Amritsar News: ਬੀਐਸਐਫ ਨੇ ਪਾਕਿਸਤਾਨ ਦੀ ਨਾਪਾਕ ਹਰਕਤ ਦੀ ਨਾਕਾਮ; ਹੈਰੋਇਨ ਤੇ ਡਰੋਨ ਬਰਾਮਦ
Advertisement
Article Detail0/zeephh/zeephh2777828

Amritsar News: ਬੀਐਸਐਫ ਨੇ ਪਾਕਿਸਤਾਨ ਦੀ ਨਾਪਾਕ ਹਰਕਤ ਦੀ ਨਾਕਾਮ; ਹੈਰੋਇਨ ਤੇ ਡਰੋਨ ਬਰਾਮਦ

Amritsar News: ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਰਹੱਦੀ ਇਲਾਕੇ ਵਿੱਚ ਬੀਐਸਐਫ ਜਵਾਨਾਂ ਨੇ ਵੀਰਵਾਰ ਨੂੰ ਪਾਕਿਸਤਾਨ ਵਾਲੇ ਪਾਸਿਓਂ ਭੇਜਿਆ ਡਰੋਨ ਤੇ ਹੈਰੋਇਨ ਬਰਾਮਦ ਕੀਤਾ।

Amritsar News: ਬੀਐਸਐਫ ਨੇ ਪਾਕਿਸਤਾਨ ਦੀ ਨਾਪਾਕ ਹਰਕਤ ਦੀ ਨਾਕਾਮ; ਹੈਰੋਇਨ ਤੇ ਡਰੋਨ ਬਰਾਮਦ

Amritsar News: ਸੀਮਾ ਸੁਰੱਖਿਆ ਬਲ ਨੇ ਚੌਕਸੀ ਵਰਤਦੇ ਹੋਏ ਪਾਕਿਸਤਾਨ ਦੀ ਨਾਪਾਕ ਹਰਕਤ ਨੂੰ ਨਾਕਾਮ ਕਰ ਦਿੱਤਾ ਹੈ। ਦਰਅਸਲ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਰਹੱਦੀ ਇਲਾਕੇ ਵਿੱਚ ਬੀਐਸਐਫ ਜਵਾਨਾਂ ਨੇ ਵੀਰਵਾਰ ਨੂੰ ਪਾਕਿਸਤਾਨ ਵਾਲੇ ਪਾਸਿਓਂ ਭੇਜਿਆ ਡਰੋਨ ਤੇ ਹੈਰੋਇਨ ਬਰਾਮਦ ਕੀਤਾ। ਅੱਜ ਦੋ ਵੱਖ-ਵੱਖ ਘਟਨਾਵਾਂ ਵਿੱਚ, ਚੌਕਸ ਬੀਐਸਐਫ ਜਵਾਨਾਂ ਨੇ ਅੰਮ੍ਰਿਤਸਰ ਦੇ ਪਿੰਡ ਟਿੱਬੀ ਅਤੇ ਧਨੋਏ ਕਲਾਂ ਨੇੜੇ ਇੱਕ ਡੀਜੇਆਈ ਮੈਵਿਕ 3 ਕਲਾਸਿਕ ਡਰੋਨ ਅਤੇ ਇੱਕ ਹੈਰੋਇਨ ਪੈਕੇਟ (545 ਗ੍ਰਾਮ) ਬਰਾਮਦ ਕੀਤਾ।

ਹੈਰੋਇਨ ਪੈਕੇਟ ਇੱਕ ਖੇਤ ਵਿੱਚ ਪੀਲੀ ਟੇਪ ਵਿੱਚ ਲਪੇਟਿਆ ਹੋਇਆ ਮਿਲਿਆ ਸੀ, ਜਦੋਂ ਕਿ ਡਰੋਨ ਬਾਅਦ ਵਿੱਚ ਬਰਾਮਦ ਕੀਤਾ ਗਿਆ ਸੀ। ਮੰਨਿਆ ਜਾਂਦਾ ਹੈ ਕਿ ਬੀਐਸਐਫ ਦੀ ਜਵਾਬੀ ਕਾਰਵਾਈ ਕਾਰਨ ਡਰੋਨ ਹਾਦਸਾਗ੍ਰਸਤ ਹੋ ਗਿਆ ਸੀ। ਬੀਐਸਐਫ ਦੀ ਇਸ ਤੇਜ਼ ਤੇ ਚੌਕਸ ਕਾਰਵਾਈ ਨੇ ਇੱਕ ਵਾਰ ਫਿਰ ਪਾਕਿਸਤਾਨ-ਅਧਾਰਤ ਨਾਰਕੋ ਸਿੰਡੀਕੇਟ ਦੁਆਰਾ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ।

