Gurdaspur News: ਪੁਲਿਸ ਨੇ ਮੰਦਿਰ ਵਿੱਚੋਂ 19 ਲੱਖ ਰੁਪਏ ਦੀ ਚੋਰੀ ਕਰਨ ਵਾਲੇ ਚੋਰ ਨੂੰ ਕੀਤਾ ਗ੍ਰਿਫ਼ਤਾਰ
Advertisement
Article Detail0/zeephh/zeephh2856185

Gurdaspur News: ਪੁਲਿਸ ਨੇ ਮੰਦਿਰ ਵਿੱਚੋਂ 19 ਲੱਖ ਰੁਪਏ ਦੀ ਚੋਰੀ ਕਰਨ ਵਾਲੇ ਚੋਰ ਨੂੰ ਕੀਤਾ ਗ੍ਰਿਫ਼ਤਾਰ

ਬੀਤੇ ਤਿੰਨ ਦਿਨ ਪਹਿਲਾਂ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿੱਚ ਦਿਨ-ਦਿਹਾੜੇ ਕ੍ਰਿਸ਼ਨਾ ਮੰਦਿਰ ਵਿੱਚ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ 19 ਲੱਖ ਰੁਪਏ ਦੇ ਕਰੀਬ ਨਕਦੀ ਚੋਰ ਚੋਰੀ ਕਰਕੇ ਲੈ ਗਏ ਜਦਕਿ ਜਾਂਦੇ-ਜਾਂਦੇ ਮੰਦਿਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਡੀਵੀਆਰਵੀ ਚੋਰ ਨਾਲ ਲੈ ਗਏ। ਮੁਹੱਲਾ ਨਿਵਾਸੀਆਂ ਨੇ ਨਜ਼

Gurdaspur News: ਪੁਲਿਸ ਨੇ ਮੰਦਿਰ ਵਿੱਚੋਂ 19 ਲੱਖ ਰੁਪਏ ਦੀ ਚੋਰੀ ਕਰਨ ਵਾਲੇ ਚੋਰ ਨੂੰ ਕੀਤਾ ਗ੍ਰਿਫ਼ਤਾਰ

Gurdaspur News (ਅਵਤਾਰ ਸਿੰਘ): ਬੀਤੇ ਤਿੰਨ ਦਿਨ ਪਹਿਲਾਂ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿੱਚ ਦਿਨ-ਦਿਹਾੜੇ ਕ੍ਰਿਸ਼ਨਾ ਮੰਦਿਰ ਵਿੱਚ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ 19 ਲੱਖ ਰੁਪਏ ਦੇ ਕਰੀਬ ਨਕਦੀ ਚੋਰ ਚੋਰੀ ਕਰਕੇ ਲੈ ਗਏ ਜਦਕਿ ਜਾਂਦੇ-ਜਾਂਦੇ ਮੰਦਿਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਡੀਵੀਆਰਵੀ ਚੋਰ ਨਾਲ ਲੈ ਗਏ। ਮੁਹੱਲਾ ਨਿਵਾਸੀਆਂ ਨੇ ਨਜ਼ਦੀਕੀ ਸੀਸੀਟੀਵੀ ਵਿੱਚ ਦਿਸੇ ਇੱਕ ਨੌਜਵਾਨ ਉਤੇ ਸ਼ੱਕ ਜਤਾਇਆ ਸੀ।

ਪੁਲਿਸ ਨੇ ਇਸ ਮਾਮਲੇ ਨੂੰ ਟਰੇਸ ਕਰ ਲਿਆ ਹੈ ਤੇ ਲੁੱਟ ਦੀ 17 ਲੱਖ 85 ਹਜ਼ਾਰ ਰੁਪਏ ਦੇ ਕਰੀਬ ਦੀ ਨਕਦੀ ਵੀ ਚੋਰ ਕੋਲੋਂ ਬਰਾਮਦ ਕਰ ਲਈ ਹੈ। ਇਸ ਸਬੰਧੀ ਅੱਜ ਪ੍ਰੈਸ ਕਾਨਫਰੰਸ ਕਰਦੇ ਹੋਏ ਐਸਐਸਪੀ ਗੁਰਦਾਸਪੁਰ ਅਦਿੱਤਿਆ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਲਗਾਤਾਰ ਇਸ ਮਾਮਲੇ ਉੱਪਰ ਕਾਰਵਾਈ ਕੀਤੀ ਜਾ ਰਹੀ ਸੀ ਤੇ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਗਏ।

ਇਹ ਵੀ ਪੜ੍ਹੋ : Muktsar News: ਸਕੂਲ ਦਾ ਸਾਬਕਾ ਵਿਦਿਆਰਥੀ ਗੈਂਗਸਟਰ ਦੇ ਨਾਮ ਉਤੇ ਸਰਕਾਰੀ ਅਧਿਆਪਕ ਤੋਂ ਮੰਗ ਰਿਹਾ ਸੀ ਫਿਰੌਤੀ; ਗ੍ਰਿਫਤਾਰ

ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਇੱਕ ਨੌਜਵਾਨ ਉਜੀਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜੋ ਕਿ ਧਾਰੀਵਾਲ ਦੇ ਲੁਧਿਆਣਾ ਮਹੱਲੇ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਉਮਰ 30 ਸਾਲ ਹੈ ਜਿਸ ਦੇ ਕੋਲੋਂ ਚੋਰੀ ਕੀਤੇ ਗਏ 17 ਲੱਖ 85 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਨੌਜਵਾਨ ਖਿਲਾਫ਼ ਪਹਿਲਾਂ ਵੀ ਸਿਟੀ ਵਿੱਚ 3 ਮਾਮਲੇ ਦਰਜ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਗ੍ਰਿਫਤਾਰ ਕਰ ਲਿਆ ਇਸ ਦੇ ਕੋਲੋਂ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਨੇ 4 ਨੌਜਵਾਨਾਂ ਨੂੰ 6 ਕਿਲੋ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ

Trending news

;