BSF ਜਵਾਨ ਨੇ ਗਲਤੀ ਨਾਲ ਪਾਕਿਸਤਾਨੀ ਸਰਹੱਦ ਵਿੱਚ ਹੋਇਆ ਦਾਖਲ
Advertisement
Article Detail0/zeephh/zeephh2729641

BSF ਜਵਾਨ ਨੇ ਗਲਤੀ ਨਾਲ ਪਾਕਿਸਤਾਨੀ ਸਰਹੱਦ ਵਿੱਚ ਹੋਇਆ ਦਾਖਲ

Ferozepur News: ਜਿਸ ਯੂਨਿਟ ਦਾ ਬੀਐਸਐਫ ਸਿਪਾਹੀ ਹਿੱਸਾ ਹੈ, ਉਸਨੂੰ ਕੁਝ ਦਿਨ ਪਹਿਲਾਂ ਹੀ ਇੱਥੇ ਤਾਇਨਾਤ ਕੀਤਾ ਗਿਆ ਹੈ। ਸਰਹੱਦ ਦੀ ਪਛਾਣ ਨਾ ਹੋਣ ਕਾਰਨ, ਸਿਪਾਹੀ ਗਲਤੀ ਨਾਲ ਪਾਕਿਸਤਾਨ ਚਲਾ ਗਿਆ ਸੀ।

BSF ਜਵਾਨ ਨੇ ਗਲਤੀ ਨਾਲ ਪਾਕਿਸਤਾਨੀ ਸਰਹੱਦ ਵਿੱਚ ਹੋਇਆ ਦਾਖਲ

Ferozepur News: ਪਾਕਿ ਰੇਂਜਰਾਂ ਨੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ 'ਤੇ ਬੁੱਧਵਾਰ ਨੂੰ ਗਲਤੀ ਨਾਲ ਪਾਕਿਸਤਾਨ ਵਿੱਚ ਦਾਖਲ ਹੋਏ ਇੱਕ ਸੀਮਾ ਸੁਰੱਖਿਆ ਬਲ (BSF) ਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਬੁੱਧਵਾਰ ਦੇਰ ਰਾਤ ਬੀਐਸਐਫ ਅਤੇ ਪਾਕਿ ਰੇਂਜਰਾਂ ਵਿਚਕਾਰ ਹੋਈ ਫਲੈਗ ਮੀਟਿੰਗ ਵਿੱਚ ਬੀਐਸਐਫ ਨੇ ਆਪਣੇ ਸੈਨਿਕ ਦੀ ਵਾਪਸੀ ਦੀ ਮੰਗ ਕੀਤੀ ਪਰ ਪਾਕਿ ਰੇਂਜਰਾਂ ਨੇ ਇਸਨੂੰ ਠੁਕਰਾ ਦਿੱਤਾ। ਇਸ ਮੁੱਦੇ ਨੂੰ ਲੈ ਕੇ ਅੱਜ ਬੀਐਸਐਫ ਅਤੇ ਪਾਕਿ ਰੇਂਜਰਾਂ ਵਿਚਕਾਰ ਦੁਬਾਰਾ ਫਲੈਗ ਮੀਟਿੰਗ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ ਜਿਸ ਯੂਨਿਟ ਦਾ ਬੀਐਸਐਫ ਸਿਪਾਹੀ ਹਿੱਸਾ ਹੈ, ਉਸਨੂੰ ਕੁਝ ਦਿਨ ਪਹਿਲਾਂ ਹੀ ਇੱਥੇ ਤਾਇਨਾਤ ਕੀਤਾ ਗਿਆ ਹੈ। ਸਰਹੱਦ ਦੀ ਪਛਾਣ ਨਾ ਹੋਣ ਕਾਰਨ, ਸਿਪਾਹੀ ਗਲਤੀ ਨਾਲ ਪਾਕਿਸਤਾਨ ਚਲਾ ਗਿਆ ਸੀ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦੇ ਸਬੰਧਾਂ ਵਿੱਚ ਇੱਕ ਵਾਰ ਫਿਰ ਦਰਾਰ ਆ ਗਈ ਹੈ। ਦਰਅਸਲ, ਅੱਤਵਾਦੀਆਂ ਨੇ ਪਹਿਲਗਾਮ ਵਿੱਚ 26 ਸੈਲਾਨੀਆਂ ਦੀ ਹੱਤਿਆ ਕਰ ਦਿੱਤੀ ਸੀ। ਜਿਸ ਤੋਂ ਬਾਅਦ ਪੂਰੇ ਦੇਸ਼ ਵਿੱਚ ਪਾਕਿਸਤਾਨ ਵਿਰੁੱਧ ਗੁੱਸਾ ਹੈ।

TAGS

Trending news

;