Pakistan Ceasefire Violation: ਪਾਕਿਸਤਾਨ ਨਾਲ ਲੱਗਦੀ ਸਰਹੱਦ ਉਤੇ ਅਮਨ-ਅਮਾਨ; ਹਾਲਾਤ ਆਮ ਵਾਂਗ ਹੋਏ
Advertisement
Article Detail0/zeephh/zeephh2752401

Pakistan Ceasefire Violation: ਪਾਕਿਸਤਾਨ ਨਾਲ ਲੱਗਦੀ ਸਰਹੱਦ ਉਤੇ ਅਮਨ-ਅਮਾਨ; ਹਾਲਾਤ ਆਮ ਵਾਂਗ ਹੋਏ

Pakistan Ceasefire Violation: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਮਾਸੂਮ ਨਾਗਰਿਕਾਂ ਦੀ ਮੌਤ ਤੋਂ ਬਾਅਦ, ਭਾਰਤ ਨੇ 14 ਦਿਨਾਂ ਦੇ ਅੰਦਰ ਢੁਕਵਾਂ ਜਵਾਬ ਦਿੱਤਾ। ਭਾਰਤੀ ਹਵਾਈ ਸੈਨਾ ਨੇ 6-7 ਮਈ 2025 ਦੀ ਰਾਤ ਨੂੰ 'ਆਪ੍ਰੇਸ਼ਨ ਸਿੰਦੂਰ' ਤਹਿਤ ਪਾਕਿਸਤਾਨ ਅਤੇ ਪੀਓਕੇ ਵਿੱਚ 9 ਅੱਤਵਾਦੀ ਠਿਕਾਣਿਆਂ 'ਤੇ ਹਵਾਈ ਹਮਲੇ ਕੀਤੇ। ਹਮਲੇ ਵਿੱਚ ਸ਼ਾਮਲ ਸਾਰੇ ਪਾਇਲਟ ਅਤੇ ਸੈਨਿਕ ਸੁਰੱਖਿਅਤ ਵਾਪਸ ਆ ਗਏ।

Pakistan Ceasefire Violation: ਪਾਕਿਸਤਾਨ ਨਾਲ ਲੱਗਦੀ ਸਰਹੱਦ ਉਤੇ ਅਮਨ-ਅਮਾਨ; ਹਾਲਾਤ ਆਮ ਵਾਂਗ ਹੋਏ
LIVE Blog

Pakistan Ceasefire Violation: ਭਾਰਤ ਅਤੇ ਪਾਕਿਸਤਾਨ ਵਿਚਕਾਰ ਅੱਜ ਹੀ ਜੰਗਬੰਦੀ 'ਤੇ ਇੱਕ ਸਮਝੌਤਾ ਹੋਇਆ। ਦੋਵੇਂ ਦੇਸ਼ ਜੰਗਬੰਦੀ 'ਤੇ ਸਹਿਮਤ ਹੋਏ ਸਨ। ਇਸ ਖ਼ਬਰ ਦੀ ਪੁਸ਼ਟੀ ਭਾਰਤੀ ਵਿਦੇਸ਼ ਮੰਤਰਾਲੇ ਨੇ ਸ਼ਾਮ 6 ਵਜੇ ਦੇ ਕਰੀਬ ਇੱਕ ਪ੍ਰੈਸ ਕਾਨਫਰੰਸ ਵਿੱਚ ਕੀਤੀ। ਪਰ, ਪਾਕਿਸਤਾਨ ਨੇ ਕੁਝ ਘੰਟਿਆਂ ਦੇ ਅੰਦਰ ਹੀ ਜੰਗਬੰਦੀ ਦੀ ਉਲੰਘਣਾ ਕਰ ਦਿੱਤੀ।

