Moga News: ਰਾਜੂ ਤੋਂ ਕੁਝ ਦਿਨ ਪਹਿਲਾਂ ਇੱਕ ਗਾਹਕ ਵੱਲੋਂ ਤਿੰਨ ਲਾਟਰੀਆਂ ਮੰਗਵਾਈਆਂ ਗਈਆਂ, ਪਰ ਗਾਹਕ ਨੇ ਦੋ ਲਾਟਰੀਆਂ ਹੀ ਖਰੀਦੀਆਂ। ਬਚੀ ਹੋਈ ਇੱਕ ਲਾਟਰੀ ਰਾਜੂ ਨੇ ਆਪਣੇ ਲਈ ਰੱਖ ਲਈ।
Trending Photos
Moga News: ਕਿਹਾ ਜਾਂਦਾ ਹੈ ਕਿ ਕਿਸਮਤ ਕਦੇ ਵੀ ਕਿਸੇ ਦਾ ਵੀ ਰੁਖ ਬਦਲ ਸਕਦੀ ਹੈ, ਅਤੇ ਇਸਦੀ ਜੀਤੀ ਜਾਗਤੀ ਮਿਸਾਲ ਮੋਗਾ ਜ਼ਿਲ੍ਹੇ ਦੇ ਕਸਬਾ ਬਾਘਾ ਪੁਰਾਣਾ ਵਿੱਚ ਦੇਖਣ ਨੂੰ ਮਿਲੀ ਹੈ। ਇੱਥੇ ਕਬਾੜ ਦਾ ਕੰਮ ਕਰਨ ਵਾਲੇ ਰਾਜੂ ਨੂੰ 15 ਲੱਖ ਰੁਪਏ ਦੀ ਲਾਟਰੀ ਲੱਗੀ ਹੈ, ਜੋ ਉਸਦੇ ਜੀਵਨ ਵਿੱਚ ਖੁਸ਼ੀਆਂ ਦੀ ਲਹਿਰ ਲੈ ਕੇ ਆਈ ਹੈ।
ਰਾਜੂ, ਜੋ ਨਿਹਾਲ ਸਿੰਘ ਵਾਲਾ ਵਿਖੇ ਕਬਾੜ ਦਾ ਕੰਮ ਕਰਦਾ ਹੈ, ਨੇ ਦੱਸਿਆ ਕਿ ਉਸਦੀ ਪਤਨੀ ਅਤੇ ਪੁੱਤਰ ਬਾਘਾ ਪੁਰਾਣਾ ਵਿੱਚ ਲਾਟਰੀਆਂ ਅਤੇ ਹੋਰ ਸਮਾਨ ਵੇਚਦੇ ਹਨ। ਕੁਝ ਦਿਨ ਪਹਿਲਾਂ ਇੱਕ ਗਾਹਕ ਵੱਲੋਂ ਤਿੰਨ ਲਾਟਰੀਆਂ ਮੰਗਵਾਈਆਂ ਗਈਆਂ, ਪਰ ਗਾਹਕ ਨੇ ਦੋ ਲਾਟਰੀਆਂ ਹੀ ਖਰੀਦੀਆਂ। ਬਚੀ ਹੋਈ ਇੱਕ ਲਾਟਰੀ ਰਾਜੂ ਨੇ ਆਪਣੇ ਲਈ ਰੱਖ ਲਈ। ਉਸਦੀ ਕਿਸਮਤ ਨੇ ਅਜਿਹਾ ਪਾਸਾ ਫੇਰਿਆ ਕਿ ਇਹੀ ਲਾਟਰੀ 15 ਲੱਖ ਰੁਪਏ ਦੀ ਨਿਕਲੀ।
ਰਾਜੂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਹ ਬਿਮਾਰ ਚੱਲ ਰਿਹਾ ਸੀ ਅਤੇ ਬੀਮਾਰੀ ਕਾਰਨ ਉਹ ਆਪਣੀ ਯਾਦਦਾਸ਼ਤ ਵੀ ਕਾਫ਼ੀ ਹੱਦ ਤੱਕ ਗੁਆ ਬੈਠਾ ਸੀ। ਹੁਣ ਹਾਲਤ ਵਿੱਚ ਸੁਧਾਰ ਆਇਆ ਹੈ। ਉਸਦੇ ਉੱਪਰ ਪੰਜ ਲੱਖ ਰੁਪਏ ਦਾ ਕਰਜ਼ਾ ਹੈ, ਜਿਸ ਨੂੰ ਉਹ ਸਭ ਤੋਂ ਪਹਿਲਾਂ ਉਤਾਰਨ ਦੀ ਯੋਜਨਾ ਬਣਾ ਰਿਹਾ ਹੈ।
ਇਸ ਅਚਾਨਕ ਮਿਲੀ ਦੌਲਤ ਨਾਲ ਰਾਜੂ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀ ਕਰੇਗਾ ਅਤੇ ਬਾਕੀ ਪੈਸੇ ਭਵਿੱਖ ਲਈ ਸੰਭਾਲ ਕੇ ਰੱਖੇਗਾ। ਇਹ ਘਟਨਾ ਨਾ ਸਿਰਫ਼ ਬਾਘਾ ਪੁਰਾਣਾ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਸਗੋਂ ਲੋਕਾਂ ਨੂੰ ਵੀ ਯਕੀਨ ਦਿਵਾ ਰਹੀ ਹੈ ਕਿ ਕਿਸਮਤ ਕਿਸੇ ਵੀ ਵੇਲੇ ਦਰਵਾਜ਼ਾ ਖੜਕਾ ਸਕਦੀ ਹੈ।