ਲੁਧਿਆਣਾ ਦੇ ਕੋਰਟ ਕੰਪਲੈਕਸ ਦੀ 8ਵੀ ਮੰਜ਼ਿਲ ਤੋਂ ਲੜਕੀ ਨੇ ਮਾਰੀ ਛਾਲ
Advertisement
Article Detail0/zeephh/zeephh2687425

ਲੁਧਿਆਣਾ ਦੇ ਕੋਰਟ ਕੰਪਲੈਕਸ ਦੀ 8ਵੀ ਮੰਜ਼ਿਲ ਤੋਂ ਲੜਕੀ ਨੇ ਮਾਰੀ ਛਾਲ

Ludhiana News: ਜਾਣਕਾਰੀ ਮੁਤਾਬਕ ਅੱਜ ਲੁਧਿਆਣਾ ਕੋਰਟ ਕੰਪਲੈਕਸ ਦੀ ਨਵੀਂ ਇਮਾਰਤ ਦੀ 8ਵੀਂ ਮੰਜ਼ਿਲ ਤੋਂ ਲੜਕੀ ਛਾਲ ਮਾਰ ਦਿੱਤੀ।

ਲੁਧਿਆਣਾ ਦੇ ਕੋਰਟ ਕੰਪਲੈਕਸ ਦੀ 8ਵੀ ਮੰਜ਼ਿਲ ਤੋਂ ਲੜਕੀ ਨੇ ਮਾਰੀ ਛਾਲ

Ludhiana News (ਤਰਸੇਮ ਲਾਲ ਭਾਰਦਵਾਜ): ਲੁਧਿਆਣਾ ਦੇ ਕੋਰਟ ਕੰਪਲੈਕਸ ਦੀ 8ਵੀ ਮੰਜ਼ਿਲ ਤੋਂ ਇੱਕ ਲੜਕੀ ਨੇ ਛਾਲ ਮਾਰੀ ਦਿੱਤੀ। ਉਸ ਨੂੰ ਗੰਭੀਰ ਹਾਲਤ ਵਿਚ ਨੇੜਲੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਣ ਮਗਰੋਂ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਤੇ ਏ.ਸੀ.ਪੀ. ਆਕ੍ਰਿਸ਼ੀ ਜੈਨ ਮੌਕੇ 'ਤੇ ਪਹੁੰਚ ਗਏ। 

ਜਾਣਕਾਰੀ ਮੁਤਾਬਕ ਅੱਜ ਲੁਧਿਆਣਾ ਕੋਰਟ ਕੰਪਲੈਕਸ ਦੀ ਨਵੀਂ ਇਮਾਰਤ ਦੀ 8ਵੀਂ ਮੰਜ਼ਿਲ ਤੋਂ ਲੜਕੀ ਛਾਲ ਮਾਰ ਦਿੱਤੀ। ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਇਕ ਵਕੀਲ ਦੀ ਕਾਰ ਰਾਹੀਂ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਉਮਰ 20 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਛਾਲ ਮਾਰਨ ਵਾਲੀ ਕੁੜੀ ਕੌਣ ਹੈ ਤੇ ਉਸ ਨੇ ਛਾਲ ਕਿਉਂ ਮਾਰੀ, ਇਸ ਬਾਰੇ ਫ਼ਿਲਹਾਲ ਜਾਂਚ ਕੀਤੀ ਜਾ ਰਹੀ ਹੈ।

TAGS

Trending news

;