ਰੋਪੜ ਬਾਈਪਾਸ ਤੇ ਬਣੇ ਬਜਿੰਦਰਾ ਮਲਟੀ ਸ਼ਪੈਸ਼ੀਲਿਟੀ ਹਸਪਤਾਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਬੱਚੀ ਦੀ ਡਿਲੀਵਰੀ ਤੋਂ ਬਾਅਦ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ਤੇ ਮਰੀਜ਼ ਅਤੇ ਨਵ ਜੰਮੀ ਬੱਚੀ ਦਾ ਸਹੀ ਇਲਾਜ ਨਾ ਕਰਨ ਅਤੇ ਆਯੁਸ਼ਮਾਨ ਕਾਰਡ ਹੋਣ ਦੇ ਬਾਵਜੂਦ ਵਾਧੂ ਪੈਸੇ ਲੈਣ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱ
Trending Photos
Ropar News (ਬਿਮਲ ਕੁਮਾਰ): ਰੋਪੜ ਬਾਈਪਾਸ ਤੇ ਬਣੇ ਬਜਿੰਦਰਾ ਮਲਟੀ ਸ਼ਪੈਸ਼ੀਲਿਟੀ ਹਸਪਤਾਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਬੱਚੀ ਦੀ ਡਿਲੀਵਰੀ ਤੋਂ ਬਾਅਦ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ਤੇ ਮਰੀਜ਼ ਅਤੇ ਨਵ ਜੰਮੀ ਬੱਚੀ ਦਾ ਸਹੀ ਇਲਾਜ ਨਾ ਕਰਨ ਅਤੇ ਆਯੁਸ਼ਮਾਨ ਕਾਰਡ ਹੋਣ ਦੇ ਬਾਵਜੂਦ ਵਾਧੂ ਪੈਸੇ ਲੈਣ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਜਿਸਦੇ ਚਲਦਿਆਂ ਪਰਿਵਾਰ ਨੇ ਮਰੀਜ਼ ਤੇ ਬੱਚੇ ਨੂੰ ਇਸ ਹਸਪਤਾਲ ਚੋਂ ਸ਼ਿਫਟ ਕਰਵਾ ਲਿਆ ਜਦੋਂ ਕਿ ਉਧਰ ਨਿੱਜੀ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਸਹਿਯੋਗ ਕਰਨ ਦੇ ਬਾਵਜੂਦ ਵੀ ਮਰੀਜ਼ ਦੇ ਰਿਸ਼ਤੇਦਾਰ ਬਿਨਾਂ ਵਜਾ ਰੋਲਾ ਪਾ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ ਬਜਿੰਦਰਾ ਮਲਟੀ ਸਪੈਸ਼ੀਲਿਟੀ ਹਸਪਤਾਲ ਦੇ ਵਿੱਚ ਬੱਚੇ ਦੀ ਡਿਲੀਵਰੀ ਕਰਵਾਉਣ ਆਏ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਹੰਗਾਮਾ ਕੀਤਾ। ਹਸਪਤਾਲ ਵਿੱਚ ਆਏ ਮਰੀਜ਼ ਪ੍ਰਿਯੰਕਾ ਨੇ ਦੱਸਿਆ ਕਿ ਹਸਪਤਾਲ ਵਿਚ ਆਉਂਦਿਆਂ ਹੀ ਡਾਕਟਰ ਨੇ ਉਸਨੂੰ ਕਿਹਾ ਕਿ ਅੱਜ ਹੀ ਉਸਦੀ ਡਿਲੀਵਰੀ ਕੀਤੀ ਜਾਵੇਗੀ ਪਰ ਡਿਲੀਵਰੀ ਦੌਰਾਨ ਮਹਿਲਾ ਡਾਕਟਰ ਖੁੱਦ ਮੌਜੂਦ ਰਹਿਣ ਦੀ ਬਜਾਏ ਗੈਰ ਤਜ਼ੁਰਬੇਕਾਰ ਸਟਾਫ ਨੇ ਹੀ ਡਿਲੀਵਰੀ ਕਰ ਦਿੱਤੀ , ਜਿਸਦੇ ਚਲਦਿਆਂ ਉਸ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਨਮ ਤੋਂ ਬਾਅਦ ਕਾਫੀ ਸਮੇਂ ਤੱਕ ਉੱਨਾਂ ਨੂੰ ਬੱਚੇ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਜਦੋਂ ਕਿ ਬਾਅਦ ਵਿਚ ਕਿਹਾ ਕਿ ਬੱਚੇ ਦੀ ਸਿਹਤ ਠੀਕ ਨਾ ਹੋਣ ਕਾਰਨ ਉਸਨੂੰ ਨਿੱਕੂ ਵਿਚ ਰੱਖਿਆ ਗਿਆ ਹੈ ਜਦੋਂਕਿ ਡਿਲੀਵਰੀ ਸਮੇਂ ਗੈਰ ਤਜ਼ੁਰਬੇਕਾਰ ਸਟਾਫ਼ ਕਾਰਨ ਬੱਚੇ ਨੂੰ ਪ੍ਰੇਸ਼ਾਨੀ ਆਈ ਹੈ ਪਰ ਇਸਦੇ ਬਾਵਜੂਦ ਵੀ ਹਸਪਤਾਲ ਦੇ ਪ੍ਰਬੰਧਕਾਂ ਉੱਨਾਂ ਨੂੰ ਸਹਿਯੋਗ ਕਰਨ ਦੀ ਬਜਾਏ ਉਨ੍ਹਾਂ ਨਾਲ ਗ਼ਲਤ ਵਿਵਹਾਰ ਕੀਤਾ। ਉਨ੍ਹਾਂ ਕਿਹਾ ਕਿ ਬਜ਼ਾਰ ਨਾਲੋਂ ਮਹਿੰਗੇ ਭਾਅ ਤੇ ਉਨਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਤੇ ਪਹਿਲਾਂ ਆਯੁਸ਼ਮਾਨ ਕਾਰਡ ਤੇ ਮੁਫ਼ਤ ਇਲਾਜ ਕਰਨ ਦੀ ਗੱਲ ਕਹਿ ਕੇ ਬਾਅਦ ਵਿੱਚ ਆਯੁਸ਼ਮਾਨ ਕਾਰਡ ਚਲਾਉਣ ਤੋਂ ਨਾਂਹ ਕਰ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਦੇ ਨਾਲ ਹਸਪਤਾਲ ਪ੍ਰਬੰਧਕਾਂ ਨੇ ਧੱਕਾ ਕੀਤਾ ਹੈ। ਜਦੋਂਕਿ ਉਧਰ ਬਜਿੰਦਰ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਮਰੀਜ਼ ਦੇ ਪਰਿਵਾਰਕ ਮੈਂਬਰ ਬਿਨਾਂ ਕਿਸੇ ਗੱਲ ਤੋਂ ਰੋਲਾ ਪਾ ਰਹੇ ਹਨ ਜਦੋਂਕਿ ਹਸਪਤਾਲ ਵੱਲੋਂ ਉਨਾ ਨੂੰ ਇਲਾਜ ਤੇ ਦਵਾਈਆਂ ਵਿੱਚ ਸਹਿਯੋਗ ਦਿੱਤਾ ਗਿਆ ਹੈ ਤੇ ਕਿਤੇ ਵੀ ਕੋਈ ਕੁਤਾਹੀ ਨਹੀਂ ਹੋਈ।
ਇਸ ਸਾਰੇ ਵਿਵਾਦ ਦੇ ਚਲਦਿਆਂ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਮਰੀਜ਼ ਅਤੇ ਨਵ ਜਨਮੀ ਬੱਚੀ ਦੀ ਇਸ ਹਸਪਤਾਲ ਚੋਂ ਛੁੱਟੀ ਕਰਵਾ ਲਈ ਤੇ ਡਾਕਟਰ ਨੇ ਵੀ ਇੰਨਾਂ ਤੋਂ ਪੈਸੇ ਜਮਾਂ ਕਰਵਾਉਣ ਤੋਂ ਬਾਅਦ ਛੁੱਟੀ ਕਰ ਦਿੱਤੀ। ਜਿਸ ਤੋ ਬਾਅਦ ਮਹਿਲਾ ਮਰੀਜ਼ ਸਰਕਾਰੀ ਹਸਪਤਾਲ ਤੋ ਇਲਾਜ ਕਰਵਾ ਰਹੀ ਹੈ ਜਦ ਕਿ ਬੱਚੇ ਲਈ ਸਰਕਾਰੀ ਹਸਪਤਾਲ ਵਿੱਚ ਲੋੜੀਦੀ ਸੁਵਿਧਾ ਨਾ ਹੋਣ ਕਾਰਨ ਇੱਕ ਹੋਰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪਰ ਇਸ ਸਭ ਦੇ ਚਲਦਿਆਂ ਇਹ ਦੇਖਣਾ ਬੜਾ ਅਹਿਮ ਰਹੇਗਾ ਕਿ ਗਲਤੀ ਕਿਸਦੀ ਹੈ ਤੇ ਪ੍ਰਸ਼ਾਸ਼ਨ ਕੀ ਜਾਂਚ ਕਰਵਾਉਂਦਾ ਹੈ।