Jalandhar Grenade Attack: ਐਨਆਰਆਈ ਯੂਟਿਊਬਰ ਰੋਜ਼ਰ ਸੰਧੂ ਦੇ ਘਰ ਉਤੇ ਗ੍ਰੇਨੇਡ ਹਮਲਾ
Advertisement
Article Detail0/zeephh/zeephh2682393

Jalandhar Grenade Attack: ਐਨਆਰਆਈ ਯੂਟਿਊਬਰ ਰੋਜ਼ਰ ਸੰਧੂ ਦੇ ਘਰ ਉਤੇ ਗ੍ਰੇਨੇਡ ਹਮਲਾ

Jalandhar Grenade Attack: ਜਲੰਧਰ ਦੇ ਰਾਏਪੁਰ ਰਸੂਲਪੁਰ ਇਲਾਕੇ 'ਚ NRI YouTuber ਰੋਜ਼ਰ ਸੰਧੂ ਦੇ ਘਰ 'ਤੇ ਗ੍ਰੇਨੇਡ ਹਮਲੇ ਦੀ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। 

Jalandhar Grenade Attack: ਐਨਆਰਆਈ ਯੂਟਿਊਬਰ ਰੋਜ਼ਰ ਸੰਧੂ ਦੇ ਘਰ ਉਤੇ ਗ੍ਰੇਨੇਡ ਹਮਲਾ

Jalandhar Grenade Attack: ਜਲੰਧਰ ਦੇ ਰਾਏਪੁਰ ਰਸੂਲਪੁਰ ਇਲਾਕੇ 'ਚ NRI YouTuber ਰੋਜ਼ਰ ਸੰਧੂ ਦੇ ਘਰ 'ਤੇ ਗ੍ਰੇਨੇਡ ਹਮਲੇ ਦੀ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਨੇ ਕੀਤਾ ਸੀ, ਜਿਸ ਵਿਚ ਉਸ ਨੂੰ ਜੀਸ਼ਾਨ ਅਖਤਰ ਉਰਫ ਜੈਸੀ ਪੁਰੇਵਾਲ ਦੀ ਮਦਦ ਮਿਲੀ ਸੀ। ਸੂਤਰਾਂ ਮੁਤਾਬਕ ਰੋਜ਼ਰ ਸੰਧੂ 'ਤੇ ਇਹ ਹਮਲਾ ਮੁਸਲਿਮ ਭਾਈਚਾਰੇ ਖਿਲਾਫ਼ ਕੀਤੀਆਂ ਕਥਿਤ ਅਪਮਾਨਜਨਕ ਟਿੱਪਣੀਆਂ ਕਾਰਨ ਕੀਤਾ ਗਿਆ ਹੈ।

ਪਤਾ ਲੱਗਾ ਹੈ ਕਿ ਇਹ ਹਮਲਾ ਪੰਜ ਨੌਜਵਾਨਾਂ ਵੱਲੋਂ ਕੀਤਾ ਗਿਆ ਸੀ। ਹਾਲਾਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਅਜੇ ਤੱਕ ਇਸ ਹਮਲੇ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਹਮਲਾਵਰਾਂ ਦੀ ਪਛਾਣ ਕਰਨ ਲਈ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਨੂੰ ਸਕੈਨ ਕਰ ਰਹੀ ਹੈ।

ਇਸ ਹਮਲੇ ਸਬੰਧੀ ਪਾਕਿਸਤਾਨੀ ਡੌਨ ਸ਼ਹਜ਼ਾਦ ਭੱਟੀ ਨੇ ਇਕ ਵੀਡੀਓ ਜਾਰੀ ਕੀਤੀ ਹੈ। ਵੀਡੀਓ ਵਿਚ ਉਸ ਨੇ ਕਿਹਾ ਹੈ ਕਿ ਪੰਜਾਬ ਦੇ ਜਲੰਧਰ ਵਿਚ ਜੋ ਹਮਲਾ ਹੋਇਆ ਹੈ, ਉਹ ਗ੍ਰੇਨੇਡ ਹਮਲਾ ਉਸ ਨੇ ਕਰਵਾਇਆ ਹੈ। ਹਮਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਮੇਰੇ ਇਸਲਾਮ, ਖਾਨਾ ਕਾਬਾ ਨੂੰ ਗਾਲੀਆਂ ਕੱਢਦਾ ਸੀ। ਇਹ ਲੋਕ ਸਮਝ ਰਹੇ ਸਨ ਕਿ ਅਸੀਂ ਉਨ੍ਹਾਂ ਦੀ ਹਰਕਤ ਨੂੰ ਭੁੱਲ ਗਏ ਹਾਂ। ਵੀਡੀਓ ਵਿਚ ਦਾਅਵਾ ਕੀਤਾ ਗਿਆ ਕਿ ਜੇਕਰ ਉਹ ਆਦਮੀ ਬਚ ਗਿਆ ਤਾਂ ਦੁਬਾਰਾ ਹਮਲਾ ਕੀਤਾ ਜਾਵੇਗਾ।

