Amritsar News: ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ। 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਵੱਡੀ ਕਾਰਵਾਈ ਕਰਦਿਆਂ ਪੁਲਿਸ ਨੇ ਵੱਡੀ ਮਾਤਰਾ 'ਚ ਹੈਰੋਇਨ, ਆਈਸ ਡਰੱਗ, ਡਰੋਨ ਤੇ ਪਿਸਟਲ ਸਮੇਤ 4 ਆਰੋਪੀ ਕੀਤੇ ਗ੍ਰਿਫਤਾਰ
Trending Photos
Amritsar News (ਭਰਤ ਸ਼ਰਮਾ): ਪੰਜਾਬ ਵਿੱਚ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਚਲਾਈ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੰਮ੍ਰਿਤਸਰ ਦੇ ਘਰਿੰਡਾ ਤੇ ਅਜਨਾਲਾ ਇਲਾਕਿਆਂ 'ਚ ਵੱਡੀ ਕਾਰਵਾਈ ਕੀਤੀ ਗਈ। ਪਹਿਲੀ ਕਾਰਵਾਈ ''ਚ ਘਰਿੰਡਾ ਪੁਲਿਸ ਨੇ ਗੁਪਤ ਸੂਚਨਾ 'ਤੇ ਪਿੰਡ ਮੋਦੇ ਨੇੜੇ ਯੋਗਰਾਜ ਸਿੰਘ ਅਤੇ ਗੁਰਜੀਤ ਸਿੰਘ ਨੂੰ 5 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਪੁਲਿਸ ਅਨੁਸਾਰ ਇਹ ਦੋਸ਼ੀ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਪੰਜਾਬ ਵਿੱਚ ਵੰਡਣ ਵਾਲੇ ਗੈਂਗ ਨਾਲ ਸੰਬੰਧਤ ਹਨ। ਉਨ੍ਹਾਂ ਉੱਤੇ ਥਾਣਾ ਘਰਿੰਡਾ ''ਚ NDPS ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਦੂਜੀ ਵੱਡੀ ਕਾਰਵਾਈ ਸਪੈਸ਼ਲ ਸੈੱਲ ਵੱਲੋਂ ਅਜਨਾਲਾ 'ਚ ਕੀਤੀ ਗਈ, ਜਿੱਥੇ ਅਕਾਸ਼ਦੀਪ ਸਿੰਘ ਅਤੇ ਅਮਨਦੀਪ ਸਿੰਘ ਨੂੰ ਇਕ ਕਿਲੋ 227 ਗ੍ਰਾਮ ਆਈਸ ਡਰੱਗ ਮਾਮਲੇ ਚ ਗ੍ਰਿਫਤਾਰ ਕਰਕੇ ਓਹਨਾ ਤੋਂ 570 ਗ੍ਰਾਮ ਹੈਰੋਇਨ, 1 ਕਿਲੋ 227 ਗ੍ਰਾਮ ਆਈਸ ਡਰੱਗ, 2 ਗਲੌਕ ਪਿਸਟਲ, ਡਰੋਨ ਅਤੇ ਕਾਰ ਬਰਾਮਦ ਕੀਤੀ ਗਈ। ਦੋਵੇਂ ਮਾਮਲਿਆਂ 'ਚ ਦੋਸ਼ੀਆਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਖੋਲੇ ਜਾ ਰਹੇ ਹਨ।
ਇਹ ਗ੍ਰਿਫਤਾਰੀ ਪਹਿਲਾਂ ਗ੍ਰਿਫਤਾਰ ਹੋਏ ਰਵਿੰਦਰ ਉਰਫ ਵਿੱਕੀ ਦੀ ਪੁੱਛਗਿੱਛ ਤੋਂ ਬਾਅਦ ਹੋਈ। ਦੋਵੇਂ ਮਾਮਲਿਆਂ 'ਚ ਅਰੋਪੀਆਂ ਦੀ ਪੁੱਛਗਿੱਛ ਜਾਰੀ ਹੈ ਅਤੇ ਪੁਲਿਸ ਉਨ੍ਹਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਜਾਂਚ ਕਰ ਰਹੀ ਹੈ। ਪੁਲਿਸ ਕਹਿ ਰਹੀ ਹੈ ਕਿ ਦੋਸ਼ੀਆਂ ਦੀ ਕਾਲੀ ਕਮਾਈ ਨਾਲ ਬਣੀ ਸੰਪਤੀ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਜਰੂਰਤ ਪੈਣ 'ਤੇ ਉਸ ਨੂੰ ਫ੍ਰੀਜ ਵੀ ਕੀਤਾ ਜਾਵੇਗਾ। ਇਸ ਕਾਰਵਾਈ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਸਪੈਸ਼ਲ ਸੈੱਲ ਵੱਲੋਂ ਨਸ਼ਿਆਂ ਵਿਰੁੱਧ ਜਾਰੀ ਲੜਾਈ 'ਚ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ।