ਪੰਜਾਬ ਵਿੱਚ ਅੱਤਵਾਦੀ ਸਾਜ਼ਿਸ਼ ਮਾਮਲੇ 'ਚ ਐੱਨਆਈਏ ਨੇ ਮੁਲਜ਼ਮ ਵਿਰੁੱਧ ਚਾਰਜਸ਼ੀਟ ਕੀਤੀ ਦਾਇਰ
Advertisement
Article Detail0/zeephh/zeephh2811396

ਪੰਜਾਬ ਵਿੱਚ ਅੱਤਵਾਦੀ ਸਾਜ਼ਿਸ਼ ਮਾਮਲੇ 'ਚ ਐੱਨਆਈਏ ਨੇ ਮੁਲਜ਼ਮ ਵਿਰੁੱਧ ਚਾਰਜਸ਼ੀਟ ਕੀਤੀ ਦਾਇਰ

NIA Files Chargesheet: ਐੱਨਆਈਏ ਨੇ ਪੰਜਾਬ ਵਿੱਚ ਚੱਲ ਰਹੀ ਅੱਤਵਾਦੀ ਸਾਜ਼ਿਸ਼ ਦੀ ਜਾਂਚ ਦੇ ਹਿੱਸੇ ਵਜੋਂ ਜਤਿੰਦਰ ਸਿੰਘ ਉਰਫ ਜੋਤੀ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਹੈ। ਜਾਂਚ ਵਿੱਚ ਖੁਲਾਸਾ ਹੋਇਆ ਕਿ ਜਤਿੰਦਰ ਸਿੰਘ ਅਪਰਾਧੀਆਂ ਅਤੇ ਅੱਤਵਾਦੀਆਂ ਤੱਕ ਗੈਰ-ਕਾਨੂੰਨੀ ਹਥਿਆਰ ਪਹੁੰਚਾਉਂਦਾ ਸੀ।

 ਪੰਜਾਬ ਵਿੱਚ ਅੱਤਵਾਦੀ ਸਾਜ਼ਿਸ਼ ਮਾਮਲੇ 'ਚ ਐੱਨਆਈਏ ਨੇ ਮੁਲਜ਼ਮ ਵਿਰੁੱਧ ਚਾਰਜਸ਼ੀਟ ਕੀਤੀ ਦਾਇਰ

NIA Files Chargesheet: ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਪੰਜਾਬ ਵਿੱਚ ਚੱਲ ਰਹੀ ਅੱਤਵਾਦੀ ਸਾਜ਼ਿਸ਼ ਦੀ ਜਾਂਚ ਦੇ ਹਿੱਸੇ ਵਜੋਂ ਜਤਿੰਦਰ ਸਿੰਘ ਉਰਫ ਜੋਤੀ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਹੈ। ਜਤਿੰਦਰ ਸਿੰਘ ਉਰਫ ਜੋਤੀ ਨੂੰ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਅਤੇ ਗੈਂਗਸਟਰ ਪਵਿੱਤਰ ਬਟਾਲਾ ਦਾ ਕਰੀਬੀ ਦੱਸਿਆ ਜਾਂਦਾ ਹੈ।

ਅੱਤਵਾਦੀਆਂ ਤੱਕ ਪਹੁੰਚਾਉਂਦਾ ਸੀ ਹਥਿਆਰ 

ਐਨਆਈਏ ਨੇ 23 ਦਸੰਬਰ 2024 ਨੂੰ ਜਤਿੰਦਰ ਸਿੰਘ ਉਰਫ ਜੋਤੀ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਸੀ। ਐੱਨਆਈਏ ਦੀ ਜਾਂਚ ਵਿੱਚ ਇਹ ਖੁਲਾਸਾ ਹੋਇਆ ਕਿ ਉਹ ਮੱਧ ਪ੍ਰਦੇਸ਼ ਤੋਂ ਗੈਰ-ਕਾਨੂੰਨੀ ਹਥਿਆਰ ਪ੍ਰਾਪਤ ਕਰਦਾ ਸੀ ਅਤੇ ਫਿਰ ਉਨ੍ਹਾਂ ਨੂੰ ਪੰਜਾਬ ਵਿੱਚ ਅਪਰਾਧੀਆਂ ਅਤੇ ਅੱਤਵਾਦੀਆਂ ਤੱਕ ਪਹੁੰਚਾਉਂਦਾ ਸੀ। ਇਨ੍ਹਾਂ ਹਥਿਆਰਾਂ ਦੀ ਵਰਤੋਂ ਪੰਜਾਬ ਵਿੱਚ ਹਿੰਸਕ ਗਤੀਵਿਧੀਆਂ ਅਤੇ ਅੱਤਵਾਦੀ ਵਾਰਦਾਤਾ ਨੂੰ ਅੰਜਾਮ ਦੇਣ ਲਈ ਕੀਤੀ ਜਾ ਰਹੀ ਸੀ।

ਏਨਕ੍ਰਿਪਟਡ ਮੋਬਾਈਲ ਐਪਸ ਦੀ ਵਰਤੋਂ

ਐੱਨਆਈਏ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਜਤਿੰਦਰ ਸਿੰਘ ਉਰਫ ਜੋਤੀ ਦੀਆਂ ਗਤੀਵਿਧੀਆਂ ਨੂੰ ਗੈਂਗਸਟਰ ਪਵਿੱਤਰ ਬਟਾਲਾ ਦੇ ਵਿਦੇਸ਼ਾਂ ਵਿੱਚ ਬੈਠੇ ਉਸ ਦੇ ਸਾਥੀਆਂ ਦੁਆਰਾ ਨਿਯੰਤਰਿਤ ਕੀਤਾ ਜਾ ਰਿਹਾ ਸੀ। ਉਹ ਭਾਰਤ ਦੀਆਂ ਸੁਰੱਖਿਆਂ ਏਜੰਸੀਆਂ ਤੋਂ ਬਚਣ ਲਈ ਜਾਅਲੀ ਮੋਬਾਈਲ ਨੰਬਰਾਂ ਅਤੇ ਏਨਕ੍ਰਿਪਟਡ ਮੋਬਾਈਲ ਐਪਸ ਰਾਹੀਂ ਸੰਚਾਰ ਕਰਦਾ ਸੀ।

ਰਾਸ਼ਟਰੀ ਜਾਂਚ ਏਜੰਸੀ ਦੇ ਅਨੁਸਾਰ, ਜਤਿੰਦਰ ਸਿੰਘ ਉਰਫ ਜੋਤੀ ਇਹ ਹਥਿਆਰ ਬਲਜੀਤ ਸਿੰਘ ਉਰਫ ਰਾਣਾ ਭਾਈ ਨਾਮ ਦੇ ਵਿਅਕਤੀ ਤੋਂ ਪ੍ਰਾਪਤ ਕਰਦਾ ਸੀ, ਜਿਸਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਹੁਣ ਜਾਂਚ ਏਜੰਸੀ ਇਸ ਪੂਰੇ ਨੈੱਟਵਰਕ ਵਿੱਚ ਸ਼ਾਮਲ ਲਖਬੀਰ ਸਿੰਘ ਲੰਡਾ, ਹਰਵਿੰਦਰ ਸਿੰਘ ਉਰਫ਼ ਰਿੰਦਾ ਅਤੇ ਉਨ੍ਹਾਂ ਦੇ ਵਿਦੇਸ਼ਾਂ ਵਿੱਚ ਬੈਠੇ ਸਾਥੀਆਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ। 

TAGS

Trending news

;