ਪ੍ਰੈਸ ਕਾਨਫਰੰਸ ਵਿੱਚ ਦੱਸਿਆ ਗਿਆ ਕਿ, 'ਗੱਲਬਾਤ ਦੀ ਪਹਿਲ ਪਾਕਿਸਤਾਨ ਦੇ ਡੀਜੀਐਮਓ ਨੇ ਸ਼ਨੀਵਾਰ ਸ਼ਾਮ 3.35 ਵਜੇ ਕੀਤੀ ਸੀ।' ਸ਼ਾਮ 5:00 ਵਜੇ, ਦੋਵਾਂ ਪਾਸਿਆਂ ਵੱਲੋਂ ਸਾਰੇ ਮੋਰਚਿਆਂ 'ਤੇ ਗੋਲੀਬਾਰੀ ਬੰਦ ਕਰ ਦਿੱਤੀ ਗਈ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ, 'ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨ (ਡੀਜੀਐਮਓ) ਨੇ ਅੱਜ 3:35 ਵਜੇ ਭਾਰਤੀ ਡੀਜੀਐਮਓ ਨੂੰ ਫ਼ੋਨ ਕੀਤਾ।' ਉਨ੍ਹਾਂ ਵਿਚਕਾਰ ਇਹ ਸਹਿਮਤੀ ਹੋਈ ਕਿ ਦੋਵੇਂ ਧਿਰਾਂ ਭਾਰਤੀ ਸਮੇਂ ਅਨੁਸਾਰ ਸ਼ਾਮ 5 ਵਜੇ ਤੋਂ ਜ਼ਮੀਨ, ਹਵਾ ਅਤੇ ਸਮੁੰਦਰ 'ਤੇ ਹਰ ਤਰ੍ਹਾਂ ਦੀ ਗੋਲੀਬਾਰੀ ਅਤੇ ਫੌਜੀ ਕਾਰਵਾਈ ਬੰਦ ਕਰ ਦੇਣਗੀਆਂ। ਅੱਜ ਦੋਵਾਂ ਧਿਰਾਂ ਨੂੰ ਇਸ ਸਮਝੌਤੇ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਡਾਇਰੈਕਟਰ ਜਨਰਲ ਮਿਲਟਰੀ ਆਪ੍ਰੇਸ਼ਨ 12 ਮਈ ਨੂੰ 1200 ਵਜੇ ਦੁਬਾਰਾ ਗੱਲ ਕਰਨਗੇ।

 

11 May 2025
07:11 AM

Pakistan Ceasefire Violation:  ਅੰਮ੍ਰਿਤਸਰ ਪ੍ਰਸ਼ਾਸਨ ਨੇ ਸਵੇਰੇ 5.24 ਵਜੇ ਐਡਵਾਇਜ਼ਰੀ ਕੀਤੀ ਜਾਰੀ
ਅੰਮ੍ਰਿਤਸਰ ਦੇ ਡੀਸੀ ਨੇ ਸਵੇਰੇ 5.24 ਵਜੇ ਇੱਕ ਬਿਆਨ ਜਾਰੀ ਕੀਤਾ ਹੈ। ਇਸ ਵਿੱਚ, ਉਸਨੇ ਕਿਹਾ ਕਿ ਅਸੀਂ ਤੁਹਾਡੀ ਸਹੂਲਤ ਲਈ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਹੈ, ਪਰ ਅਸੀਂ ਅਜੇ ਵੀ ਰੈੱਡ ਅਲਰਟ 'ਤੇ ਹਾਂ। ਹੁਣ ਸਾਇਰਨ ਵੱਜੇਗਾ, ਜੋ ਇਸ ਲਾਲ ਚੇਤਾਵਨੀ ਨੂੰ ਦਰਸਾਉਂਦਾ ਹੈ। ਉਸਨੇ ਇਹ ਵੀ ਕਿਹਾ ਕਿ ਕਿਰਪਾ ਕਰਕੇ ਆਪਣੇ ਘਰ ਤੋਂ ਬਾਹਰ ਨਾ ਜਾਓ। ਘਰ ਦੇ ਅੰਦਰ ਰਹੋ ਅਤੇ ਖਿੜਕੀਆਂ ਤੋਂ ਦੂਰ ਰਹੋ। ਜਦੋਂ ਸਾਨੂੰ ਹਰੀ ਝੰਡੀ ਮਿਲੇਗੀ, ਅਸੀਂ ਤੁਹਾਨੂੰ ਸੂਚਿਤ ਕਰਾਂਗੇ। ਇਸਦੀ ਪਾਲਣਾ ਕਰਨਾ ਯਕੀਨੀ ਬਣਾਓ ਅਤੇ ਘਬਰਾਓ ਨਾ।

