Hart 2025: ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER), ਚੰਡੀਗੜ੍ਹ ਦੇ ਹਸਪਤਾਲ ਪ੍ਰਸ਼ਾਸਨ ਵਿਭਾਗ ਵੱਲੋਂ ਤਿੰਨ ਰੋਜ਼ਾਨਾ ਤੀਜੀ ਰਾਸ਼ਟਰੀ ਕਾਨਫਰੰਸ 'ਹਾਰਟ 2025' ਦੀ ਸ਼ੁਰੂਆਤ ਹੋਈ।
Trending Photos
Hart 2025 (ਕਮਲਦੀਪ ਸਿੰਘ): ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER), ਚੰਡੀਗੜ੍ਹ ਦੇ ਹਸਪਤਾਲ ਪ੍ਰਸ਼ਾਸਨ ਵਿਭਾਗ ਵੱਲੋਂ ਤਿੰਨ ਰੋਜ਼ਾਨਾ ਤੀਜੀ ਰਾਸ਼ਟਰੀ ਕਾਨਫਰੰਸ 'ਹਾਰਟ 2025' ਦੀ ਸ਼ੁਰੂਆਤ ਹੋਈ। ਇਸ ਕਾਨਫਰੰਸ ਦਾ ਵਿਸ਼ਾ ਹੈ "Innovate. Integrate. Elevate", ਜਿਸਦਾ ਮਕਸਦ ਭਾਰਤੀ ਹਸਪਤਾਲ ਪ੍ਰਬੰਧਨ ਨੂੰ ਨਵੇਂ ਦੌਰ ਵੱਲ ਲੈ ਕੇ ਜਾਣਾ ਹੈ।
ਜਿਸ ਦੇ ਉਦਘਾਟਨੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਪ੍ਰਸਿੱਧ ਸਮਾਜ ਸੇਵੀ, ਪਦਮਸ਼੍ਰੀ ਅਤੇ ਰੈਮਨ ਮੈਗਸੇਸੇ ਐਵਾਰਡ ਜੇਤੂ ਡਾ. ਪ੍ਰਕਾਸ਼ ਆਮਟੇ ਸਨ, ਜੋ ਆਪਣੀ ਪਤਨੀ ਡਾ. ਮੰਦਾਕਿਨੀ ਆਮਟੇ ਨਾਲ ਪਹੁੰਚੇ। ਦੋਹਾਂ ਨੇ 'ਲੋਕ ਬਿਰਾਦਰੀ ਪ੍ਰਕਲਪ, ਹੇਮਲਕਸਾ' ਰਾਹੀਂ ਆਪਣੇ ਸਮਰਪਿਤ ਜੀਵਨ ਅਤੇ ਗ੍ਰਾਸਰੂਟ ਹੈਲਥਕੇਅਰ ਮੁਹਿੰਮ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨਾਲ-ਨਾਲ ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਅਤੇ ਏਮਜ਼ ਬਠਿੰਡਾ ਦੇ ਪ੍ਰਧਾਨ ਪ੍ਰੋ. ਏ. ਕੇ. ਗੁਪਤਾ ਨੇ ਵੀ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ : Pahalgam Terror Attack: ਪਹਿਲਗਾਮ ਅੱਤਵਾਦੀ ਹਮਲੇ ਉਤੇ ਸਰਬ ਪਾਰਟੀ ਦੀ ਮੀਟਿੰਗ ਅੱਜ; ਪਾਕਿਸਤਾਨ ਨੂੰ ਲੈ ਕੇ ਸਰਕਾਰ ਦੇ ਪੰਜ ਵੱਡੇ ਫ਼ੈਸਲੇ