ਵੀਡੀਓ ਵਿਚ ਇਹ ਵੀ ਕਿਹਾ ਕਿ ਮੇਰੇ ਭਰਾ ਜੀਸ਼ਾਨ ਉਰਫ਼ ਜੈਸੀ ਪੁਰੇਵਾਲ (ਜੋ ਬਾਬਾ ਸਿੱਦੀਕੀ ਕਤਲ ਦਾ ਮਾਸਟਰਮਾਈਂਡ ਹੈ) ਅਤੇ ਖਾਲਿਸਤਾਨੀ ਅੱਤਵਾਦੀ ਹੈਪੀ ਪਸ਼ੀਆ ਦਾ ਵੀ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੇਰੀ ਇਸ ਕੰਮ ਵਿਚ ਮਦਦ ਕੀਤੀ। ਹਮਲੇ ਵਿਚ ਇਕ ਨਹੀਂ ਬਲਕਿ ਪੰਜ ਵਿਅਕਤੀਆਂ ਦੇ ਹੋਣ ਦਾ ਦਾਅਵਾ ਕੀਤਾ ਗਿਆ ਹੈ। ਵੀਡੀਓ ਵਿਚ ਭੱਟੀ ਨੇ ਕਿਹਾ ਕਿ ਜੇ ਤੁਸੀਂ ਲੋਕ ਚਾਹੁੰਦੇ ਹੋ ਕਿ ਅਜਿਹਾ ਖੂਨ-ਖਰਾਬਾ ਨਾ ਹੋਵੇ ਤਾਂ ਉਸ ਨੂੰ ਗ੍ਰਿਫਤਾਰ ਕਰ ਲਓ ਨਹੀਂ ਤਾਂ ਅਜਿਹੀ ਕਾਰਵਾਈ ਫਿਰ ਕੀਤੀ ਜਾਵੇਗੀ।

ਵੀਡੀਓ ਵਿਚ ਕਿਹਾ ਕਿ ਮੇਰੇ ਕੋਲ ਕੁਝ ਅਜਿਹੀਆਂ ਤਸਵੀਰਾਂ ਹਨ ਅਤੇ ਨਾਮ ਹਨ, ਉਹ ਮੈਂ ਸਭ ਦੇਣ ਲਈ ਤਿਆਰ ਹਾਂ। ਜੇਕਰ ਇਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਮੈਂ ਇੰਨੀ ਤਬਾਹੀ ਕਰਾਂਗਾ ਕਿ ਇਨ੍ਹਾਂ ਸਾਰਿਆਂ ਦੀਆਂ ਸੱਤ ਪੀੜ੍ਹੀਆਂ ਯਾਦ ਰੱਖਣਗੀਆਂ ਕਿ ਕਿਸੇ ਨਾਲ ਦੁਸ਼ਮਣੀ ਕਿਵੇਂ ਮੁੱਲ ਲਈਦੀ ਸੀ। ਭੱਟੀ ਨੇ ਕਿਹਾ ਕਿ ਅਜੇ ਸ਼ਾਇਦ ਤੁਹਾਨੂੰ ਖਬਰਾਂ ਪਤਾ ਨਾ ਚਲਣ, ਪਰ ਮੈਂ ਵੀਡੀਓ ਵਿਖਾਵਾਂਗਾ ਇਸਦਾ, ਜੇਕਰ ਕੋਈ ਦੁਬਾਰਾ ਮੇਰੇ ਧਰਮ ਦੇ ਬਾਰੇ ਵਿਚ ਬੋਲੇਗਾ ਤਾਂ ਮੈਂ ਅਜਿਹਾ ਹੀ ਕਰਾਂਗਾ ਅਤੇ ਮੈਨੂੰ ਕੋਈ ਰੋਕ ਨਹੀਂ ਸਕਦਾ। ਇਸ ਲਈ ਸਮੇਂ ਰਹਿੰਦੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ। ਇਸਲਾਮ ਦੇ ਖ਼ਿਲਾਫ਼ ਬੋਲਣ ਵਾਲਾ ਕੋਈ ਇਕ ਵਿਅਕਤੀ ਨਹੀਂ ਸੀ ਬਲਕਿ ਹੋਰ ਵੀ ਵਿਅਕਤੀ ਹਨ। ਸਭ ਦਾ ਹਿਸਾਬ ਕਿਤਾਬ ਹੈ। ਉਨ੍ਹਾਂ ਨੂੰ ਸਜ਼ਾ ਮਿਲ ਕੇ ਰਹੇਗੀ। ਤੁਸੀਂ ਲੋਕਾਂ ਨੇ ਇਸਲਾਮ ਨੂੰ ਅਜਿਹਾ ਹੀ ਸਮਝਿਆ ਹੋਇਆ ਹੈ। ਪਰ ਅਜਿਹਾ ਨਹੀਂ ਹੋਵੇਗਾ। ਜਿਸਨੇ ਮੇਰਾ ਜੋ ਕਰਨਾ ਹੈ ਉਹ ਜਾ ਕੇ ਕਰ ਲਵੇ।

Trending news

;