Pathankot News: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Trending Photos
Pathankot News: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਕਾਰਨ ਪਠਾਨਕੋਟ ਜ਼ਿਲ੍ਹੇ ਦੀ ਤਹਿਸੀਲ ਧਾਰਕਲਾ ਦੇ ਪਿੰਡ ਪਲਾਹ ਵਿੱਚ ਵਿਧਵਾ ਔਰਤ ਦਾ ਘਰ ਡਿੱਗਣ ਦਾ ਖ਼ਤਰਾ ਮੰਡਰਾ ਰਿਹਾ ਹੈ। ਦਰਅਸਲ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਪਿੰਡ ਪਲਾਹ ਵਿੱਚ ਢਿੱਗਾਂ ਡਿੱਗ ਰਹੀਆਂ ਹਨ।
ਇਹ ਵੀ ਪੜ੍ਹੋ : Ferozepur News: ਤੇਜ਼ ਵਹਾਅ ਕਾਰਨ ਪਾਕਿਸਤਾਨ ਦੀ ਸਰਹੱਦ ਵੱਲ ਨੂੰ ਰੁੜੀ ਕਿਸਾਨਾਂ ਨਾਲ ਭਰੀ ਕਿਸ਼ਤੀ; ਨੌਜਵਾਨਾਂ ਨੇ ਰੋਕਿਆ
ਇਸ ਕਾਰਨ ਸਵ. ਪ੍ਰਕਾਸ਼ ਚੰਦ ਦੀ ਪਤਨੀ ਨੀਨਾ ਦੇਵੀ ਦੇ ਘਰ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਜੇਕਰ ਢਿੱਗਾਂ ਦੀ ਮੁਰੰਮਤ ਨਾ ਕੀਤੀ ਗਈ ਤਾਂ ਮਕਾਨਾਂ ਨੂੰ ਤਰੇੜਾਂ ਆਉਣ ਦਾ ਡਰ ਬਣਿਆ ਹੋਇਆ ਹੈ। ਨੀਨਾ ਦੇਵੀ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਈ ਹੈ। ਨੀਨਾ ਦੇਵੀ ਨੇ ਇਨ੍ਹਾਂ (ਡੰਗੇ)ਢਿੱਗਾਂ ਦੀ ਮੁਰੰਮਤ ਕਰਵਾਉਣ ਦੀ ਅਪੀਲ ਕੀਤੀ ਹੈ ਤਾਂ ਕਿ ਉਸ ਦਾ ਘਰ ਬਚਿਆ ਰਹੇ।
ਇਹ ਵੀ ਪੜ੍ਹੋ : Samrala News: ਗੁਆਂਢੀ ਵੱਲੋਂ ਤਲਵਾਰ ਨਾਲ ਵਕੀਲ ਉਤੇ ਹਮਲਾ; ਬਚਾਅ ਕਰਨ ਪੁੱਜੀ ਪਤਨੀ ਤੇ ਮਾਂ ਵੀ ਕੀਤਾ ਜ਼ਖਮੀ