਾਣੀ ਉਸ ਵਿੱਚ ਸੁੱਟਿਆ ਜਾ ਰਿਹਾ ਹੈ, ਪਿਛਲੇ ਸਾਲ ਅੰਮ੍ਰਿਤਸਰ ਭਾਰਤ ਦਾ ਚੌਥਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਸੀ ਅਤੇ ਪੰਜਾਬ ਦਾ ਪਹਿਲਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਸੀ, ਏਅਰ ਕੁਆਲਿਟੀ ਇੰਡੈਕਸ 400 ਤੋਂ ਪਾਰ ਲੰਘ ਚੁੱਕਾ ਸੀ।