ਉਸਨੇ ਕੁਝ ਐਮਰਜੈਂਸੀ ਨੰਬਰ ਵੀ ਜਾਰੀ ਕੀਤੇ। ਕਿਸੇ ਵੀ ਸਪੱਸ਼ਟੀਕਰਨ ਲਈ, ਕਿਰਪਾ ਕਰਕੇ ਸਾਡੇ ਨੰਬਰਾਂ 'ਤੇ ਸੰਪਰਕ ਕਰੋ, ਡੀਸੀ ਅੰਮ੍ਰਿਤਸਰ ਨੇ ਕਿਹਾ।
1. ਸਿਵਲ ਕੰਟਰੋਲ ਰੂਮ - 01832226262, 7973867446;
2. ਪੁਲਿਸ ਕੰਟਰੋਲ ਰੂਮ - ਸ਼ਹਿਰ 9781130666, ਦਿਹਾਤੀ 9780003387।

07:06 AM

Pakistan Ceasefire Violation: ਸਰਹੱਦੀ ਇਲਾਕਿਆਂ ਵਿੱਚ ਸ਼ਾਂਤੀ ਬਣੀ

ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਤੋਂ ਬਾਅਦ ਸਰਹੱਦੀ ਪਿੰਡਾਂ ਵਿੱਚ ਸ਼ਾਂਤੀ ਬਣ ਗਈ ਤੇ ਹਾਲਾਤ ਆਮ ਵਾਂਗ ਬਣ ਗਏ ਹਨ।

00:16 AM

India Pakistan Ceasefire Violation Live Update: ਭਾਰਤ ਨੇ ਸਾਡੇ 'ਤੇ ਜੰਗ ਥੋਪ ਦਿੱਤੀ: ਸ਼ਾਹਬਾਜ਼ ਸ਼ਰੀਫ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਭਾਰਤੀ ਹਮਲੇ ਕਾਰਨ ਬਹੁਤ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਜੰਗਬੰਦੀ ਲਈ ਅਮਰੀਕਾ ਅਤੇ ਸਾਊਦੀ ਅਰਬ ਸਮੇਤ ਕਈ ਦੇਸ਼ਾਂ ਦਾ ਧੰਨਵਾਦ ਕੀਤਾ। ਨਾਲ ਹੀ, ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਨੇ ਫੌਜ ਮੁਖੀ ਅਸੀਮ ਮੁਨੀਰ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਨੇ ਸਾਡੇ 'ਤੇ ਜੰਗ ਥੋਪ ਦਿੱਤੀ। ਭਾਰਤੀ ਹਮਲੇ ਵਿੱਚ ਪਾਕਿਸਤਾਨੀ ਫੌਜੀ ਮਾਰੇ ਗਏ।

23:46 PM

Pakistan Ceasefire Violation Live: ਜੰਮੂ-ਕਸ਼ਮੀਰ ਦੇ ਨਗਰੋਟਾ ਵਿੱਚ ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਜਾਰੀ

ਫੌਜ ਦੇ ਸੂਤਰਾਂ ਅਨੁਸਾਰ, ਨਗਰੋਟਾ ਵਿੱਚ ਇੱਕ ਫੌਜ ਯੂਨਿਟ 'ਤੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਸੰਤਰੀ ਦੇ ਅਨੁਸਾਰ, ਸ਼ੱਕੀ ਗਤੀਵਿਧੀ ਦੇਖੀ ਗਈ ਸੀ, ਪਰ ਸ਼ੁਰੂਆਤੀ ਸੰਪਰਕ ਤੋਂ ਬਾਅਦ ਕੋਈ ਹੋਰ ਸੰਪਰਕ ਨਹੀਂ ਹੋਇਆ। ਘਟਨਾ ਦੀ ਅਗਲੇਰੀ ਜਾਂਚ ਜਾਰੀ ਹੈ। ਹੋਰ ਜਾਣਕਾਰੀ ਦੀ ਉਡੀਕ ਹੈ।

