Ferozepur Ambulance Accident: ਸੜਕ ਹਾਦਸੇ ਵਿੱਚ ਜਾਨ ਗਿਆ ਚੁੱਕੇ ਬੱਚੇ ਦੀ ਮੌਤ ਹੋਣ ਮਗਰੋਂ ਲਾਸ਼ ਲੈ ਕੇ ਆ ਰਹੀ ਐਬੂਲੈਂਸ ਹਾਦਸੇ ਦਾ ਸ਼ਿਕਾਰ ਹੋ ਗਈ।
Trending Photos
Ferozepur Ambulance Accident: ਸੜਕ ਹਾਦਸੇ ਵਿੱਚ ਜਾਨ ਗਿਆ ਚੁੱਕੇ ਬੱਚੇ ਦੀ ਮੌਤ ਹੋਣ ਮਗਰੋਂ ਲਾਸ਼ ਲੈ ਕੇ ਆ ਰਹੀ ਐਬੂਲੈਂਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਬੱਚੇ ਦੀ ਚਾਚੀ ਦੀ ਵੀ ਜਾਨ ਚਲੀ ਗਈ ਤੇ ਬਾਕ ਪਰਿਵਾਰਕ ਮੈਂਬਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਜ਼ੀਰਾ ਦੇ ਪਿੰਡ ਨੀਲੇਵਾਲਾ ਦੇ ਰਹਿਣ ਵਾਲੇ ਬੱਚੇ ਮਨਿੰਦਰ ਸਿੰਘ ਹਾਦਸਾ ਦਾ ਸ਼ਿਕਾਰ ਹੋ ਗਿਆ। ਸਵੇਰੇ ਆਪਣੇ ਡੇਅਰੀ ਉਤੇ ਕੰਮ ਕਰਨ ਲਈ ਪਿੰਡ ਤੋਂ ਜ਼ੀਰਾ ਦਾਣਾ ਮੰਡੀ ਨਜ਼ਦੀਕ ਜਦ ਪੁੱਜਾ ਤਾਂ ਇੱਕ ਕੈਂਟਰ ਦੇ ਨਾਲ ਉਸ ਦੇ ਮੋਟਰਸਾਈਕਲ ਦੀ ਟੱਕਰ ਹੋਣ ਕਰਕੇ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਜਦ ਉਸਦੀ ਲਾਸ਼ ਐਬੂਲੈਂਸ ਵਿੱਚ ਲੈ ਕੇ ਪਿੰਡ ਵਾਪਸ ਜਾ ਰਹੇ ਸਨ ਤਾਂ ਰਸਤੇ ਵਿੱਚ ਇੱਕ ਕਾਰ ਡਰਾਈਵਰ ਜੋ ਨਸ਼ੇ ਨਾਲ ਧੁੱਤ ਸੀ, ਵੱਲੋਂ ਓਵਰਟੇਕ ਕਰਨ ਨਾਲ ਐਬੂਲੈਂਸ ਜ਼ੀਰਾ ਦੇ ਨਾਲ ਲੱਗਦੇ ਪਿੰਡ ਲਹਿਰਾ ਰੋਹੀ ਦੇ ਚੌਕ ਵਿੱਚ ਪਲਟ ਗਈ।
ਇਹ ਵੀ ਪੜ੍ਹੋ : Tarn Taran News: ਵਿਦੇਸ਼ੀ ਗੈਂਗਸਟਰ ਸੱਤਾ ਤੇ ਜੈਸਲ ਲਈ ਕੰਮ ਕਰਨ ਵਾਲੇ ਦੋ ਬਦਮਾਸ਼ ਪੁਲਿਸ ਮੁਕਾਬਲੇ 'ਚ ਜ਼ਖ਼ਮੀ
ਇਸ ਦੌਰਾਨ ਉਸ ਨੌਜਵਾਨ ਦੀ ਚਾਚੀ ਜਿਸ ਦੀਆਂ ਪਰਿਵਾਰ ਵਿੱਚ ਛੇ ਬੇਟੀਆਂ ਤੋਂ ਬਾਅਦ ਇੱਕ ਬੇਟਾ ਹੈ ਦੀ ਮੌਤ ਹੋ ਗਈ ਤੇ ਬਾਕੀ ਪਰਿਵਾਰਕ ਮੈਂਬਰਾਂ ਦੇ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਜ਼ੀਰਾ ਵਿੱਚ ਇਲਾਜ ਲਈ ਲਿਆਂਦਾ ਗਿਆ। ਇਸ ਦੌਰਾਨ ਐਸਐਮਓ ਜ਼ੀਰਾ ਮਨਜੀਤ ਕੌਰ ਨੇ ਦੱਸਿਆ ਕਿ ਇੱਕ ਮਰੀਜ਼ ਜ਼ਿਆਦਾ ਜ਼ਖਮੀ ਹੋਣ ਕਰਕੇ ਉਸਨੂੰ ਫਰੀਦਕੋਟ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਬਾਕੀਆਂ ਦਾ ਇਲਾਜ ਸਰਕਾਰੀ ਹਸਪਤਾਲ ਜ਼ੀਰਾ ਵਿੱਚ ਹੀ ਚੱਲ ਰਿਹਾ ਹੈ।
ਦੂਜੇ ਮਾਮਲੇ ਵਿੱਚ ਫਿਰੋਜ਼ਪੁਰ ਦੇ ਥਾਣਾ ਆਰਫਕੇ ਦੇ ਨਜ਼ਦੀਕ ਪਿੰਡ ਬੱਗੇਵਾਲਾ ਵਿੱਚ ਪਿੰਡ ਨਿਹਾਲਾ ਲਵੇਰਾ ਦੀ ਆਸ਼ਾ ਵਰਕਰ ਮੈਡਮ ਬਲਜੀਤ ਕੌਰ ਪਤਨੀ ਡਾਕਟਰ ਮੰਗਜੀਤ ਸਿੰਘ ਅਤੇ ਉਸ ਦਾ ਬੇਟਾ ਲਵਪ੍ਰੀਤ ਸਿੰਘ ਬੀਤੀ ਸ਼ਾਮ ਆਰਿਫ਼ ਕੇ ਤੋਂ ਵਾਪਿਸ ਆਪਣੇ ਘਰ ਨੂੰ ਜਾ ਰਹੇ ਸਨ ਕਿ ਅਚਾਨਕ ਪਿੰਡ ਬਗੇਵਾਲਾ ਦੇ ਸ਼ਮਸ਼ਾਨਘਾਟ ਕੋਲ ਸਾਹਮਣੇ ਤੋਂ ਆਉਂਦੇ ਛੋਟੇ ਹਾਥੀ ਨੇ ਟੱਕਰ ਮਾਰ ਦਿੱਤੀ।
ਇਸ ਦੌਰਾਨ ਬੇਟੇ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਬਲਜੀਤ ਕੌਰ ਦੀ ਹਸਪਤਾਲ ਜਾਂਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ। ਮਾਂ ਪੁੱਤ ਦੀ ਹੋਈ ਮੌਤ ਨੂੰ ਲੈਕੇ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮਾਮਲੇ ਦੀ ਤਫਤੀਸ਼ ਪੁਲਿਸ ਥਾਣਾ ਅਰਫਕੇ ਦੇ ਥਾਣੇਦਾਰ ਕੁਲਬੀਰ ਸਿੰਘ ਕਰ ਰਹੇ ਹਨ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਚਾਲਕ ਗਲਤ ਸਾਇਡ ਤੋਂ ਆ ਰਿਹਾ ਸੀ। ਜੋ ਸਿੱਧਾ ਆਕੇ ਇਸ ਮਾਂ ਬੇਟੇ ਦੇ ਵਿੱਚ ਵੱਜਾ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਜਿਸ ਬਾਬਤ ਚਾਲਕ ਉਤੇ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Jatt film: ਜਾਟ ਫਿਲਮ ਦੇ ਡਾਇਰੈਕਟਰ ਤੇ ਕਲਾਕਾਰਾਂ ਖਿਲਾਫ਼ ਜਲੰਧਰ ਵਿੱਚ ਮਾਮਲਾ ਦਰਜ