fallback

ਗੁਬਾਰਾ ਵਾਪਸ ਗਿਆ
ਫਿਰੋਜ਼ਪੁਰ ਵਿੱਚ ਸਰਹੱਦ 'ਤੇ ਪਾਕਿਸਤਾਨ ਦੀਆਂ ਨਾਪਾਕ ਗਤੀਵਿਧੀਆਂ ਜਾਰੀ ਹਨ। ਅੱਜ ਇੱਕ ਪਾਕਿਸਤਾਨੀ ਤਾਰੇ ਦੇ ਆਕਾਰ ਦਾ ਹਰਾ ਗੁਬਾਰਾ ਭਾਰਤੀ ਸਰਹੱਦੀ ਪਿੰਡ ਹੁਸੈਨੀਵਾਲਾ ਵਿੱਚ ਘੁਸਪੈਠ ਕਰਦੇ ਦੇਖਿਆ ਗਿਆ ਸੀ। ਕੁਝ ਸਮੇਂ ਬਾਅਦ, ਇਹ ਪਾਕਿਸਤਾਨੀ ਹਰੇ ਤਾਰੇ ਦੇ ਆਕਾਰ ਦਾ ਗੁਬਾਰਾ ਪਾਕਿਸਤਾਨ ਵਾਪਸ ਚਲਾ ਗਿਆ। ਭਾਰਤੀ ਸਰਹੱਦ 'ਤੇ ਡਰੋਨ ਹਮਲਿਆਂ ਤੋਂ ਬਾਅਦ, ਪਾਕਿਸਤਾਨ ਆਪਣੀਆਂ ਨਾਪਾਕ ਗਤੀਵਿਧੀਆਂ ਤੋਂ ਬਾਜ਼ ਨਹੀਂ ਆ ਰਿਹਾ ਹੈ।

fallback

ਪਾਕਿਸਤਾਨ ਲਗਾਤਾਰ ਆਪਣੇ ਡਰੋਨ ਭਾਰਤੀ ਸਰਹੱਦ 'ਤੇ ਭੇਜ ਰਿਹਾ ਹੈ ਅਤੇ ਅੱਜ ਫਿਰ, ਪਾਕਿਸਤਾਨ ਤੋਂ ਇਹ ਹਰੇ ਤਾਰੇ ਦੇ ਆਕਾਰ ਦਾ ਗੁਬਾਰਾ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਭਾਰਤੀ ਪਿੰਡ ਹੁਸੈਨੀਵਾਲਾ ਵਿੱਚ ਦੇਖਿਆ ਗਿਆ। ਇਹ ਲੰਬੇ ਸਮੇਂ ਤੱਕ ਅਸਮਾਨ ਵਿੱਚ ਘੁੰਮਦਾ ਰਿਹਾ ਅਤੇ ਫਿਰ ਪਾਕਿਸਤਾਨੀ ਸਰਹੱਦ ਵੱਲ ਵਾਪਸ ਜਾਂਦਾ ਦੇਖਿਆ ਗਿਆ।

ਇਹ ਵੀ ਪੜ੍ਹੋ : Sidhu Moosewala Death Anniversary: ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਅੱਜ; ਆਪਣੇ ਗੀਤਾਂ ਰਾਹੀਂ ਟੱਬਿਆਂ ਦਾ ਪੁੱਤ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜਿਉਂਦਾ

ਬੀਐਸਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਵਾਨ ਪੂਰੀ ਤਰ੍ਹਾਂ ਚੌਕਸ ਹਨ ਤੇ ਕਿਸੇ ਵੀ ਹਰਕਤ ਨੂੰ ਨਾਕਾਮ ਕਰਨ ਲਈ ਤਿਆਰ ਹਨ।

ਇਹ ਵੀ ਪੜ੍ਹੋ : PBKS vs RCB: ਆਈਪੀਐਲ ਫਾਈਨਲ ਦੀ ਟਿਕਟ ਲਈ ਅੱਜ ਭਿੜਨਗੇ ਪੰਜਾਬ ਕਿੰਗਜ਼ ਤੇ ਆਰਸੀਬੀ; ਜਾਣੋ ਕੌਣ ਦਾਅਵੇਦਾਰ

TAGS

Trending news

;