Firozpur News: ਫਿਰੋਜ਼ਪੁਰ ਪੁਲਿਸ ਨੇ ਵੱਖ-ਵੱਖ ਮਾਮਲਿਆ ਵਿੱਚ ਕੁੱਲ 2 ਕਿਲੋ 495 ਗ੍ਰਾਮ ਹੈਰੋਇਨ ,30 ਗ੍ਰਾਮ ਅਫੀਮ , 3 ਪਿਸਤੌਲ ਸਮੇਤ 17 ਜਿੰਦਾ ਰੌਂਦ, 3 ਮੋਬਾਈਲ ਫੋਨ, ਇਕ ਕਾਰ, 2 ਮੋਟਰਸਾਈਕਲ ਸਮੇਤ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
Trending Photos
Firozpur News (ਰਾਜੇਸ਼ ਕਟਾਰੀਆ): ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਪੁਲਿਸ ਨੇ ਵੱਖ-ਵੱਖ ਮਾਮਲਿਆ ਵਿੱਚ ਕੁੱਲ 2 ਕਿਲੋ 495 ਗ੍ਰਾਮ ਹੈਰੋਇਨ, 30 ਗ੍ਰਾਮ ਅਫੀਮ, 3 ਪਿਸਤੌਲ ਸਮੇਤ 17 ਜਿੰਦਾ ਰੌਂਦ, 3 ਮੋਬਾਈਲ ਫੋਨ, ਇਕ ਕਾਰ, 2 ਮੋਟਰਸਾਈਕਲ ਸਮੇਤ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਕਿ ਨਿਹਾਲੇ ਵਾਲਾ ਦੇ ਰਹਿਣ ਵਾਲੇ ਮੁਲਜ਼ਮ ਬਲਵਿੰਦਰ ਸਿੰਘ ਅਤੇ ਚਰਨਜੀਤ ਕੌਰ ਤੋਂ ਇੱਕ ਕਿਲੋ 815 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਜਦੋਂ ਕਿ ਮੁਲਜ਼ਮ ਹਰਜਿੰਦਰ ਸਿੰਘ ਤੋਂ 280 ਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਹੈ। 475 ਗ੍ਰਾਮ ਹੈਰੋਇਨ ਅਤੇ 30 ਗ੍ਰਾਮ ਅਫੀਮ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਸੀ, ਜਿਸ ਨੂੰ ਬੀਐਸਐਫ ਨੇ ਬਰਾਮਦ ਕੀਤਾ ਹੈ।
ਇਸ ਤੋਂ ਇਲਾਵਾ ਕਾਊਂਟਰ ਇੰਟੈਲੀਜੈਂਸ ਯੂਨਿਟ ਫਿਰੋਜ਼ਪੁਰ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਅਰਮਾਨ ਗਿੱਲ, ਜੋ ਕਿ ਚਰਚ ਰੋਡ ਦਾ ਰਹਿਣ ਵਾਲਾ ਹੈ, ਗੈਰ-ਕਾਨੂੰਨੀ ਹਥਿਆਰ ਖਰੀਦਦਾ ਅਤੇ ਵੇਚਦਾ ਹੈ। ਇਸ ਸਮੇਂ ਉਹ ਸ਼ਮਸ਼ਾਨਘਾਟ ਕੈਂਟ ਰੋਡ 'ਤੇ ਖੜ੍ਹਾ ਇੱਕ ਗਾਹਕ ਦੀ ਉਡੀਕ ਕਰ ਰਿਹਾ ਹੈ। ਉਕਤ ਟੀਮ ਨੇ ਛਾਪਾ ਮਾਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਤੋਂ 30 ਬੋਰ ਦਾ ਪਿਸਤੌਲ ਬਰਾਮਦ ਕੀਤਾ।
ਗੁਪਤ ਸੂਚਨਾ ਮਿਲਣ 'ਤੇ ਥਾਣਾ ਸਦਰ ਜੀਰਾ ਪੁਲਿਸ ਨੇ ਮਾਲੀਵਾੜਾ ਨੇੜੇ ਇੱਕ ਕਾਰ ਰੋਕ ਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਦੋਂ ਕਿ ਇੱਕ ਮੁਲਜ਼ਮ ਭੱਜ ਗਿਆ। ਤਲਾਸ਼ੀ ਲੈਣ 'ਤੇ ਦੋ 32 ਬੋਰ ਪਿਸਤੌਲ ਅਤੇ 17 ਕਾਰਤੂਸ ਬਰਾਮਦ ਹੋਏ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਜਸ਼ਨਪ੍ਰੀਤ ਵਾਸੀ ਝਟੜਾ ਅਤੇ ਦੇਵ ਵਾਸੀ ਕੋਟ ਈਸ਼ੇਖਾਨ ਰੋਡ ਜੀਰਾ ਵਜੋਂ ਹੋਈ ਹੈ। ਫ਼ਰਾਰ ਮੁਲਜ਼ਮ ਦੀ ਪਛਾਣ ਗੁਰਪ੍ਰਤਾਪ ਸਿੰਘ ਵਾਸੀ ਸ਼ਾਹਵਾਲਾ ਰੋਡ ਢੱਕਾ ਬਸਤੀ ਜੀਰਾ ਵਜੋਂ ਹੋਈ ਹੈ। ਥਾਣਾ ਸਦਰ ਜੀਰਾ ਪੁਲਿਸ ਨੇ ਉਪਰੋਕਤ ਤਿੰਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।