Sri Muktsar Sahib News: ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਨਸ਼ੇ ਦਾ ਕਹਿਰ ਲਗਾਤਾਰ ਜਾਰੀ ਹੈ। ਨਸ਼ੇ ਦੇ ਕਾਰਨ ਇਲਾਕੇ ਵਿੱਚ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਬੀਤੀ ਰਾਤ ਗਿੱਦੜਬਾਹਾ ਵਿੱਚ 16 ਸਾਲ ਦੇ ਇੱਕ ਨਾਬਾਲਿਗ ਬੱਚੇ ਦੀ ਚਿੱਟੇ ਦੇ ਟੀਕੇ ਨਾਲ ਮੌਤ ਹੋ ਗਈ ਹੈ।
Trending Photos
Sri Muktsar Sahib News: ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਬਹੁਤ ਸਾਰੇ ਅਜਿਹੇ ਇਲਾਕੇ ਹਨ ਜਿੱਥੇ ਚਿੱਟੇ ਅਤੇ ਹੋਰ ਨਸ਼ਿਆਂ ਦੀ ਬਦੌਲਤ ਲੋਕਾਂ ਨੂੰ ਆਪਣੇ ਨੌਜਵਾਨ ਪੁੱਤਾਂ ਦੀਆਂ ਬਰਾਤਾਂ ਦੀ ਥਾਂ ਅਰਥੀਆਂ ਦੇਖਣੀਆਂ ਪੈ ਰਹੀਆਂ ਹਨ। ਬੀਤੀ ਰਾਤ ਗਿੱਦੜਬਾਹਾ ਵਿੱਚ ਨਸ਼ੇ ਦੇ ਕਹਿਰ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 16 ਸਾਲ ਦਾ ਇੱਕ ਨਾਬਾਲਿਗ ਬੱਚਾ ਜੋ ਬੀਤੇ ਸਮੇਂ ਤੋਂ ਲਗਾਤਾਰ ਚਿੱਟੇ ਦੀ ਗ੍ਰਿਫਤ ਵਿੱਚ ਸੀ, ਉਸਦੀ ਚਿੱਟੇ ਦੇ ਟੀਕੇ ਕਾਰਨ ਘਰ ਦੇ ਬਾਥਰੂਮ ਦੇ ਅੰਦਰ ਹੀ ਮੌਤ ਹੋ ਗਈ।
ਗਿੱਦੜਬਾਹਾ ਦਾ 16 ਸਾਲ ਦਾ ਇੱਕ ਨਾਬਾਲਿਗ ਬੱਚਾ ਜੋ ਬੀਤੇ ਸਮੇਂ ਤੋਂ ਲਗਾਤਾਰ ਚਿੱਟੇ ਦੇ ਟੀਕਿਆਂ ਦੀ ਗ੍ਰਿਫਤ ਵਿੱਚ ਆ ਚੁੱਕਿਆ ਸੀ, ਇਹ ਨਾਬਾਲਿਗ ਆਪਣੇ ਘਰ ਨੇੜੇ ਹੀ ਸ਼ਰੇਆਮ ਨਸ਼ਾ ਵੇਚਣ ਵਾਲੇ ਵਪਾਰੀਆਂ ਤੋਂ ਲਿਆਂਦੇ ਚਿੱਟੇ ਦਾ ਟੀਕਾ ਲਗਾ ਰਿਹਾ ਸੀ, ਪਰ ਇਸ ਵਾਰ ਟੀਕਾ ਲਗਾਉਂਦਿਆਂ ਸਾਰ ਹੀ ਨਬਾਲਿਗ ਬੱਚੇ ਦੀ ਬਾਥਰੂਮ ਦੇ ਅੰਦਰ ਹੀ ਮੌਤ ਹੋ ਗਈ।
ਮ੍ਰਿਤਕ ਬੱਚੇ ਦੀ ਭੈਣ ਅਤੇ ਤਾਏ ਨੇਂ ਦੱਸਿਆ ਕਿ ਕਾਫ਼ੀ ਸਮੇਂ ਤੱਕ ਜਦੋਂ ਨਬਾਲਿਗ ਬਾਥਰੂਮ ਤੋਂ ਬਾਹਰ ਨਹੀਂ ਆਇਆ ਤਾਂ ਅਸੀ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਅੰਦਰ ਗਏ। ਅੰਦਰ ਜਾਂਦੇ ਹੀ ਅਸੀਂ ਦੇਖਿਆ ਤਾਂ 16 ਵਰਿਆਂ ਦਾ ਨਬਾਲਿਗ ਆਪਣੇ ਬਾਂਹ ਵਿੱਚ ਲਗਾਏ ਚਿੱਟੇ ਨਸ਼ੇ ਦੇ ਟੀਕੇ ਅਤੇ ਸੂਈ ਸਮੇਤ ਸਦਾ ਦੀ ਨੀਂਦ ਸੌ ਚੁੱਕਿਆ ਸੀ।
ਮ੍ਰਿਤਕ ਨਾਬਾਲਿਗ ਦੇ ਪਰਿਵਾਰਿਕ ਮੈਂਬਰਾਂ, ਕਰੀਬੀ ਰਿਸ਼ਤੇਦਾਰਾਂ ਅਤੇ ਆਂਢ-ਗੁਆਂਢ ਦੇ ਲੋਕਾਂ ਨੇਂ ਸਿਸਟਮ ਦੀ ਕਾਰਜਸ਼ੈਲੀ ਉੱਤੇ ਵੱਡੇ ਦੋਸ਼ ਲਗਾਉਂਦਿਆਂ ਆਖਿਆ ਹੈ ਕਿ ਕੁਝ ਕਾਲੀਆਂ ਭੇਡਾਂ ਵੱਲੋਂ, ਨਸ਼ਾ ਤਸਕਰਾਂ ਤੋਂ ਪੈਸੇ ਲੈ ਕੇ ਨਸ਼ਾ ਵਿਕਵਾਇਆਂ ਜਾਂਦਾ ਹੈ। ਇਸ ਚਿੱਟੇ ਦੇ ਨਸ਼ੇ ਦੇ ਕਾਰਨ ਇਲਾਕੇ ਵਿੱਚ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।