Ferozepur News: ਫਿਰੋਜ਼ਪੁਰ ਪੁਲਿਸ ਨੇ ਇਸ ਮਾਮਲੇ ਵਿੱਚ ਨਾਂਮਵਰ ਗੈਂਗਸਟਰ ਆਸ਼ੀਸ਼ ਚੋਪੜਾ ਸਮੇਤ 7 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ ਅਤੇ 4-5 ਅਣਪਛਾਤੇ ਲੋਕਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ।
Trending Photos
Ferozepur News: ਫਿਰੋਜ਼ਪੁਰ ਸ਼ਹਿਰ ਦੇ ਮੱਖੂ ਗੇਟ ਨੇੜੇ ਬੀਤੇ ਦਿਨ ਹੋਈ ਗੋਲੀਬਾਰੀ 'ਚ ਨੌਜਵਾਨ ਆਸ਼ੂ ਮੋਂਗਾ ਦੀ ਮੌਤ ਦੇ ਮਾਮਲੇ 'ਚ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਜੋਗਿੰਦਰ ਸਿੰਘ ਉਰਫ ਲਾਲੂ ਅਤੇ ਅੰਗਰੇਜ਼ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਹੋਰ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਦੀਆਂ ਫੋਟੋਆਂ ਜਾਰੀ ਕਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਜਾਣਕਾਰੀ ਮਿਲਣ 'ਤੇ ਤੁਰੰਤ ਪੁਲਿਸ ਨਾਲ ਸਾਂਝੀ ਕੀਤੀ ਜਾਵੇ।
ਗੈਂਗਵਾਰ ਬਣਿਆ ਕਤਲ ਦਾ ਕਾਰਨ
ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਸਾਰੇ ਦੋਸ਼ੀ ਇੱਕੋ ਹੀ ਗੈਂਗ ਨਾਲ ਸਬੰਧਤ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਵਿਚ ਆਪਸੀ ਰੰਜਿਸ਼ ਹੋ ਗਈ ਸੀ ਜੋ ਕਤਲ ਤੱਕ ਪਹੁੰਚ ਗਈ। ਮ੍ਰਿਤਕ ਆਸ਼ੂ ਮੋਂਗਾ ਆਪਣੇ ਸਾਥੀਆਂ ਸਮੇਤ ਇੱਕ ਟੈਟੂ ਦੀ ਦੁਕਾਨ 'ਚ ਬੈਠੇ ਨੌਜਵਾਨ ਯੁਵਰਾਜ ਉਰਫ ਯੁਵੀ ਨੂੰ ਮਾਰਨ ਪਹੁੰਚਿਆ ਸੀ ਪਰ ਉਲਟੇ ਯੁਵੀ ਨੇ ਗੋਲੀ ਮਾਰ ਕੇ ਆਸ਼ੂ ਦੀ ਹੱਤਿਆ ਕਰ ਦਿੱਤੀ ਅਤੇ ਫਾਇਰਿੰਗ ਕਰਦਿਆਂ ਮੌਕੇ ਤੋਂ ਫਰਾਰ ਹੋ ਗਿਆ।
ਨਾਮਜ਼ਦ ਅਤੇ ਗ੍ਰਿਫਤਾਰੀਆਂ
ਫਿਰੋਜ਼ਪੁਰ ਪੁਲਿਸ ਨੇ ਇਸ ਮਾਮਲੇ ਵਿੱਚ ਨਾਂਮਵਰ ਗੈਂਗਸਟਰ ਆਸ਼ੀਸ਼ ਚੋਪੜਾ ਸਮੇਤ 7 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ ਅਤੇ 4-5 ਅਣਪਛਾਤੇ ਲੋਕਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਇਸ ਕੇਸ ਵਿੱਚ ਸ਼ਾਮਲ ਹੋਰ ਇੱਕ ਦੋਸ਼ੀ ਅਮਰੀਕ ਸਿੰਘ ਜੋ ਕਿ ਇਸ ਵੇਲੇ ਫਰੀਦਕੋਟ ਜੇਲ੍ਹ ਵਿੱਚ ਬੰਦ ਹੈ, ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾਵੇਗਾ।
ਮ੍ਰਿਤਕ 'ਤੇ ਵੀ ਕਈ ਕੇਸ
ਐਸਐਸਪੀ ਨੇ ਇਹ ਵੀ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਉੱਤੇ ਪਹਿਲਾਂ ਤੋਂ ਕਈ ਅਪਰਾਧਿਕ ਕੇਸ ਦਰਜ ਹਨ ਅਤੇ ਆਸ਼ੂ ਮੋਂਗਾ ਖ਼ਿਲਾਫ ਵੀ ਆਰਮਜ਼ ਐਕਟ ਹੇਠ ਕੇਸ ਦਰਜ ਸੀ।