23:18 PM

Pakistan Ceasefire Violation: ਸ੍ਰੀ ਮੁਕਤਸਰ ਸਾਹਿਬ ਵਿੱਚ ਬਲੈਕ ਆਊਟ ਖਤਮ 

ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵਿੱਚ ਬਲੈਕ ਆਊਟ ਖਤਮ ਕੀਤਾ ਜਾ ਰਿਹਾ ਹੈ। ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਰਾਤ ਸਮੇਂ ਰੌਸ਼ਨੀ ਘੱਟ ਤੋਂ ਘੱਟ ਕੀਤੀ ਜਾਵੇ। 

 

23:02 PM

Pakistan Ceasefire Violation: ਅੰਬਾਲਾ ਅਤੇ ਕੱਛ ਵਿੱਚ ਬਲੈਕਆਊਟ

ਹਰਿਆਣਾ ਦੇ ਅੰਬਾਲਾ ਵਿੱਚ ਪੂਰੀ ਤਰ੍ਹਾਂ ਬਲੈਕਆਊਟ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਗੁਜਰਾਤ ਦੇ ਕੱਛ ਦੇ ਭੁਜ ਵਿੱਚ ਪੂਰੀ ਤਰ੍ਹਾਂ ਬਲੈਕਆਊਟ ਕਰ ਦਿੱਤਾ ਗਿਆ ਹੈ।

22:53 PM

Pakistan Ceasefire Violation: ਪਾਕਿਸਤਾਨ ਨੇ LOC 'ਤੇ ਸੀਜ਼ਫਾਇਰ ਦੇ ਉਲੰਘਣਾ ਕੀਤੀ- ਵਿਕਰਮ ਮਿਸਰੀ

ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਤੋਂ ਬਾਅਦ ਪਾਕਿਸਤਾਨ ਨੇ LOC 'ਤੇ ਸੀਜ਼ਫਾਇਰ ਦੇ ਉਲੰਘਣਾ ਕੀਤੀ ਹੈ। ਜਿਸ ਤੋਂ ਬਾਅਦ ਵਿਦੇਸ਼ ਸਕੱਤਰ ਵਿਕਰਮ ਮਿਸਰੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਕਿਹਾ ਅੱਜ ਵੀ ਦੋਹਾਂ ਦੇਸ਼ਾਂ ਵਿਚਾਲੇ ਜੰਗਬੰਦੀ ਉੱਤੇ ਸਹਿਮਤੀ ਬਣੀ ਹੋਈ ਸੀ। ਜਿਸ ਦੀ ਪਾਕਿਸਤਾਨ ਨੇ ਕੁੱਝ ਵੀ ਸਮੇਂ ਬਾਅਦ ਉਲੰਘਣਾ ਕੀਤੀ ਹੈ। ਜੋ ਕਿ ਨਿੰਦਣਯੋਗ ਹੈ। ਭਾਰਤ ਸਰਕਾਰ ਵੱਲੋਂ ਫੌਜ ਨੂੰ ਇਸ ਜੰਗਬੰਦੀ ਦੀ ਉਲੰਘਣਾ ਬਾਰੇ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।

22:36 PM

Pakistan Ceasefire Violation: ਥੋੜ੍ਹੀ ਦੇਰ ਵਿੱਚ MEA ਵੱਲੋਂ ਪ੍ਰੈਸ ਕਾਨਫਰੰਸ

ਭਾਰਤ ਅਤੇ ਪਾਕਿਸਤਾਨ ਵਿਚਾਲੇ 5 ਵਜੇ ਅਮੀਰੀਕਾ ਦੇ ਰਾਸ਼ਟਰਪਤੀ ਦੇ ਦਖ਼ਲ ਤੋਂ ਬਾਅਦ ਸੀਜ਼ਫਾਇਰ ਦਾ ਐਲਾਨ ਕਰ ਦਿੱਤਾ ਗਿਆ ਸੀ। ਸੀਜ਼ਫਾਇਰ ਦੇ 2 ਘੰਟੇ ਬਾਅਦ ਹੀ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਜਿਸ ਦਾ ਭਾਰਤੀ ਫੌਜ ਵੱਲੋਂ ਮੂੰਹ ਤੋੜ ਜੁਵਾਬ ਵੀ ਦਿੱਤਾ ਗਿਆ। ਹੁਣ MEA ਵੱਲੋਂ ਮੁੜ ਤੋਂ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।

