ਬੇਟੇ ਨੂੰ ਮਾਂ ਦੇ ਚਰਿੱਤਰ 'ਤੇ ਸੀ ਸ਼ੱਕ, ਚੁੰਨੀ ਨਾਲ ਗਲਾ ਘੁੱਟ ਕੇ ਕੀਤਾ ਕਤਲ
Advertisement
Article Detail0/zeephh/zeephh2790180

ਬੇਟੇ ਨੂੰ ਮਾਂ ਦੇ ਚਰਿੱਤਰ 'ਤੇ ਸੀ ਸ਼ੱਕ, ਚੁੰਨੀ ਨਾਲ ਗਲਾ ਘੁੱਟ ਕੇ ਕੀਤਾ ਕਤਲ

Patran News: ਜਾਣਕਾਰੀ ਮੁਤਾਬਕ ਗੋਪੀ ਰਾਮ ਪਿਛਲੇ ਕੁਝ ਸਮੇਂ ਤੋਂ ਮਾਂ ਦੇ ਚਾਲ-ਚਲਣ 'ਤੇ ਸ਼ੱਕ ਕਰ ਰਿਹਾ ਸੀ ਅਤੇ ਉਹ ਉਸ ਦੀਆਂ ਹਰਕਤਾਂ 'ਤੇ ਨਿਗਰਾਨੀ ਰੱਖ ਰਿਹਾ ਸੀ।

ਬੇਟੇ ਨੂੰ ਮਾਂ ਦੇ ਚਰਿੱਤਰ 'ਤੇ ਸੀ ਸ਼ੱਕ, ਚੁੰਨੀ ਨਾਲ ਗਲਾ ਘੁੱਟ ਕੇ ਕੀਤਾ ਕਤਲ

Patran News: ਪਾਤੜਾਂ ਦੇ ਪਿੰਡ ਗੁਲਾਹੜ 'ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ ਪੁੱਤ ਨੇ ਆਪਣੇ ਹੀ ਮਾਂ ਦੇ ਚਰਿਤਰ 'ਤੇ ਸ਼ੱਕ ਕਰਦਿਆਂ ਉਸਦੀ ਬੇਰਹਮੀ ਨਾਲ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ 45 ਸਾਲਾ ਜੀਤੋ ਬਾਈ ਵਜੋਂ ਹੋਈ ਹੈ ਜਿਸ ਦੀ ਹੱਤਿਆ ਉਸਦੇ ਵੱਡੇ ਪੁੱਤ ਗੋਪੀ ਰਾਮ ਵੱਲੋਂ ਕੀਤੀ ਗਈ।

ਜਾਣਕਾਰੀ ਮੁਤਾਬਕ ਗੋਪੀ ਰਾਮ ਪਿਛਲੇ ਕੁਝ ਸਮੇਂ ਤੋਂ ਮਾਂ ਦੇ ਚਾਲ-ਚਲਣ 'ਤੇ ਸ਼ੱਕ ਕਰ ਰਿਹਾ ਸੀ ਅਤੇ ਉਹ ਉਸ ਦੀਆਂ ਹਰਕਤਾਂ 'ਤੇ ਨਿਗਰਾਨੀ ਰੱਖ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਜੀਤੋ ਬਾਈ ਨੇ ਆਪਣੇ ਘਰਦਿਆਂ ਨੂੰ ਕਿਹਾ ਸੀ ਕਿ ਉਹ ਆਪਣੀ ਭੈਣ ਕੋਲ ਜਾ ਰਹੀ ਹੈ ਪਰ ਜਦ ਗੋਪੀ ਨੂੰ ਪਤਾ ਲੱਗਾ ਕਿ ਉਹ ਉਥੇ ਨਹੀਂ ਪਹੁੰਚੀ ਤਾਂ ਉਹ ਗੁੱਸੇ 'ਚ ਆ ਗਿਆ। ਜਿਵੇਂ ਹੀ ਜੀਤੋ ਬਾਈ ਘਰ ਵਾਪਸ ਆਈ, ਗੋਪੀ ਨੇ ਗੁੱਸੇ ਵਿਚ ਆ ਕੇ ਉਸਦੀ ਚੁੰਨੀ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲਿਆ

ਥਾਣਾ ਸ਼ੁਤਰਾਣਾ ਦੇ ਇੰਚਾਰਜ ਜਸਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਡੀਐਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਹੋਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Trending news

;