ਲੈਮਰਿਨ ਯੂਨੀਵਰਸਿਟੀ ‘ਚ ਚਾਂਸਲਰ–ਪ੍ਰੈਸੀਡੈਂਟ ਵਿਚਾਲੇ ਵਿਵਾਦ, ਪੁਲਿਸ ਨੇ ਗੇਟ ਨੂੰ ਤਾਲਾ ਲਾਇਆ!
Advertisement
Article Detail0/zeephh/zeephh2833310

ਲੈਮਰਿਨ ਯੂਨੀਵਰਸਿਟੀ ‘ਚ ਚਾਂਸਲਰ–ਪ੍ਰੈਸੀਡੈਂਟ ਵਿਚਾਲੇ ਵਿਵਾਦ, ਪੁਲਿਸ ਨੇ ਗੇਟ ਨੂੰ ਤਾਲਾ ਲਾਇਆ!

Rupnagar News: ਸੰਦੀਪ ਸਿੰਘ ਕੌੜਾ ਜੋ ਕਿ ਇਸ ਯੂਨੀਵਰਸਿਟੀ ਦੇ ਚਾਂਸਲਰ ਹਨ ਆਪਣੇ ਸਮਰਥਕਾਂ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਦਾਖਲ ਹੋਣ ਲਈ ਪਹੁੰਚੇ ਤਾਂ ਮੈਨੇਜਮੈਂਟ ਵੱਲੋਂ ਪੁਲਿਸ ਦਾ ਸਹਾਰਾ ਲੈ ਕੇ ਯੂਨੀਵਰਸਿਟੀ ਦੇ ਗੇਟ ਨੂੰ ਤਾਲਾ ਲਗਾ ਦਿੱਤਾ ਗਿਆ।

ਲੈਮਰਿਨ ਯੂਨੀਵਰਸਿਟੀ ‘ਚ ਚਾਂਸਲਰ–ਪ੍ਰੈਸੀਡੈਂਟ ਵਿਚਾਲੇ ਵਿਵਾਦ,  ਪੁਲਿਸ ਨੇ ਗੇਟ ਨੂੰ ਤਾਲਾ ਲਾਇਆ!

Rupnagar News: ਰੂਪਨਗਰ ਸ਼ਹਿਰ ਦੇ ਨਾਲ ਲੱਗਦੇ ਕਸਬਾ ਰੈਲ ਮਾਜਰਾ ਵਿਖੇ ਬਹੁਤ ਹੀ ਪੁਰਾਣੀ ਯੂਨੀਵਰਸਟੀ ਲਮਰੀਨ ਟੈਕ ਸਕਿਲ ਯੂਨੀਵਰਸਟੀ ਜੋ ਕਿ ਵਿਦਿਆ ਦੇ ਖੇਤਰ ਵਿੱਚ ਇੱਕ ਵੱਖਰਾ ਨਾਮ ਬਣਾ ਚੁੱਕੀ ਹੈ। ਅੱਜ ਇਹ ਯੂਨੀਵਰਸਿਟੀ ਮੈਨੇਜਮੈਂਟ ਦੀ ਆਪਸੀ ਲੜਾਈ ਹੋਣ ਕਰਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮੈਨੇਜਮੈਂਟ ਦੇ ਵਿੱਚ ਲੈਬਰਨ ਟੈੱਕ ਸਕਿਲ ਯੂਨੀਵਰਸਟੀ ਦੇ ਪ੍ਰੈਸੀਡੈਂਟ ਅਤੇ ਚੇਅਰਮੈਨ ਨਿਰਮਲ ਸਿੰਘ ਰਿਆਤ ਵੱਲੋਂ ਦੋ ਦਿਨ ਪਹਿਲਾਂ ਯੂਨੀਵਰਸਿਟੀ ਦੇ ਚਾਂਸਲਰ ਸੰਦੀਪ ਸਿੰਘ ਕੌੜਾ ਨੂੰ ਕਾਰਨ ਦੱਸੋ ਨੋਟਿਸ ਦੇ ਕੇ ਯੂਨੀਵਰਸਿਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਅਤੇ ਇਸ ਉਪਰੰਤ ਜਦੋਂ ਅੱਜ ਸੰਦੀਪ ਸਿੰਘ ਕੌੜਾ ਜੋ ਕਿ ਇਸ ਯੂਨੀਵਰਸਿਟੀ ਦੇ ਚਾਂਸਲਰ ਹਨ ਆਪਣੇ ਸਮਰਥਕਾਂ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਦਾਖਲ ਹੋਣ ਲਈ ਪਹੁੰਚੇ ਤਾਂ ਮੈਨੇਜਮੈਂਟ ਵੱਲੋਂ ਪੁਲਿਸ ਦਾ ਸਹਾਰਾ ਲੈ ਕੇ ਯੂਨੀਵਰਸਿਟੀ ਦੇ ਗੇਟ ਨੂੰ ਤਾਲਾ ਲਗਾ ਦਿੱਤਾ ਗਿਆ। ਜਿਸ ਉਪਰੰਤ ਉੱਥੇ ਹੰਗਾਮੇ ਵਾਲੀ ਸਥਿਤੀ ਪੈਦਾ ਹੋ ਗਈ।

ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਦੇ ਚਾਂਸਲਰ ਸੰਦੀਪ ਕੌੜਾ ਦੇ ਵਿਰੁੱਧ ਯੂਨੀਵਰਸਿਟੀ ਦੇ ਮੁਲਾਜ਼ਮ ਅਤੇ ਸੈਕਰਟਰੀ ਵੱਲੋਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਦੋਸ਼ ਲਾਇਆ ਗਿਆ ਕਿ ਸੰਦੀਪ ਸਿੰਘ ਕੌੜਾ ਵੱਲੋਂ ਯੂਨੀਵਰਸਿਟੀ ਵਿੱਚ ਵੱਡੇ ਪੱਧਰ ਤੇ ਘਪਲਾ ਕੀਤਾ ਗਿਆ ਅਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਦਿੱਤੀਆਂ ਨਹੀਂ ਗਈਆਂ। ਇਸ ਵਿਵਾਦ ਦੇ ਚਲਦਿਆਂ ਯੂਨੀਵਰਸਿਟੀ ਦੇ ਚਾਂਸਲਰ ਸੰਦੀਪ ਸਿੰਘ ਕੌੜਾ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਉਹਾਂ ਵੱਲੋਂ ਯੂਨੀਵਰਸਿਟੀ ਨੂੰ ਕਾਮਯਾਬ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਗਿਆ। ਇਥੋਂ ਤੱਕ ਕਿ ਆਪਣੇ ਪਰਸਨਲ ਪੈਸੇ ਵੀ ਯੂਨੀਵਰਸਿਟੀ ਦੇ ਵਿੱਚ ਇਨਵੈਸਟ ਕੀਤੇ ਗਏ ਅਤੇ ਅੱਜ ਜਦੋਂ ਯੂਨੀਵਰਸਿਟੀ ਦੇ ਪ੍ਰੈਸੀਡੈਂਟ ਨਿਰਮਲ ਸਿੰਘ ਰਿਆਤ ਵੱਲੋਂ ਬਿਨਾਂ ਕਿਸੇ ਕਾਰਨ ਦੱਸੇ ਉਹਨਾਂ ਨੂੰ ਯੂਨੀਵਰਸਿਟੀ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ ਜਦੋਂ ਕਿ ਟਰਸਟ ਦੇ ਗਵਰਨਿੰਗ ਬੋਰਡ ਦੇ ਜਿਆਦਾਤਰ ਮੈਂਬਰ ਉਹਨਾਂ ਦੇ ਨਾਲ ਹਨ। ਉਹਨਾਂ ਦੱਸਿਆ ਕਿ ਜੇ ਕੋਈ ਮੇਰੇ ਉੱਤੇ ਦੋਸ਼ ਲੱਗਦੇ ਹਨ ਤਾਂ ਕੋਈ ਇੰਡੀਪੈਂਡੈਂਟ ਏਜੰਸੀ ਵੱਲੋਂ ਜਾਂਚ ਕਰਵਾਈ ਜਾਵੇ ਅਤੇ ਜੇਕਰ ਮੈਂ ਦੋਸ਼ੀ ਸਾਬਤ ਹੁੰਦਾ ਹਾਂ ਤਾਂ ਮੈਂ ਆਪਣੇ ਆਪ ਯੂਨੀਵਰਸਿਟੀ ਛੱਡ ਦੇਵਾਂਗਾ।

ਦੂਜੇ ਪਾਸੇ ਯੂਨੀਵਰਸਿਟੀ ਦੇ ਪ੍ਰੈਸੀਡੈਂਟ ਅਤੇ ਚੇਅਰਮੈਨ ਨਿਰਮਲ ਸਿੰਘ ਰਿਆਤ ਵੱਲੋਂ ਦੱਸਿਆ ਗਿਆ ਕਿ ਸੰਦੀਪ ਸਿੰਘ ਕੌੜਾ ਨੂੰ ਪਿਛਲੇ 15 ਦਿਨ ਤੋਂ ਅਸੀਂ ਹਿਸਾਬ ਮੰਗ ਰਹੇ ਸਨ ਪ੍ਰੰਤੂ ਉਹਨਾਂ ਵੱਲੋਂ ਕੋਈ ਵੀ ਪੇਪਰ ਪੇਸ਼ ਨਹੀਂ ਕੀਤਾ ਗਿਆ ਅਤੇ ਅਸੀਂ ਆਪਣੇ ਲੈਵਲ ਤੇ ਯੂਨੀਵਰਸਿਟੀ ਦਾ ਆਡਿਟ ਕਰਾਇਆ ਸੀ। ਜਿਸ ਵਿੱਚ ਸਾਨੂੰ ਸਬੂਤ ਮਿਲੇ ਹਨ ਕਿ ਸੰਦੀਪ ਸਿੰਘ ਕੌੜਾ ਵੱਲੋਂ ਵੱਡੀ ਪੱਧਰ ਤੇ ਪੈਸਿਆਂ ਦਾ ਘਪਲਾ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਅਸੀਂ ਇੱਕ ਹਫਤੇ ਦਾ ਟਾਈਮ ਦੇ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ ਪ੍ਰੰਤੂ ਅੱਜ ਉਹਨਾਂ ਵੱਲੋਂ ਗੇਟ ਉੱਤੇ ਆ ਕੇ ਧੱਕੇ ਨਾਲ ਅੰਦਰ ਐਂਟਰ ਹੋਣ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਉਹਨਾਂ ਵੱਲੋਂ ਗਲਤ ਤਰੀਕਾ ਅਪਣਾਇਆ ਗਿਆ ਹੈ।

Trending news

;