Thakur Dwar Temple: ਮੰਦਿਰ ਦੇ ਨਾਮ ਅਲਾਟ ਹੋਈ ਜਮੀਨ ਨੂੰ ਹਾਸਿਲ ਕਰਨ ਲਈ ਬਾਬਾ ਸੁਖਵੀਰ ਸਿੰਘ ਵੱਲੋਂ 34 ਸਾਲ ਵੱਖ ਵੱਖ ਅਧਿਕਾਰੀਆਂ ਅਤੇ ਅਦਾਲਤਾਂ ਦੇ ਚੱਕਰ ਕੱਢਣੇ ਪਏ।
Trending Photos
Thakur Dwar Temple(ਕੁਲਦੀਪ ਸਿੰਘ): ਡੇਰਾਬੱਸੀ ਵਿੱਚ ਅੰਬਾਲਾ - ਚੰਡੀਗੜ੍ਹ ਹਾਈਵੇ ਤੇ ਠਾਕੁਰ ਦੁਆਰ ਮੰਦਰ ਦਾ ਨਿਰਮਾਣ ਕਾਰਜ ਆਰੰਭ ਕੀਤਾ ਗਿਆ ਹੈ। ਚਾਰ ਤੋਂ ਪੰਜ ਕਰੋੜ ਦੀ ਲਾਗਤ ਨਾਲ ਮੰਦਿਰ ਦਾ ਨਿਰਮਾਣ ਕਾਰਜ ਕੀਤਾ ਜਾ ਰਿਹਾ ਹੈ। ਮੰਦਿਰ ਨਿਰਮਾਣ ਦੇ ਕਾਰਜ ਦੌਰਾਨ 60 ਫੁੱਟ ਉੱਚਾ ਝੰਡਾ ਸਥਾਪਿਤ ਕੀਤਾ ਜਾ ਰਿਹਾ ਹੈ ਭਾਜਪਾ ਦੇ ਸੂਬਾ ਸਕੱਤਰ ਸੰਜੀਵ ਖੰਨਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
34 ਸਾਲ ਸੰਘਰਸ਼ ਦਾ ਮਿਲਿਆ ਫਲ
ਭਾਜਪਾ ਆਗੂ ਨੇ ਕਿਹਾ ਕਿ ਮੰਦਿਰ ਦੇ ਸੰਸਥਾਪਕ ਬਾਬਾ ਸੁਖਬੀਰ ਸਿੰਘ ਦੀ 34 ਸਾਲ ਦੀ ਤਪੱਸਿਆ ਤੋਂ ਬਾਅਦ ਸੰਬੰਧਿਤ ਨਿਰਮਾਣ ਕਾਰਜ ਆਰੰਭ ਕੀਤਾ ਗਿਆ। ਮੰਦਿਰ ਦੇ ਨਾਮ ਅਲਾਟ ਹੋਈ ਜਮੀਨ ਨੂੰ ਹਾਸਿਲ ਕਰਨ ਲਈ ਬਾਬਾ ਸੁਖਵੀਰ ਸਿੰਘ ਵੱਲੋਂ 34 ਸਾਲ ਵੱਖ ਵੱਖ ਅਧਿਕਾਰੀਆਂ ਅਤੇ ਅਦਾਲਤਾਂ ਦੇ ਚੱਕਰ ਕੱਢਣੇ ਪਏ। ਅੰਤ ਨੂੰ ਉਹਨਾਂ ਦੀ ਜਿੱਤ ਹੋਈ ਅਤੇ ਮੰਦਿਰ ਦੇ ਨਾਮ ਅਲਾਟ ਹੋਈ ਸਵਾ ਦੋ ਏਕੜ ਜਮੀਨ ਤੇ ਠਾਕੁਰ ਦੁਆਰ ਮੰਦਰ ਦਾ ਨਿਰਮਾਣ ਕਾਰਜ ਆਰੰਭ ਕੀਤਾ ਗਿਆ ਹੈ।
60 ਫੁੱਟ ਉੱਚਾ ਝੰਡਾ ਹੋਵੇਗਾ ਸਥਾਪਤ
ਮੰਦਿਰ ਦੇ ਸੰਸਥਾਪਕ ਬਾਬਾ ਸੁਖਬੀਰ ਨੇ ਜਾਣਕਾਰੀ ਦਿੰਦਾ ਕਿਹਾ ਕਿ ਜਿਸ ਜਗਹਾ ਮੰਦਿਰ ਦਾ ਨਿਰਮਾਣ ਕਾਰਜ ਆਰੰਭ ਕੀਤਾ ਗਿਆ ਹੈ ਉੱਥੇ ਹੀ ਧਰਮ ਦਾ ਪ੍ਰਤੀਕ ਇੱਕ ਵਿਸ਼ਾਲ ਝੰਡਾ ਸਥਾਪਿਤ ਕੀਤਾ ਜਾਵੇਗਾ। ਮੰਦਿਰ ਦੇ ਨਿਰਮਾਣ ਕਾਰਜ ਵਿੱਚ ਸੰਜੀਵ ਖੰਨਾ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ 20 ਤਰੀਕ ਨੂੰ ਸ਼ਿਲਾ ਨਿਆਸ ਦੌਰਾਨ ਵਿਸ਼ਾਲ ਸੰਤ ਸੰਮੇਲਨ ਕੀਤਾ ਜਾ ਰਿਹਾ ਹੈ ਜਿਸਦੇ ਵਿੱਚ ਵੱਖ-ਵੱਖ ਸਮੁਦਾਏ ਤੋਂ ਸੰਤ ਮਹਾਤਮਾ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਗਣ ਸ਼ਿਰਕਤ ਕਰਨਗੇ।