ਅਜਨਾਲਾ ਵਿਖੇ ਬਲੈਰੋ ਕਾਰ ਤੇ ਸਾਈਕਲ ਦੀ ਭਿਆਨਕ ਟੱਕਰ, 15 ਸਾਲਾ ਬੱਚੇ ਦੀ ਮੌਤ
Advertisement
Article Detail0/zeephh/zeephh2796102

ਅਜਨਾਲਾ ਵਿਖੇ ਬਲੈਰੋ ਕਾਰ ਤੇ ਸਾਈਕਲ ਦੀ ਭਿਆਨਕ ਟੱਕਰ, 15 ਸਾਲਾ ਬੱਚੇ ਦੀ ਮੌਤ

Ajnala News: ਅੰਮ੍ਰਿਤਸਰ ਤੋਂ ਅਜਨਾਲਾ ਸਾਈਡ ਜਾ ਰਹੀ ਬਲੈਰੋਕਾਰ ਨੇ ਇੱਕ ਸਾਈਕਲ ਨੂੰ ਟੱਕਰ ਮਾਰ ਦਿੱਤੀ। ਅਤੇ ਸਾਈਕਲ ਸਵਾਰ 15 ਸਾਲ ਦੇ ਬੱਚੇ ਦੀ ਮੌਤ ਹੋ ਗਈ।

ਅਜਨਾਲਾ ਵਿਖੇ ਬਲੈਰੋ ਕਾਰ ਤੇ ਸਾਈਕਲ ਦੀ ਭਿਆਨਕ ਟੱਕਰ, 15 ਸਾਲਾ ਬੱਚੇ ਦੀ ਮੌਤ

Ajnala News: ਅਜਨਾਲਾ ਦੇ ਬਾਜ਼ਾਰ 'ਚ ਅੱਜ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ 15 ਸਾਲਾ ਗੁਰਸ਼ਬਦ ਮੀਤ ਸਿੰਘ ਦੀ ਬਲੈਰੋ ਕਾਰ ਨਾਲ ਟੱਕਰ ਕਾਰਨ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਸਾਰੇ ਸ਼ਹਿਰ 'ਚ ਸੋਗ ਦੀ ਲਹਿਰ ਛਾ ਗਈ।

ਮਿਲੀ ਜਾਣਕਾਰੀ ਅਨੁਸਾਰ, ਗੁਰਸ਼ਬਦ ਮੀਤ ਸਿੰਘ ਸਾਈਕਲ 'ਤੇ ਘਰੇਲੂ ਸਮਾਨ ਲੈਣ ਲਈ ਨਿਕਲਿਆ ਸੀ। ਜਦੋਂ ਉਹ ਸੜਕ ਪਾਰ ਕਰ ਰਿਹਾ ਸੀ ਤਾਂ ਇੱਕ ਤੇਜ਼ ਰਫਤਾਰ ਬਲੈਰੋ ਕਾਰ ਨੇ ਉਸ ਨੂੰ ਹਿੱਟ ਕਰ ਦਿੱਤਾ। ਹਾਦਸਾ ਇੰਨਾ ਭਿਆਨਕ ਸੀ ਕਿ ਬੱਚੇ ਦੀ ਮੌਤ ਮੌਕੇ 'ਤੇ ਹੀ ਹੋ ਗਈ।

ਪਰਿਵਾਰ 'ਚ ਮਾਤਮ, ਇਨਸਾਫ ਦੀ ਮੰਗ

ਮ੍ਰਿਤਕ ਬੱਚੇ ਦੇ ਦਾਦਾ ਜੀ ਨੇ ਰੋ ਰੋ ਕੇ ਦੱਸਿਆ ਕਿ ਉਹਨਾਂ ਦੇ ਘਰ 'ਚ ਅਚਾਨਕ ਇਹ ਮਾਤਮ ਛਾ ਗਿਆ। ਪਰਿਵਾਰਕ ਮੈਂਬਰਾਂ ਨੇ ਦਿਲ ਤੋੜ ਦੇਣ ਵਾਲੀ ਹਾਲਤ 'ਚ ਇਨਸਾਫ ਦੀ ਮੰਗ ਕੀਤੀ ਹੈ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਵਾਹਨ ਹਮੇਸ਼ਾ ਨਿਯਮਾਂ ਅਨੁਸਾਰ ਤੇ ਕੰਟਰੋਲ ਵਿਚ ਚਲਾਏ ਜਾਣ ਤਾਂ ਜੋ ਕਿਸੇ ਹੋਰ ਘਰ ਦੀ ਖੁਸ਼ੀ ਨਾ ਖੋਹ ਜਾਵੇ।

ਪੁਲਿਸ ਵੱਲੋਂ ਜਾਂਚ ਸ਼ੁਰੂ

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਗੁਰਸ਼ਬਦ ਮੀਤ ਸਿੰਘ ਅਜਨਾਲਾ ਦਾ ਰਹਿਣ ਵਾਲਾ ਸੀ ਜੋ ਸਾਈਕਲ 'ਤੇ ਸੜਕ ਪਾਰ ਕਰ ਰਿਹਾ ਸੀ। ਇਸ ਦੌਰਾਨ ਇਕ ਬਲੈਰੋ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਪੁਲਿਸ ਨੇ ਤੁਰੰਤ ਕਾਰ ਅਤੇ ਕਾਰ ਚਾਲਕ ਨੂੰ ਕਾਬੂ ਕਰ ਲਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Trending news

;