ਇਹ ਕਾਨਫਰੰਸ 24 ਤੋਂ 26 ਅਪ੍ਰੈਲ ਤੱਕ ਚੱਲੇਗੀ ਜਿਸ ਵਿੱਚ ਦੇਸ਼ ਭਰ ਤੋਂ ਹਸਪਤਾਲ ਪ੍ਰਬੰਧਕ, ਡਾਕਟਰ, ਸਿਹਤ ਨੀਤੀਕਾਰ, ਅਕਾਦਮਿਕ ਵਿਦਵਾਨ ਅਤੇ ਖੋਜਕਾਰ ਹਿੱਸਾ ਲੈ ਰਹੇ ਹਨ। ਇਨ੍ਹਾਂ ਤਿੰਨ ਦਿਨਾਂ ਦੌਰਾਨ ਵੱਖ-ਵੱਖ ਸੈਸ਼ਨ ਰਾਹੀਂ ਹਸਪਤਾਲ ਪ੍ਰਬੰਧਨ, ਨਵੀਨਤਮ ਤਕਨੀਕਾਂ ਅਤੇ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਉੱਤੇ ਵਿਚਾਰ-ਚਰਚਾ ਹੋਵੇਗੀ। ਇਹ ਕਾਨਫਰੰਸ ਹਸਪਤਾਲ ਪ੍ਰਸ਼ਾਸਨ ਦੇ ਖੇਤਰ ਵਿੱਚ ਨਵੀਂ ਦਿਸ਼ਾ ਦਿਖਾਉਣ ਵਿੱਚ ਸਹਾਇਕ ਸਾਬਤ ਹੋਵੇਗੀ।
ਇਸ ਮੌਕੇ ਪੀਜੀਆਈ ਦੇ ਮੈਡੀਕਲ ਸੁਪਰਡੈਂਟ ਪ੍ਰੋ. ਵਿਪਿਨ ਕੌਸ਼ਲ ਨੇ ਮੁੱਖ ਮਹਿਮਾਨਾਂ ਦਾ ਰਸਮੀ ਤੌਰ 'ਤੇ ਸਵਾਗਤ ਕੀਤਾ। ਉਨ੍ਹਾਂ ਨੇ ਆਮਟੇ ਜੋੜੇ ਦੇ ਸਮਾਜਿਕ ਯੋਗਦਾਨ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਕਿਹਾ ਕਿ "ਉਨ੍ਹਾਂ ਦੀ ਸੇਵਾ ਦੀ ਭਾਵਨਾ ਹਸਪਤਾਲ ਪ੍ਰਸ਼ਾਸਨ ਲਈ ਇੱਕ ਆਦਰਸ਼ ਮਾਡਲ ਹੈ।" ਪ੍ਰੋ. ਕੌਸ਼ਲ ਨੇ ਇਹ ਵੀ ਕਿਹਾ ਕਿ ਸਿਹਤ ਪ੍ਰਣਾਲੀ ਵਿੱਚ ਮਨੁੱਖੀ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਨਾ ਅੱਜ ਸਭ ਤੋਂ ਵੱਡੀ ਲੋੜ ਹੈ।
ਇਸ ਤਿੰਨ ਦਿਨਾਂ ਕਾਨਫਰੰਸ ਵਿੱਚ, ਮੈਡੀਕਲ ਪ੍ਰਬੰਧਨ, ਡਿਜੀਟਲ ਸਿਹਤ, ਜਨਤਕ ਸਿਹਤ ਨੀਤੀ ਅਤੇ ਆਫ਼ਤ ਪ੍ਰਬੰਧਨ ਵਰਗੇ ਵਿਸ਼ਿਆਂ 'ਤੇ ਸੈਸ਼ਨ ਆਯੋਜਿਤ ਕੀਤੇ ਜਾਣਗੇ। ਪੀਜੀਆਈਐਮਈਆਰ ਦਾ ਲੋਕ ਸੰਪਰਕ ਵਿਭਾਗ ਇਸਨੂੰ ਹਸਪਤਾਲ ਪ੍ਰਸ਼ਾਸਨ ਦੇ ਭਵਿੱਖ ਨੂੰ ਦਿਸ਼ਾ ਦੇਣ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਵਜੋਂ ਵਿਚਾਰ ਰਿਹਾ ਹੈ।
ਹ ਵੀ ਪੜ੍ਹੋ : Ghaziabad News: ਏਟੀਐਸ ਤੇ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿੱਚ ਅੱਤਵਾਦੀ ਮੰਗਤ ਸਿੰਘ ਗ੍ਰਿਫ਼ਤਾਰ; 25000 ਰੁਪਏ ਸੀ ਇਨਾਮ