MP Raghav Chadha: ਰਾਜ ਸਭਾ 'ਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਅੱਜ ਸੰਸਦ ਵਿੱਚ ਹਵਾਈ ਜਹਾਜ਼ ਸੁਰੱਖਿਆ ਸੰਬੰਧੀ ਇੱਕ ਮਹੱਤਵਪੂਰਨ ਮੁੱਦਾ ਉਠਾਇਆ। DGCA ਕੋਲ ਸਟਾਫ ਦੀ ਘਾਟ ਹੈ, ਫੰਡਾਂ ਦੀ ਘਾਟ ਹੈ।
Trending Photos
MP Raghav Chadha: ਅੱਜ ਤੋਂ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਜਿੱਥੇ ਪਹਿਲੇ ਦਿਨ ਦੋਵਾਂ ਸਦਨਾਂ 'ਚ ਕਾਫ਼ੀ ਬਹਿਸਬਾਜ਼ੀ ਹੋਈ, ਉੱਥੇ ਹੀ ਰਾਜ ਸਭਾ 'ਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਅੱਜ ਸੰਸਦ ਵਿੱਚ ਹਵਾਈ ਜਹਾਜ਼ ਸੁਰੱਖਿਆ ਸੰਬੰਧੀ ਇੱਕ ਮਹੱਤਵਪੂਰਨ ਮੁੱਦਾ ਉਠਾਇਆ।
ਅਹਿਮਦਾਬਾਦ 'ਚ ਹੋਏ ਭਿਆਨਕ ਪਲੇਨ ਕ੍ਰੈਸ਼ ਮਗਰੋਂ ਦੇਸ਼ 'ਚ ਜਹਾਜ਼ਾਂ ਦੀ ਸੁਰੱਖਿਆ ਲਗਾਤਾਰ ਸਵਾਲਾਂ ਦੇ ਘੇਰੇ 'ਚ ਬਣੀ ਹੋਈ ਹੈ। ਇਸ ਬਾਰੇ ਰਾਜ ਸਭਾ 'ਚ ਬੋਲਦਿਆਂ ਰਾਘਵ ਚੱਢਾ ਨੇ ਕਿਹਾ ਕਿ ਭਾਰਤ 'ਚ ਹਵਾਈ ਯਾਤਰਾ ਦਾ ਸੈਕਟਰ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਪਰ ਇਸ ਦਾ ਸੰਚਾਲਨ ਕਰਨ ਵਾਲੀ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਭਾਰੀ ਦਬਾਅ ਹੇਠ ਟੁੱਟਦੀ ਹੋਈ ਨਜ਼ਰ ਆ ਰਹੀ ਹੈ।
Raised an important issue in Parliament today regarding Aircraft safety.
India’s civil aviation sector is booming but its regulator is cracking under pressure.
The DGCA is understaffed, underfunded, and lacks the autonomy it desperately needs.
Today, 55% of its Technical… pic.twitter.com/8V8LSfQwxC
— Raghav Chadha (@raghav_chadha) July 21, 2025
ਉਨ੍ਹਾਂ ਕਿਹਾ ਕਿ DGCA ਸਟਾਫ਼ ਦੀ ਕਮੀ ਨਾਲ ਜੂਝ ਰਹੀ ਹੈ, ਇਸ ਤੋਂ ਇਲਾਵਾ ਇਸ ਨੂੰ ਲੋੜ ਅਨੁਸਾਰ ਫੰਡਿੰਗ ਵੀ ਨਹੀਂ ਮਿਲ ਰਹੀ। ਸੰਸਦ ਮੈਂਬਰ ਰਾਘਵ ਚੱਢਾ ਨੇ ਅੱਗੇ ਦੱਸਿਆ ਡੀ.ਜੀ.ਸੀ.ਏ. 'ਚ ਇਸ ਸਮੇਂ ਤਕਨੀਕੀ ਸਟਾਫ਼ ਦੀਆਂ 55 ਫ਼ੀਸਦੀ ਪੋਸਟਾਂ ਖਾਲੀ ਹਨ, ਜਿਨ੍ਹਾਂ 'ਚ ਏਅਰ ਸੇਫਟੀ ਚੈਕਿੰਗ, ਪਾਇਲਟ ਲਾਈਸੈਂਸਿੰਗ, ਜਹਾਜ਼ਾਂ ਦਾ ਰੱਖ-ਰਖਾਅ ਤੇ ਹਵਾ ਦੀ ਦਿਸ਼ਾ ਤੇ ਗਤੀ ਦਾ ਰਿਕਾਰਡ ਰੱਖਣਾ ਸ਼ਾਮਲ ਹੈ। ਇਹ ਸਿਰਫ ਕਾਗਜ਼ 'ਤੇ ਅੰਕੜੇ ਨਹੀਂ ਹਨ।
ਉਨ੍ਹਾਂ ਕਿਹਾ ਕਿ ਇੰਨੀ ਵੱਡੀ ਮਾਤਰਾ 'ਚ ਸਟਾਫ਼ ਦੀ ਕਮੀ ਸਿਰਫ਼ ਕਮੀ ਨਹੀਂ, ਇਹ ਇਕ ਸੰਕਟ ਹੈ। MP ਰਾਘਵ ਚੱਢਾ ਨੇ ਅੱਗੇ ਕਿਹਾ ਕਿ ਜਿਵੇਂ 'SEBI' ਤੇ 'TRAI ' ਆਪਣੇ ਆਪ 'ਚ ਵੱਖਰੇ ਅਦਾਰੇ ਹਨ, ਉਸੇ ਤਰ੍ਹਾਂ DGCA ਨੂੰ ਵੀ ਇਕ ਵੱਖਰਾ ਖੁਦਮੁਖਤਿਆਰ ਅਦਾਰਾ ਬਣਾਇਆ ਜਾਵੇ, ਕਿਉਂਕਿ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ।