Mandi Gobindgarh News: ਮੰਡੀ ਗੋਬਿੰਦਗੜ੍ਹ ਪੁਲਿਸ ਨੇ ਨਵਜੰਮੇ ਬੱਚੇ ਨੂੰ ਵੇਚਣ ਵਾਲੇ ਗਿਰੋਹ ਦੇ 8 ਮੈਂਬਰਾਂ ਨੂੰ ਕਾਬੂ ਕੀਤਾ ਹੈ। ਨਵਜੰਮੇ ਬੱਚੇ ਨੂੰ ਉਸਦੇ ਪਿਤਾ ਵੱਲੋ ਆਸ਼ਾ ਵਰਕਰ ਅਤੇ ਹੋਰਨਾਂ ਨਾਲ ਮਿਲ ਕੇ 4 ਲੱਖ ਰੁਪਏ ਵਿੱਚ ਵੇਚਿਆ ਜਾ ਰਿਹਾ ਸੀ।
Trending Photos
Mandi Gobindgarh News: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਪੁਲਿਸ ਨੇ ਨਵਜੰਮੇ ਬੱਚੇ ਨੂੰ ਵੇਚਣ ਵਾਲੇ ਗਿਰੋਹ ਦੇ 8 ਲੋਕਾਂ ਨੂੰ ਕਾਬੂ ਕੀਤਾ ਹੈ। ਇਸ ਮਾਮਲੇ ਬਾਰੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐਸਐਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਸਾਨੂੰ 27 ਤਾਰੀਖ ਨੂੰ ਇਕ ਜਾਣਕਾਰੀ ਮਿਲੀ ਸੀ ਕਿ ਮੰਡੀ ਗੋਬਿੰਦਗੜ੍ਹ ਦੇ ਦੀਪ ਹਸਪਤਾਲ਼ ਵਿੱਚ 23 ਤਾਰੀਖ ਨੂੰ ਇੱਕ ਬੱਚੇ ਦਾ ਜਨਮ ਹੋਇਆ ਜਿਸ ਨੂੰ ਕਿ ਬਾਅਦ ਵਿੱਚ ਇੱਕ ਮਿਡਲ ਮੈਨ ਦੇ ਰਾਹੀ ਖਰੀਦਿਆ ਅਤੇ ਵੇਚਿਆ ਗਿਆ।
ਐਸਐਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਤਲਵਿੰਦਰ ਸਿੰਘ ਜੋ ਕਿ ਨਵਜੰਮੇ ਬੱਚੇ ਦਾ ਪਿਤਾ ਹੈ ਜ਼ੋ ਕਿ ਪੇਸ਼ੇ ਵਜੋਂ ਮਜ਼ਦੂਰੀ ਦਾ ਕੰਮ ਕਰਦਾ ਹੈ ਉਸਨੇ ਆਪਣੇ ਘਰ ਦੇ ਹਾਲਾਤ ਖ਼ਰਾਬ ਹੋਣ ਦੇ ਕਾਰਨ ਨਵਜੰਮੇ ਬੱਚੇ ਨੂੰ ਕੁੱਝ ਪੈਸਿਆਂ ਦੀ ਖ਼ਾਤਰ ਵੇਚ ਦਿੱਤਾ। ਪਰ ਉਸ ਨਾਲ ਖ਼ਰੀਦਦਾਰ ਵੱਲੋਂ ਠੱਗੀ ਮਾਰ ਲਈ ਗਈ ਅਤੇ ਨਕਲੀ ਨੋਟ ਦੇ ਕੇ ਉਸ ਕੋਲੋਂ ਨਵਜੰਮੇ ਬੱਚੇ ਨੂੰ ਖ਼ਰੀਦ ਲਿਆ ਗਿਆ। ਇਨ੍ਹਾਂ ਖ਼ਰੀਦਦਾਰਾਂ ਵੱਲੋਂ ਇਸ ਬੱਚੇ ਨੂੰ ਅੱਗੇ ਤੀਸਰੇ ਥਾਂ ਕੋਲਕਾਤਾ ਵਿੱਚ ਕਿਸੇ ਲੋੜਵੰਦ ਪਰਿਵਾਰ ਨੂੰ ਚਾਰ ਤੋਂ ਪੰਜ ਲੱਖ ਵਿੱਚ ਵੇਚ ਦਿੱਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਇੱਕ ਦਾਈ, ਇੱਕ ਆਸ਼ਾ ਵਰਕਰ ਸਮੇਤ 8 ਵਿਅਕਤੀਆਂ ਨੂੰ ਕਾਬੂ ਕਰਕੇ ਨਵਜੰਮੇ ਬੱਚੇ ਨੂੰ ਕਲਕੱਤਾ ਤੋਂ ਬਰਾਮਦ ਕੀਤਾ ਅਤੇ ਡੇਢ ਲੱਖ ਰੁਪਏ ਦੇ ਨਕਲੀ ਨੋਟ ਵੀ ਬਰਾਮਦ ਕੀਤੇ। ਪੁਲਿਸ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁੱਝ ਪੈਸਿਆਂ ਦੀ ਖ਼ਾਤਰ ਕੀਤਾ ਗਿਆ ਸੀ ਪਰ ਜੋ ਮਿਡਲ ਮੈਨ ਸਨ ਉਨ੍ਹਾਂ ਨੇ ਇੱਕ ਦੂਜੇ ਨਾਲ ਠੱਗੀ ਮਾਰ ਲਈ ਜਿਸ ਕਾਰਨ ਇਹਨਾਂ ਦਾ ਆਪਸ ਵਿੱਚ ਝਗੜਾ ਹੋਣ ਤੋਂ ਬਾਅਦ ਮਾਮਲਾ ਪੁਲਿਸ ਦੇ ਕੋਲ ਆਇਆ ਅਤੇ ਪੁਲਿਸ ਨੇ ਇਸ ਮਾਮਲੇ ਵਿੱਚ ਬਹੁਤ ਵਧੀਆ ਢੰਗ ਨਾਲ ਕੰਮ ਕੀਤਾ।