ED Raid: ਕਿਸਾਨ ਆਗੂ ਸੁੱਖ ਗਿੱਲ ਤੋਤੇਵਾਲਾ ਦੇ ਘਰ ਈਡੀ ਦੀ ਛਾਪੇਮਾਰੀ; ਪਰਿਵਾਰ ਤੋਂ ਕੀਤੀ ਪੁੱਛਗਿੱਛ
Advertisement
Article Detail0/zeephh/zeephh2832084

ED Raid: ਕਿਸਾਨ ਆਗੂ ਸੁੱਖ ਗਿੱਲ ਤੋਤੇਵਾਲਾ ਦੇ ਘਰ ਈਡੀ ਦੀ ਛਾਪੇਮਾਰੀ; ਪਰਿਵਾਰ ਤੋਂ ਕੀਤੀ ਪੁੱਛਗਿੱਛ

ED Raid: ਭਾਰਤੀ ਕਿਸਾਨ ਯੂਨੀਅਨ ਤੋਤੇਵਾਲਾ ਦੇ ਸੂਬਾ ਪ੍ਰਧਾਨ ਸੁਖ ਗਿੱਲ ਤੋਤੇ ਵਾਲਾ ਜ਼ਿਲ੍ਹਾ ਮੋਗਾ ਦੇ ਘਰ ਉਥੇ ਈਡੀ ਦੀ ਛਾਪੇਮਾਰੀ ਹੋਈ। 

ED Raid: ਕਿਸਾਨ ਆਗੂ ਸੁੱਖ ਗਿੱਲ ਤੋਤੇਵਾਲਾ ਦੇ ਘਰ ਈਡੀ ਦੀ ਛਾਪੇਮਾਰੀ; ਪਰਿਵਾਰ ਤੋਂ ਕੀਤੀ ਪੁੱਛਗਿੱਛ

ED Raid: ਭਾਰਤੀ ਕਿਸਾਨ ਯੂਨੀਅਨ ਤੋਤੇਵਾਲਾ ਦੇ ਸੂਬਾ ਪ੍ਰਧਾਨ ਸੁਖ ਗਿੱਲ ਤੋਤੇ ਵਾਲਾ ਜ਼ਿਲ੍ਹਾ ਮੋਗਾ ਦੇ ਘਰ ਉਥੇ ਈਡੀ ਦੀ ਛਾਪੇਮਾਰੀ ਹੋਈ। ਸੁਖ ਗਿੱਲ ਦੇ ਪਰਿਵਾਰਿਕ ਮੈਂਬਰਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਕਿਸਾਨ ਆਗੂ ਸੁਖ ਗਿੱਲ ਨਾਲ ਫੋਨ ਉਤੇ ਹੋਈ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਹ ਇਸ ਸਮੇਂ ਚੰਡੀਗੜ੍ਹ ਹਨ ਅਤੇ ਘਰ ਵਿੱਚ ਪਰਿਵਾਰਕ ਮੈਂਬਰਾਂ ਤੋਂ ਈਡੀ ਪੁੱਛਗਿਛ ਕਰ ਰਹੀ ਹੈ।

ਇਹ ਵੀ ਪੜ੍ਹੋ : Anti Beadbi Law: ਬੇਅਦਬੀ ਵਿਰੋਧੀ ਕਾਨੂੰਨ ਦਾ ਖਰੜਾ ਤਿਆਰ; ਜਾਣੋ ਸਜ਼ਾ ਦੀ ਕੀ ਹੈ ਵਿਵਸਥਾ

ਜਾਣਕਾਰੀ ਅਨੁਸਾਰ, ਈਡੀ ਦੀ ਟੀਮ ਨੇ ਸਵੇਰੇ ਕਰੀਬ 5:30 ਵਜੇ ਸੁੱਖ ਗਿੱਲ ਦੇ ਘਰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਸੂਤਰਾਂ ਅਨੁਸਾਰ, ਉਸ ਸਮੇਂ ਸੁੱਖ ਗਿੱਲ ਘਰ ਵਿੱਚ ਮੌਜੂਦ ਨਹੀਂ ਸੀ। ਸੁੱਖ ਗਿੱਲ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕਰਕੇ ਇਸ ਛਾਪੇਮਾਰੀ ਬਾਰੇ ਜਾਣਕਾਰੀ ਸਾਂਝੀ ਕੀਤੀ। ਵੀਡੀਓ ਵਿੱਚ, ਉਸਨੇ ਦਾਅਵਾ ਕੀਤਾ ਕਿ ਉਸਦੇ ਵਿਰੁੱਧ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਘਰ ਦੇ ਹਰ ਕੋਨੇ ਦੀ ਤਲਾਸ਼ੀ ਲਈ ਜਾ ਰਹੀ ਹੈ, ਪਰ ਉਹਨਾਂ ਨੂੰ ਕੁਝ ਨਹੀਂ ਮਿਲੇਗਾ। ਇਹ ਮੇਰੇ ਵਿਰੁੱਧ ਇੱਕ ਸੋਚੀ ਸਮਝੀ ਸਾਜ਼ਿਸ਼ ਹੈ।

ਇਹ ਵੀ ਪੜ੍ਹੋ : PRTC Punbus Strike: ਪਨਬੱਸ ਤੇ ਪੀਆਰਟੀਸੀ ਦਾ ਚੱਕਾ ਜਾਮ; ਕੱਚੇ ਮੁਲਾਜ਼ਮ ਤਿੰਨ ਦਿਨ ਲਈ ਹੜਤਾਲ ਉਤੇ ਗਏ

TAGS

Trending news

;