Muktsar: ਸ੍ਰੀ ਮੁਕਤਸਰ ਸਾਹਿਬ ਵਿਖੇ 10 ਸਾਲ ਦੀ ਬੱਚੀ ਨਾਲ ਜਬਰ ਜਨਾਹ ਉਪਰੰਤ ਉਸਦਾ ਕਤਲ ਕਰਨ ਦੀ ਘਟਨਾ ਸਾਹਮਣੇ ਆਈ ਹੈ।
Trending Photos
Muktsar: ਸ੍ਰੀ ਮੁਕਤਸਰ ਸਾਹਿਬ ਵਿਖੇ 10 ਸਾਲ ਦੀ ਬੱਚੀ ਨਾਲ ਜਬਰ ਜਨਾਹ ਉਪਰੰਤ ਉਸਦਾ ਕਤਲ ਕਰਨ ਦੀ ਘਟਨਾ ਸਾਹਮਣੇ ਆਈ ਹੈ। ਬੱਚੀ ਪਰਵਾਸੀ ਪਰਿਵਾਰ ਨਾਲ ਸਬੰਧਤ ਹੈ ਅਤੇ ਪਰਿਵਾਰ ਅੱਜ ਹੀ ਸ੍ਰੀ ਮੁਕਤਸਰ ਸਾਹਿਬ ਆਇਆ ਸੀ। ਇਸ ਘਟਨਾ ਦੇ ਕਥਿਤ ਦੋਸ਼ੀ ਫਿਲਹਾਲ ਫਰਾਰ ਹਨ ਅਤੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਹਰਿਆਣਾ ਨਾਲ ਸਬੰਧਤ ਪਰਵਾਸੀ ਪਰਿਵਾਰ ਜੋ ਕਿ ਪੱਥਰ ਦੇ ਨਗ ਅਤੇ ਖੇਲ ਤਮਾਸ਼ੇ ਦਾ ਕੰਮ ਕਰਦੇ ਹਨ ਹਰ ਸਾਲ ਸ਼ਹਿਰਾਂ ਵਿਚ ਆਪਣੀ ਰੋਜ਼ੀ ਰੋਟੀ ਲਈ ਆਉਂਦੇ ਹਨ।
ਅਜਿਹਾ ਹੀ ਇੱਕ ਪਰਿਵਾਰ ਸ੍ਰੀ ਮੁਕਤਸਰ ਸਾਹਿਬ ਵਿਖੇ ਆਇਆ ਅਤੇ ਉਸਨੇ ਸਥਾਨਕ ਦਾਣਾ ਮੰਡੀ ਵਿਖੇ ਆਪਣਾ ਡੇਰਾ ਲਾਇਆ। ਇਹ ਪਰਿਵਾਰ ਅੱਜ ਸ੍ਰੀ ਮੁਕਤਸਰ ਸਾਹਿਬ ਪਹੁੰਚਿਆ ਇਸ ਦੌਰਾਨ ਉਨ੍ਹਾਂ ਨਾਲ ਆਈ 10 ਸਾਲ ਦੀ ਬੱਚੀ ਬਾਥਰੂਮ ਲਈ ਨਾਲ ਲੱਗਦੀਆਂ ਝਾੜੀਆਂ ਵਿਚ ਚਲੀ ਗਈ। ਜਦ ਬੱਚੀ ਕਾਫ਼ੀ ਸਮਾਂ ਬਾਹਰ ਨਾ ਆਈ ਤਾਂ ਪਰਿਵਾਰ ਵਾਲਿਆਂ ਭਾਲ ਸ਼ੁਰੂ ਕੀਤੀ ਤਾਂ ਉਸਦੀ ਚੀਕ ਦੀ ਆਵਾਜ਼ ਸੁਣੀ। ਜਿਸ ਉਤੇ ਉਨ੍ਹਾਂ ਵੇਖਿਆ ਕਿ ਇੱਕ ਵਿਅਕਤੀ ਉਸ ਨਾਲ ਕਥਿਤ ਤੌਰ ਉਤੇ ਜਬਰ ਜਨਾਹ ਕਰ ਰਿਹਾ ਸੀ ਅਤੇ ਬੱਚੀ ਗੰਭੀਰ ਹਾਲਤ ਵਿਚ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਨੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਸੀ ਪਰ ਕੁਝ ਲੋਕਾਂ ਨੇ ਉਸਨੂੰ ਛੁਡਾ ਲਿਆ। ਇਸ ਸਬੰਧੀ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਸ ਦੇਈਏ ਕਿ 10 ਸਾਲ ਦੀ ਬੱਚੀ ਦੀ ਮੌਤ ਹੋ ਗਈ ਹੈ।
ਮ੍ਰਿਤਕ ਲੜਕੀ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਦੋਸ਼ੀ ਗੁਆਂਢ ਦੀਆਂ ਝੁੱਗੀਆਂ ਵਿੱਚ ਰਹਿੰਦਾ ਹੈ। ਦੋਸ਼ੀ ਨਸ਼ੇ ਦਾ ਆਦੀ ਦੱਸਿਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ਹਰ ਸਾਲ ਦਿਹਾੜੀ ਮਜ਼ਦੂਰੀ ਲਈ ਮੁਕਤਸਰ ਆਉਂਦਾ ਹੈ। ਸਵੇਰੇ 11 ਵਜੇ ਉਹ ਆਪਣੇ ਪਰਿਵਾਰ ਨਾਲ ਮੁਕਤਸਰ ਦੇ ਬੱਲਮਗੜ੍ਹ ਰੋਡ 'ਤੇ ਸਥਿਤ ਝੁੱਗੀਆਂ ਵਿੱਚ ਪਹੁੰਚਿਆ ਹੀ ਸੀ ਕਿ ਉਸਦੀ 10 ਸਾਲ ਦੀ ਧੀ ਲਾਪਤਾ ਹੋ ਗਈ।
ਲੜਕੀ ਉਸਦੇ ਨਾਲ ਝੁੱਗੀਆਂ ਵਿੱਚ ਆਈ ਸੀ ਪਰ ਅਚਾਨਕ ਕਿਤੇ ਲਾਪਤਾ ਹੋ ਗਈ। ਸਾਰਾ ਪਰਿਵਾਰ ਉਸਨੂੰ ਲੱਭਣ ਲੱਗਾ ਪਰ ਉਹ ਕਿਤੇ ਨਹੀਂ ਮਿਲੀ। ਦੋ ਘੰਟੇ ਬਾਅਦ, ਝੁੱਗੀਆਂ ਵਿੱਚ ਹੀ ਪਾਸੇ ਉੱਗੀ ਘਾਹ ਦੇ ਨੇੜੇ ਤੋਂ ਲੜਕੀ ਦੀ ਦਰਦਨਾਕ ਚੀਕ ਸੁਣਾਈ ਦਿੱਤੀ। ਜਦੋਂ ਉਹ ਤੁਰੰਤ ਉਸ ਜਗ੍ਹਾ 'ਤੇ ਭੱਜਿਆ ਇੱਕ ਹੈਵਾਨ ਉਸ ਨਾਲ ਜਬਰ ਜਨਾਹ ਕਰ ਰਿਹਾ ਸੀ ਅਤੇ ਲੜਕੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਉਹ ਕੁਝ ਕਰ ਪਾਉਂਦਾ, ਲੜਕੀ ਦੀ ਮੌਤ ਹੋ ਗਈ ਸੀ।