 

22:34 PM

Pakistan Ceasefire Violation Live Update: ਪਾਕਿ ਹਵਾਈ ਸੈਨਾ ਨੇ ਪੇਸ਼ਾਵਰ ਵਿੱਚ ਜੰਗੀ ਗੋਲਾ-ਬਾਰੂਦ ਦਾ ਅਭਿਆਸ ਸ਼ੁਰੂ ਕੀਤਾ

ਪੇਸ਼ਾਵਰ ਵਿੱਚ ਇੱਕ ਵਾਰ ਫਿਰ, ਪਾਕਿਸਤਾਨੀ ਹਵਾਈ ਸੈਨਾ ਨੇ ਕਯੂਮ ਸਟੇਡੀਅਮ ਪੇਸ਼ਾਵਰ ਅਤੇ ਕਿਲਾ ਬਾਲਾ ਹਿਸਾਰ ਦੇ ਉੱਪਰਲੇ ਹਿੱਸੇ ਤੋਂ ਲੜਾਕੂ ਗੋਲਾ ਬਾਰੂਦ ਦਾ ਅਭਿਆਸ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਅਨੁਸਾਰ, ਇਸ ਵੇਲੇ ਇਹ ਅਭਿਆਸ ਟੈਸਟਿੰਗ ਲਈ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ।

22:32 PM

Pakistan Ceasefire Violation: ਫਿਰੋਜ਼ਪੁਰ ਵਿੱਚ ਬਲੈਕ ਆਊਟ ਖਤਮ

ਫਿਰੋਜ਼ਪੁਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਿਲਹਾਲ ਬਲੈਕ ਆਊਟ ਖਤਮ ਕਰ ਦਿੱਤਾ ਗਿਆ ਹੈ। ਬਿਜਲੀ ਦੀ ਸਪਲਾਈ ਦੁਬਾਰਾ ਬਹਾਲ ਕਰ ਦਿੱਤੀ ਗਈ ਹੈ 

22:18 PM

Pakistan Ceasefire Violation: ਸ਼੍ਰੀ ਅਨੰਦਪੁਰ ਸਾਹਿਬ ਤੇ ਨੰਗਲ ਵਿੱਚ ਬਿਜਲੀ ਮੁੜ ਬਹਾਲ

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼੍ਰੀ ਅਨੰਦਪੁਰ ਸਾਹਿਬ ਤੇ ਨੰਗਲ ਵਿੱਚ ਬਿਜਲੀ ਮੁੜ ਬਹਾਲ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੰਤਰੀ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਆਪਣੀ ਜਿੰਮੇਵਾਰੀ ਸਮਝਦਿਆਂ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਰੱਖੋ ਤੇ ਪੂਰੀ ਸਾਵਧਾਨੀ ਵਰਤੋ।

 

22:10 PM

Pakistan Ceasefire Violation: ਕੰਟਰੋਲ ਰੇਖਾ 'ਤੇ ਕੋਈ ਗੋਲੀਬਾਰੀ ਨਹੀਂ

ਇਸ ਸਮੇਂ ਰੱਖਿਆ ਸੂਤਰਾਂ ਦੇ ਹਵਾਲੇ ਨਾਲ ਵੱਡੀ ਖ਼ਬਰ ਆਈ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਕੰਟਰੋਲ ਰੇਖਾ (ਐਲਓਸੀ) 'ਤੇ ਕੋਈ ਗੋਲੀਬਾਰੀ ਨਹੀਂ ਹੋ ਰਹੀ ਹੈ।

22:00 PM

Amritsar Airport Attack News Fake: ਅੰਮ੍ਰਿਤਸਰ ਏਅਰਪੋਰਟ ਉੱਤੇ ਅਟੈਕ ਦੀ ਖ਼ਬਰ ਫੇਕ

ਡੀਸੀ ਅੰਮ੍ਰਿਤਸਰ ਦੇ ਵੱਲੋਂ ਏਅਰਪੋਰਟ ਉੱਤੇ ਅਟੈਕ ਦੀ ਖ਼ਬਰ ਨੂੰ ਫੇਕ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਹਵਾਈ ਅੱਡੇ 'ਤੇ ਕੋਈ ਡਰੋਨ ਹਮਲਾ ਨਹੀਂ ਹੋਇਆ, ਕੁਝ ਚੈਨਲਾਂ ਵੱਲੋਂ ਇਸਨੂੰ ਖ਼ਬਰ ਨੂੰ ਪ੍ਰਸਾਰਿਤ ਕੀਤਾ ਹੈ। ਜੋ ਕਿ ਬਿਲਕੁੱਲ ਗਲਤ ਹੈ।

21:55 PM

Patiala Blackout news: ਪਟਿਆਲਾ ਜ਼ਿਲ੍ਹੇ ਵਿੱਚ ਅਗਲੇ ਦੋ ਘੰਟਿਆਂ 11 ਵਜੇ ਤੋਂ ਬਲੈਕ ਆਊਟ

ਪਟਿਆਲਾ ਜ਼ਿਲ੍ਹੇ ਵਿੱਚ ਅਗਲੇ ਦੋ ਘੰਟਿਆਂ 11 ਵਜੇ ਤੋਂ ਲੈ ਕੇ 1ਵਜੇ ਤੱਕ ਬਲੈਕ ਆਊਟ ਕੀਤਾ ਜਾਵੇਗਾ ਅਤੇ ਸਟਰੀਟ ਲਾਈਟਾਂ ਬੰਦ ਰਹਿਣਗੀਆਂ । ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ।

 

21:49 PM

Pakistan Ceasefire Violation: ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਬਲੈਕ ਆਊਟ ਦਾ ਐਲਾਨ

ਡਿਪਟੀ ਕਮਿਸ਼ਨਰ ਪਠਾਨਕੋਟ ਅਦਿਤਿਆ ਉਪਲ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਜ਼ਿਲ੍ਹੇ ਵਿੱਚ ਮੁੜ ਤੋਂ ਬਲੈਕ ਆਊਟ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੇ ਸਾਰੇ ਪਠਾਨਕੋਟ ਨਿਵਾਸੀ ਨੂੰ ਆਪਣੇ ਆਪਣੇ ਘਰਾਂ ਦੇ ਅੰਦਰ ਰਹਿਣ ਅਤੇ ਬਾਹਰ ਖੁੱਲੇ ਵਿੱਚ ਨਾ ਜਾਣ ਦੀ ਅਪੀਲ ਕੀਤੀ ਹੈ।

21:48 PM

Pakistan Ceasefire Violation: ਬਠਿੰਡਾ ਜ਼ਿਲ੍ਹੇ ਵੀ ਬਲੈਕ ਆਊਟ

ਬਠਿੰਡਾ ਜ਼ਿਲ੍ਹੇ ਵਿੱਚ ਵੀ ਪ੍ਰਸ਼ਾਸਨ ਵੱਲੋਂ ਬਲੈਕ ਆਊਟ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

21:45 PM

Pakistan Ceasefire Violation: ਅੰਮ੍ਰਿਤਸਰ ਵਿੱਚ ਵੀ ਬਲੈਕ ਆਊਟ 

ਡੀਸੀ ਅੰਮ੍ਰਿਤਸਰ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਬਲੈਕ ਆਊਟ ਕੀਤੇ ਜਾਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਰਾਂ ਦੇ ਵਿੱਚ ਹੀ ਰਹਿਣਾ।

21:39 PM

Pakistan Ceasefire Violation: ਨਵਾਂਸ਼ਹਿਰ ਵਿੱਚ ਵੀ ਬਲੈਕ ਆਊਟ

ਜ਼ਿਲ੍ਹਾ ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਵੱਲੋਂ ਨਵਾਂਸ਼ਹਿਰ ਵਿੱਚ ਵੀ ਬਲੈਕ ਆਊਟ ਜਾਰੀ ਕਰਦੇ ਹੋਏ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਬਿਨਾਂ ਕਿਸੇ ਕੰਮ ਤੋਂ ਘਰਾਂ ਤੋਂ ਬਾਹਰ ਨਾ ਨਿਕਲੋ।

