Ludhiana by-election:
Trending Photos
Ludhiana by-election: ਲੁਧਿਆਣਾ ਦਾ ਹਲਕਾ ਪੱਛਮੀ ਪੂਰੀ ਤਰ੍ਹਾਂ ਦੇ ਨਾਲ ਚੋਣਾਂ ਦੇ ਰੰਗ ਵਿੱਚ ਰੰਗਿਆ ਜਾ ਚੁੱਕਿਆ ਹੈ। ਲਗਾਤਾਰ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅਤੇ ਦੂਜੀਆਂ ਪਾਰਟੀਆਂ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ ਉਸੇ ਲੜੀ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਵੱਲੋਂ ਇੱਕ ਪੱਤਰਕਾਰ ਵਾਰਤਾ ਕੀਤੀ ਗਈ ਜਿੱਥੇ ਕਿ ਹਲਕਾ ਪੱਛਮੀ ਦੇ ਰਹਿਣ ਵਾਲੇ ਵੱਖ ਵੱਖ ਪਾਰਟੀਆਂ ਨਾਲ ਜੁੜੇ ਹੋਏ ਸੈਂਕੜੇ ਵਰਕਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਨੂੰ ਦੇਖ ਕੇ ਲਗਾਤਾਰ ਪਾਰਟੀ ਦਾ ਕਾਫਲਾ ਵੱਧਦਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਜਿਹੜੇ ਲੋਕ ਹੁਣ ਸ਼ਾਮਿਲ ਹੋ ਰਹੇ ਹਨ ਉਹ ਸਿਰਫ ਜਿੱਤ ਦੇ ਵਿੱਚ ਮਾਰਜਨ ਵਧਾਉਣ ਲਈ ਹਨ ਅਤੇ ਉਹਨਾਂ ਨੇ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭਾਰੀ ਫਤਵਾ ਦੇਣਾ ਹੈ।
ਇਸ ਮੌਕੇ ਉਹਨਾਂ ਨੇ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੋਲਿੰਗ ਤੇ ਕਿਹਾ ਕਿ ਇਹ ਇੱਕ ਚੰਗੀ ਸਕੀਮ ਹੈ। ਇਸ ਵਿੱਚ ਕਿਸੇ ਤੋਂ ਧੱਕੇ ਨਾਲ ਜਮੀਨ ਅਕਵਾਇਰ ਨਹੀਂ ਕੀਤੀ ਜਾਣੀ ਪਰ ਕੁਝ ਲੋਕਾਂ ਵੱਲੋਂ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਾਂਗਰਸ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਉੱਤੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਸਿਰਫ ਵਿਕਾਸ ਅਤੇ ਕੰਮ ਕਰਵਾਉਣਾ ਜਾਣਦੇ ਹਨ ਨਾ ਕਿ ਕਾਂਗਰਸ ਦੇ ਜੋ ਵਿਧਾਇਕ ਪਹਿਲਾਂ ਮੰਤਰੀ ਰਹੇ ਹਨ। ਕਿਸ ਤਰ੍ਹਾਂ ਨਾਲ ਅਫਸਰਾਂ ਦੇ ਉੱਪਰ ਆਪਣਾ ਗੁੱਸਾ ਜਾਹਿਰ ਕਰਦੇ ਸੀ ਇਸ ਤੋਂ ਪਤਾ ਲੱਗਦਾ ਹੈ ਆਮ ਆਦਮੀ ਪਾਰਟੀ ਤੇ ਮੰਤਰੀਆਂ ਵਿੱਚ ਗੁੱਸਾ ਨਹੀਂ ਨਾ ਹੰਕਾਰ ਹੈ ਦੂਸਰੀਆਂ ਪਾਰਟੀਆਂ ਦੇ ਉਮੀਦਵਾਰ ਗੁੱਸੇ ਤੇ ਅਹੰਕਾਰ ਨਾਲ ਭਰੇ ਹੋਏ ਹਨ। ਜਿਨ੍ਹਾਂ ਨੂੰ 19 ਜੂਨ ਨੂੰ ਲੁਧਿਆਣਾ ਪੱਛਮੀ ਦੀ ਜਨਤਾ ਜਵਾਬ ਦੇਵੇਗੀ।