ਲੁਧਿਆਣਾ ਪੁਲਿਸ ਨੇ ਇਮੀਗ੍ਰੇਸ਼ਨ ਅਧਿਕਾਰੀ ਤੋਂ ਫਰੌਤੀ ਮੰਗਣ ਅਤੇ ਉਸਨੂੰ ਧਮਕਾਉਣ ਵਾਲੇ ਤਿੰਨ ਬਦਮਾਸ਼ਾਂ ਦਾ ਕੀਤਾ ਐਨਕਾਊਂਟਰ
Advertisement
Article Detail0/zeephh/zeephh2688282

ਲੁਧਿਆਣਾ ਪੁਲਿਸ ਨੇ ਇਮੀਗ੍ਰੇਸ਼ਨ ਅਧਿਕਾਰੀ ਤੋਂ ਫਰੌਤੀ ਮੰਗਣ ਅਤੇ ਉਸਨੂੰ ਧਮਕਾਉਣ ਵਾਲੇ ਤਿੰਨ ਬਦਮਾਸ਼ਾਂ ਦਾ ਕੀਤਾ ਐਨਕਾਊਂਟਰ

Punjab News: ਲੁਧਿਆਣਾ ਪੁਲਿਸ ਨੇ ਤਿੰਨ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਹੈ। ਉਨ੍ਹਾਂ 'ਤੇ ਇਮੀਗਰੇਸ਼ਨ ਦਾ ਕੰਮ ਕਰਨ ਵਾਲੇ ਤੋਂ ਫਰੌਤੀ ਮੰਗਣ ਅਤੇ ਉਸਨੂੰ ਧਮਕਾਉਣ ਦਾ ਦੋਸ਼ ਸੀ। ਐਨਕਾਊਂਟਰ 'ਚ ਦੋ ਦੇ ਲੱਤਾਂ ਵਿੱਚ ਇੱਕ ਦੇ ਹੱਥ ਵਿੱਚ ਗੋਲੀ ਲੱਗੀ ਅਤੇ ਪੁਲਿਸ ਨੇ ਕਿਹਾ ਬਦਮਾਸ਼ਾ ਦੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। 

 

 

ਲੁਧਿਆਣਾ ਪੁਲਿਸ ਨੇ ਇਮੀਗ੍ਰੇਸ਼ਨ ਅਧਿਕਾਰੀ ਤੋਂ ਫਰੌਤੀ ਮੰਗਣ ਅਤੇ ਉਸਨੂੰ ਧਮਕਾਉਣ ਵਾਲੇ ਤਿੰਨ ਬਦਮਾਸ਼ਾਂ ਦਾ ਕੀਤਾ ਐਨਕਾਊਂਟਰ

Ludhiana Encounter/ਤਰਸੇਮ ਭਾਰਦਵਾਜ: ਲੁਧਿਆਣਾ ਪੁਲਿਸ ਵੱਲੋਂ ਮਾੜੇ ਅਨਸਰਾਂ 'ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਸ ਲੜੀ ਤਹਿਤ ਥਾਣਾ ਸਦਰ ਦੇ ਏਰੀਏ ਵਿੱਚ ਧਾਂਦਰਾ ਰੋਡ 'ਤੇ ਪੁਲਿਸ ਨੇ ਐਨਕਾਉਂਟਰ ਕੀਤਾ ਅਤੇ ਬਦਮਾਸ਼ਾ ਵੱਲੋ ਡਿਵੀਜ਼ਨ ਨੰਬਰ ਛੇ ਦੇ ਇਲਾਕੇ ਵਿੱਚੋਂ ਕੁਝ ਦਿਨ ਪਹਿਲਾਂ ਇਮੀਗਰੇਸ਼ਨ ਦਾ ਕੰਮ ਕਰਨ ਵਾਲੇ ਤੋਂ ਫਰੌਤੀ ਮੰਗਣ ਅਤੇ ਉਸਨੂੰ ਧਮਕਾਇਆ ਗਿਆ ਸੀ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ। 

ਇਹ ਵੀ ਪੜ੍ਹੋ-: ਅੰਮ੍ਰਿਤਸਰ ਪੁਲਿਸ ਐਮਪੀ ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਡਿਬਰੂਗੜ੍ਹ ਤੋਂ ਲੈ ਕੇ ਅਜਨਾਲਾ ਅਦਾਲਤ ਪਹੁੰਚੀ

ਇਨਾ ਬਦਮਾਸ਼ਾਂ ਨੂੰ ਫੜਨ ਵਿੱਚ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਦੇਰ ਰਾਤ ਸੀਆਈਏ ਦੀਆਂ ਟੀਮਾਂ ਵੱਲੋਂ ਉਸ ਸਮੇਂ ਬਦਮਾਸ਼ਾ ਦਾ ਇਨਕਾਊਂਟਰ ਕੀਤਾ ਗਿਆ। ਜਦ ਪੁਲਿਸ ਵੱਲੋਂ ਮਾੜੇ ਅਨਸਰਾਂ 'ਤੇ ਕਾਰਵਾਈ ਕਰਨ ਲਈ ਨਾਕਾਬੰਦੀ ਕੀਤੀ ਹੋਈ ਸੀ। ਜਿਸ ਦੌਰਾਨ ਪੁਲਿਸ ਪਾਰਟੀ ਨੇ ਬਿਨਾਂ ਨੰਬਰ ਤੋਂ ਸਵਿਫਟ ਕਾਰ ਰੋਕਣ ਦਾ ਇਸ਼ਾਰਾ ਕੀਤਾ, ਪਰ ਕਾਰ ਸਵਾਰਾਂ ਨੇ ਕਾਰ ਰੋਕਣ ਦੀ ਵਜਾਏ ਪੁਲਿਸ ਤੇ ਫਾਇਰਿੰਗ ਕਰ ਦਿੱਤੀ।  

ਇਹ ਵੀ ਪੜ੍ਹੋ-: ਖਨੌਰੀ ਸਰਹੱਦ ‘ਤੇ ਮਸ਼ੀਨਰੀ ਹਟਾਉਣ ਦੀ ਪ੍ਰਕਿਰਿਆ ਜਾਰੀ, ਰਸਤਾ ਕੱਲ੍ਹ ਤੱਕ ਖੁੱਲ੍ਹਣ ਦੀ ਉਮੀਦ

ਪੁਲਿਸ ਵੱਲੋਂ ਵੀ ਆਪਣੇ ਬਚਾਅ ਵਿੱਚ ਜਵਾਬੀ ਫਾਇਰਿੰਗ ਕੀਤੀ ਗ। ਜਿਸ ਦੌਰਾਨ ਦੋ ਦੀਆਂ ਲੱਤਾਂ ਵਿੱਚ ਅਤੇ ਇੱਕ ਦੀ ਬਾਂਹ ਦੇ ਵਿੱਚ ਗੋਲੀ ਲੱਗੀ ਜਿਨ੍ਹਾ ਨੂੰ ਤੁਰੰਤ ਇਲਾਜ ਲਈ ਸਿਵਿਲ ਹਸਪਤਾਲ ਪਹੁੰਚਾਇਆ ਗਿਆ ਅਤੇ ਮੌਕੇ 'ਤੇ ਐਫਐਸਐਲ ਦੀਆਂ ਟੀਮਾਂ ਨੂੰ ਬੁਲਾਇਆ ਗਿਆ। ਜਿਸ ਸਬੰਧੀ ਏਡੀਸੀਪੀ ਕਰਾਈਮ ਨੇ ਜਾਣਕਾਰੀ ਦਿੱਤੀ ਇਨ੍ਹਾਂ ਬਦਮਾਸ਼ਾ ਉੱਪਰ ਪਹਿਲਾਂ ਵੀ ਵੱਖ ਵੱਖ ਅਪਰਾਧਿਕ ਮਾਮਲੇ ਥਾਣਿਆਂ ਦੇ ਵਿੱਚ ਦਰਜ ਹਨ ਹੁਣ ਵੀ ਪੁਲਿਸ ਵੱਲੋਂ ਇਨ੍ਹਾਂ ਉੱਪਰ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

Trending news

;