ਆਮ ਆਦਮੀ ਪਾਰਟੀ ਦੇ ਦੋ ਨੇਤਾ ਹੋਏ ਆਹਮੋ-ਸਾਹਮਣੇ, ਦੋਵਾਂ ਵਿਚਕਾਰ ਬਣਿਆ ਤਲਖੀ ਦਾ ਮਾਹੌਲ
Advertisement
Article Detail0/zeephh/zeephh2810790

ਆਮ ਆਦਮੀ ਪਾਰਟੀ ਦੇ ਦੋ ਨੇਤਾ ਹੋਏ ਆਹਮੋ-ਸਾਹਮਣੇ, ਦੋਵਾਂ ਵਿਚਕਾਰ ਬਣਿਆ ਤਲਖੀ ਦਾ ਮਾਹੌਲ

Faridkot News: ਵਿਧਾਇਕ ਗੁਰਦਿੱਤ ਸਿੰਘ ਸੇਖੋ ਅਤੇ ਸੀਨੀਅਰ ਪਾਰਟੀ ਵਰਕਰ ਅਰਸ਼ ਸੱਚਰ ਵਿਚਕਾਰ ਬਣਿਆ ਤਲਖੀ ਦਾ ਮਾਹੌਲ। ਸੀਨੀਅਰ ਆਪ ਆਗੂ ਸੱਚਰ ਨੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੂੰ ਸਿੱਧੇ ਤੌਰ ਤੇ ਦਿੱਤੀ ਚੇਤਾਵਨੀ। 

ਆਮ ਆਦਮੀ ਪਾਰਟੀ ਦੇ ਦੋ ਨੇਤਾ ਹੋਏ ਆਹਮੋ-ਸਾਹਮਣੇ, ਦੋਵਾਂ ਵਿਚਕਾਰ ਬਣਿਆ ਤਲਖੀ ਦਾ ਮਾਹੌਲ

Faridkot News: ਕੱਲ੍ਹ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਡਾਕਟਰਾਂ ਅਤੇ ਹੋਰ ਸਟਾਫ ਵੱਲੋਂ ਹਸਪਤਾਲ ਦੇ ਕੰਮਕਾਜ ਵਿੱਚ ਦਖਲ ਅੰਦਾਜੀ ਨੂੰ ਲੈ ਕੇ ਦੋ ਘੰਟੇ ਲਈ ਹੜਤਾਲ ਕੀਤੀ ਗਈ। ਜਿਸ ਦੌਰਾਨ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਵੱਲੋਂ ਧਰਨਾਕਾਰੀਆਂ ਕੋਲ ਪੁੱਜ ਕੇ ਉਹਨਾਂ ਤੋਂ ਮੰਗ ਪੱਤਰ ਲਿਆ ਗਿਆ ਅਤੇ ਸਰਕਾਰ ਤੱਕ ਉਹਨਾਂ ਦੀਆਂ ਮੰਗਾਂ ਸਬੰਧੀ ਗੱਲ ਕਰਨ ਦੀ ਗੱਲ ਕਹੀ।

ਇਸੇ ਦਰਮਿਆਨ ਪੱਤਰਕਾਰਾਂ ਵੱਲੋਂ ਯੂਨੀਵਰਸਿਟੀ ਦੇ ਅਧੀਨ ਹੋ ਰਹੇ ਘਪਲਿਆਂ ਦੀ ਜਾਂਚ ਜੋ ਕਿ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਹੈ ਸਬੰਧੀ ਸਵਾਲ ਕੀਤਾ ਗਿਆ ਅਤੇ ਸੀਨੀਅਰ ਆਪ ਆਗੂ ਅਰਸ਼ ਸੱਚਰ ਵੱਲੋਂ ਯੂਨੀਵਰਸਿਟੀ ਤੇ ਲਗਾਏ ਇਲਜ਼ਾਮ ਸਬੰਧੀ ਵੀ ਸਵਾਲ ਕੀਤੇ। ਵਿਧਾਇਕ ਗੁਰਦਿੱਤ ਸਿੰਘ ਸੇਖੋ ਨੇ ਸੀਨੀਅਰ ਆਪ ਆਗੂ ਅਰਸ਼ ਸੱਚਰ ਦੇ ਖਿਲਾਫ ਬਿਨਾਂ ਉਹਨਾਂ ਦਾ ਨਾਮ ਲਏ ਆਪਣੇ ਬਿਆਨ ਵਿੱਚ ਤਲਖ ਸ਼ਬਦਾਂ ਦਾ ਇਸਤੇਮਾਲ ਕੀਤਾ। ਉਹਨਾਂ ਕਿਹਾ ਕਿ ਸਿਰਫ ਫੋਟੋਆਂ ਲਾਉਣ ਨਾਲ ਕੋਈ ਪਾਰਟੀ ਦਾ ਨੇਤਾ ਨਹੀਂ ਬਣ ਜਾਂਦਾ। ਉਹਨਾਂ ਕਿਹਾ ਕਿ ਉਸ ਵਿਅਕਤੀ ਕੋਲ ਪਾਰਟੀ ਵਿੱਚ ਕਿਸੇ ਕਿਸਮ ਦਾ ਕੋਈ ਅਹੁਦਾ ਨਹੀਂ ਹੈ ਅਤੇ ਨਾ ਹੀ ਉਸ ਵੱਲੋਂ ਪਬਲਿਕ ਵਿੱਚ ਵਿਚਰ ਕੇ ਕੋਈ ਕੰਮ ਕੀਤੇ ਜਾ ਰਹੇ ਹਨ। ਇਸ ਲਈ ਉਹ ਉਸ ਨੂੰ ਪਾਰਟੀ ਦਾ ਆਗੂ ਮੰਨਦੇ ਹੀ ਨਹੀਂ। 

