ਪਾਤੜਾਂ-ਜਾਖਲ ਰੋਡ 'ਤੇ ਡਰੇਨ ਪੁੱਲ ਦੀ ਟੁੱਟੀ ਰੇਲਿੰਗ ਦੀ ਮੁਰੰਮਤ ਦਾ ਕੰਮ ਸ਼ੁਰੂ
Advertisement
Article Detail0/zeephh/zeephh2786782

ਪਾਤੜਾਂ-ਜਾਖਲ ਰੋਡ 'ਤੇ ਡਰੇਨ ਪੁੱਲ ਦੀ ਟੁੱਟੀ ਰੇਲਿੰਗ ਦੀ ਮੁਰੰਮਤ ਦਾ ਕੰਮ ਸ਼ੁਰੂ

Patran News: ਪਿੰਡ ਸੇਲਵਾਲਾ ਦੇ ਸਾਬਕਾ ਸਰਪੰਚ ਭੁਪਿੰਦਰ ਸਿੰਘ ਨੇ ਦੱਸਿਆ ਕਿ ਰੇਲਿੰਗ ਲੱਗਣ ਨਾਲ ਰਾਹਗੀਰਾਂ ਦੀ ਸੁਰੱਖਿਆ ਵਿੱਚ ਕੁਝ ਹੱਦ ਤੱਕ ਸੁਧਾਰ ਹੋਇਆ ਹੈ, ਪਰ ਪੁੱਲ ਦੀ ਖਰਾਬ ਸੜਕ ਅਤੇ ਡੂੰਘੇ ਟੋਏ ਅਜੇ ਵੀ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। 

 ਪਾਤੜਾਂ-ਜਾਖਲ ਰੋਡ 'ਤੇ ਡਰੇਨ ਪੁੱਲ ਦੀ ਟੁੱਟੀ ਰੇਲਿੰਗ ਦੀ ਮੁਰੰਮਤ ਦਾ ਕੰਮ ਸ਼ੁਰੂ

Patran News: ਪਾਤੜਾਂ-ਜਾਖਲ ਰੋਡ 'ਤੇ ਪੈਂਦੇ ਪਿੰਡ ਖਾਣੇਵਾਲ ਨੇੜਲੇ ਡਰੇਨ ਪੁੱਲ ਦੀ ਟੁੱਟੀ ਹੋਈ ਰੇਲਿੰਗ ਦੀ ਖ਼ਬਰ ਜ਼ੀ ਮੀਡੀਆ ਵੱਲੋਂ ਨਸ਼ਰ ਕੀਤੀ ਗਈ ਸੀ। ਜਿਸ ਤੋਂ ਬਾਅਦ ਜ਼ੀ ਮੀਡੀਆ ਦੀ ਖ਼ਬਰ ਵੱਡਾ ਅਸਰ ਹੋਇਆ ਹੈ। ਖ਼ਬਰ ਚਲਣ ਤੋਂ ਬਾਅਦ ਪੁੱਲ ਦੀ ਮੁਰੰਮਤ ਦਾ ਕੰਮ ਪੂਰਾ ਹੋ ਗਿਆ ਹੈ, ਪਰ ਪੁੱਲ ਉੱਤੇ ਸੜਕ ਵਿੱਚ ਬਣੇ ਡੂੰਘੇ ਟੋਏ ਹਾਲੇ ਵੀ ਵਾਹਨ ਚਲਾਉਣ ਵਾਲਿਆਂ ਲਈ ਵੱਡਾ ਖ਼ਤਰਾ ਬਣੇ ਹੋਏ ਹਨ।

ਪਿੰਡ ਸੇਲਵਾਲਾ ਦੇ ਸਾਬਕਾ ਸਰਪੰਚ ਭੁਪਿੰਦਰ ਸਿੰਘ ਨੇ ਦੱਸਿਆ ਕਿ ਰੇਲਿੰਗ ਲੱਗਣ ਨਾਲ ਰਾਹਗੀਰਾਂ ਦੀ ਸੁਰੱਖਿਆ ਵਿੱਚ ਕੁਝ ਹੱਦ ਤੱਕ ਸੁਧਾਰ ਹੋਇਆ ਹੈ, ਪਰ ਪੁੱਲ ਦੀ ਖਰਾਬ ਸੜਕ ਅਤੇ ਡੂੰਘੇ ਟੋਏ ਅਜੇ ਵੀ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਭਾਰੀ ਵਾਹਨ ਪੁਲ ਤੋਂ ਲੰਘਦਾ ਹੈ, ਤਾਂ ਪੂਰਾ ਪੁਲ ਹਿੱਲਦਾ ਹੈ ਜੋ ਇਸ ਦੀ ਘਸਤਾ ਹਾਲਤ ਨੂੰ ਦਰਸਾਉਂਦਾ ਹੈ।

ਸਾਬਕਾ ਸਰਪੰਚ ਨੇ ਇਹ ਵੀ ਉਚਿਤ ਕੀਤਾ ਕਿ ਪੁਲ ਦੇ ਦੋਹਾਂ ਪਾਸਿਆਂ ਉੱਤੇ ਨਾ ਤਾਂ ਸੈਫਟੀ ਵਾਲ ਬਣਾਈ ਗਈ ਹੈ ਅਤੇ ਨਾ ਹੀ ਕੋਈ ਚੇਤਾਵਨੀ ਸੰਕੇਤਕ ਬੋਰਡ ਲਾਇਆ ਗਿਆ ਹੈ। ਪੁੱਲ ਦੀ ਚੌੜਾਈ ਵੀ ਬਹੁਤ ਘੱਟ ਹੈ, ਜਿਸ ਕਾਰਨ ਦੋ ਭਾਰੀ ਵਾਹਨ ਇੱਕ ਨਾਲ ਨਹੀਂ ਲੰਘ ਸਕਦੇ। ਇਹ ਰੋਡ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਨੂੰ ਆਪਸ ਵਿੱਚ ਜੋੜਦੀ ਹੈ ਅਤੇ ਇੱਥੋਂ ਰੋਜ਼ਾਨਾ ਹਜ਼ਾਰਾਂ ਵਾਹਨ ਲੰਘਦੇ ਹਨ।

ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪੁੱਲ ਦੀ ਸੜਕ ਵਿੱਚ ਬਣੇ ਟੋਇਆਂ ਨੂੰ ਤੁਰੰਤ ਭਰਿਆ ਜਾਵੇ, ਦੋਹਾਂ ਪਾਸਿਆਂ ਚੇਤਾਵਨੀ ਬੋਰਡ ਲਾਏ ਜਾਣ ਅਤੇ ਸੜਕ ਸੁਰੱਖਿਆ ਫੋਰਸ ਵੱਲੋਂ ਇੱਥੇ ਨਿਗਰਾਨੀ ਜਾਰੀ ਰੱਖੀ ਜਾਵੇ।

ਇਸ ਮਾਮਲੇ 'ਚ ਜਦੋਂ ਸਬੰਧਤ ਵਿਭਾਗ ਦੇ ਐਸ.ਡੀ.ਓ. ਦੀਪਕ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁੱਲ ਦੀ ਟੁੱਟੀ ਹੋਈ ਰੇਲਿੰਗ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਦੋਹਾਂ ਪਾਸਿਆਂ ਦੀ ਟੁੱਟੀ ਹੋਈ ਕੰਧ ਦੀ ਮੁਰੰਮਤ ਅਤੇ ਸੜਕ ਵਿੱਚ ਬਣੇ ਟੋਇਆਂ ਨੂੰ ਭਰਿਆ ਜਾਵੇਗਾ।

Trending news

;