21:33 PM

Blackout in Punjab: ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੜ ਬਲੈਕਆਊਟ ਘੋਸ਼ਿਤ ਕਰਨ ਦੇ ਹੁਕਮ ਜਾਰੀ 

ਜ਼ਿਲ੍ਹਾ ਰੂਪਨਗਰ ਦੇ ਸਾਰੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਵੀ 10 ਮਈ, 2025 ਨੂੰ ਰਾਤ 9:30 ਵਜੇ ਤੋਂ ਲੈ ਕੇ ਸਵੇਰੇ 5.30 ਵਜੇ ਤੱਕ ਕੀਤੇ ਜਾਣ ਵਾਲੇ ਬਲੈਕ ਆਊਟ ਨੂੰ ਹੁਣ ਮੁੜ ਲਾਗੂ ਕੀਤਾ ਗਿਆ ਹੈ। 9:30 ਵਜੇ ਤੋਂ ਲੈ ਕੇ 10 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਕੀਤੀ ਜਾਵੇਗੀ ਜਿਸ ਉਪਰੰਤ ਜ਼ਿਲ੍ਹਾ ਰੂਪਨਗਰ ਦੇ ਨਾਗਰਿਕ ਆਪਣੇ ਪੱਧਰ ਉੱਤੇ ਆਪਣੇ ਘਰਾਂ ਦੇ ਅੰਦਰ ਅਤੇ ਬਾਹਰ ਦੀਆਂ ਲਾਈਟਾਂ ਸਵੇਰੇ 5.30 ਵਜੇ ਤੱਕ ਬੰਦ ਰੱਖਣਗੇ।

 

21:28 PM

Pakistan Ceasefire Violation: ਬਠਿੰਡਾ ਵੀ ਬਲੈਕ ਆਊਟ

ਬਠਿੰਡਾ ਜ਼ਿਲ੍ਹੇ ਵਿੱਚ ਵੀ ਪ੍ਰਸ਼ਾਸਨ ਵੱਲੋਂ ਹਾਲਾਤਾਂ ਵਿੱਚ ਬਦਲਾਅ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਬਲੈਕਆਊਟ ਘੋਸ਼ਿਤ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਬੇਨਤੀ ਕੀਤੀ ਜਾਂ ਰਹੀ ਹੈ ਕਿ ਉਹ ਘਰ ਦੇ ਅੰਦਰ ਰਹਿਣ।

21:27 PM

Pakistan Ceasefire Violation: ਮੋਗਾ ਵਿੱਚ ਮੁੜ ਤੋਂ ਬਲੈਕ ਆਊਟ

ਮੋਗਾ ਡੀਸੀ ਵੱਲੋਂ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਜ਼ਿਲ੍ਹੇ ਵਿੱਚ ਮੁੜ ਤੋਂ ਬਲੈਕ ਆਊਟ ਕਰ ਦਿੱਤਾ ਗਿਆ ਹੈ।

21:25 PM

Pakistan Ceasefire Violation: ਫਾਜ਼ਿਲਕਾ ਮੁੜ ਬਲੈਕ ਆਊਟ

 ਡੀਸੀ ਫਾਜ਼ਿਲਕਾ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜ਼ਿਲ੍ਹੇ ਵਿੱਚ ਰਾਤ 9:30 ਵਜੇ ਤੋਂ ਬਲੈਕ ਆਊਟ ਹੋਵੇਗਾ। ਸਮੂਹ ਜ਼ਿਲ੍ਹਾ ਵਾਸੀਆਂ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਅਪੀਲ ਹੈ ਕਿ ਕਿਸੇ ਪ੍ਰਕਾਰ ਦੀ ਘਬਰਾਹਟ ਵਿੱਚ ਨਹੀਂ ਆਉਣਾ । ਬਲੈਕ ਆਊਟ ਸਮੇਂ ਘਰ ਦੇ ਅੰਦਰ ਰਹੋ। 

 

Trending news

;