ਵਿਧਾਇਕ ਦੇ ਇਸ ਬਿਆਨ ਦੇ ਜਵਾਬ ਵਿੱਚ ਅੱਜ ਸੀਨੀਅਰ ਆਪ ਆਗੂ ਅਰਸ਼ ਸੱਚਰ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ। ਜਿਸ ਦੌਰਾਨ ਉਹਨਾਂ ਨੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੂੰ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਕਿ ਉਹ ਆਪਣੇ ਸ਼ਬਦਾਂ ਤੇ ਕੰਟਰੋਲ ਰੱਖਣ ਅਤੇ ਨਾਲ ਹੀ ਅਰਸ਼ ਸੱਚਰ ਵੱਲੋਂ ਵਿਧਾਇਕ ਸੇਖੋ ਦੇ ਖਿਲਾਫ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਅਤੇ ਜਵਾਬ ਵੀ ਮੰਗੇ। ਹੁਣ ਦੇਖਣਾ ਹੋਵੇਗਾ ਕਿ ਦੋਨਾਂ ਆਗੂਆਂ ਵਿੱਚ ਚੱਲੀ ਇਹ ਸ਼ਬਦੀ ਜੰਗ ਕਿਸ ਅੰਜਾਮ ਤੱਕ ਪਹੁੰਚਦੀ ਹੈ।

ਦੱਸ ਦਈਏ ਕਿ ਸੀਨੀਅਰ ਆਪ ਆਗੂ ਅਰਸ਼ ਸੱਚਰ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਜੀਵ ਸੂਦ ਤੇ ਕਈ ਤਰ੍ਹਾਂ ਦੇ ਵੱਡੇ ਘਪਲਿਆਂ ਦੇ ਇਲਜ਼ਾਮ ਲਗਾਏ ਸਨ। ਉਨ੍ਹਾਂ ਇਸ ਦੀ ਸ਼ਿਕਾਇਤ ਮੁੱਖ ਮੰਤਰੀ ਭਗਵੰਤ ਮਾਨ ਕੋਲ ਕੀਤੇ ਜਾਣ ਦੀ ਗੱਲ ਕੀਤੀ ਸੀ। ਜਿਸ ਤੋਂ ਬਾਅਦ ਇਸ ਯੂਨੀਵਰਸਿਟੀ ਦੀ ਵਿਜੀਲੈਂਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਜਾਂਚ ਦੇ ਦੌਰਾਨ ਕਈ ਲੋਕਾਂ ਦੇ ਨਾਮ ਉਜਾਗਰ ਹੋਣਗੇ, ਜਿਸ ਤੋਂ ਘਬਰਾ ਕੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਵੱਲੋਂ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੀ ਬਿਆਨਬਾਜੀ ਕੀਤੀ ਜਾ ਰਹੀ ਹੈ। ਆਪ ਆਗੂ ਸੱਚਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਵਿਧਾਇਕ ਗੁਰਦਿਤ ਸਿੰਘ ਸੇਖੋ ਦੇ ਕੰਮਕਾਜ ਦੀ ਵੀ ਅਤੇ ਉਹਨਾਂ ਵੱਲੋਂ ਕੀਤੇ ਜਾ ਰਹੇ ਘਪਲਿਆਂ ਦੀ ਵੀ ਪੋਲ ਖੋਲ ਕੇ ਲੋਕਾਂ ਸਾਹਮਣੇ ਰੱਖਣਗੇ।

Trending news

;