ਕਪੂਰਥਲਾ ਪੁਲਿਸ ਨੇ 12 ਘੰਟਿਆਂ ‘ਚ ਸੁਡਾਨੀ ਨਾਗਰਿਕ ਦੀ ਹੱਤਿਆ ਦਾ ਕੇਸ ਸੁਲਝਾਇਆ
Advertisement
Article Detail0/zeephh/zeephh2761034

ਕਪੂਰਥਲਾ ਪੁਲਿਸ ਨੇ 12 ਘੰਟਿਆਂ ‘ਚ ਸੁਡਾਨੀ ਨਾਗਰਿਕ ਦੀ ਹੱਤਿਆ ਦਾ ਕੇਸ ਸੁਲਝਾਇਆ

Kapurthala News: ਗ੍ਰਿਫਤਾਰ ਹੋਏ ਦੋਸ਼ੀਆਂ ਵਿੱਚ ਅਭੈ ਰਾਜ (ਮਠੀਆ ਭੋਪਤ, ਬਿਹਾਰ), ਅਮਰ ਪਾਰਤਾਪ (ਪਿੰਡ ਸਿਸਵਾਈ ਕੁਨਵਰ), ਯਸ਼ ਵਰਧਨ (ਈਦਗਾਹ ਕਾਲੋਨੀ, ਕਾਨਪੁਰ), ਵਿਕਾਸ ਬਾਵਾ (ਆਰਾ, ਬੋਜਪੁਰ, ਬਿਹਾਰ), ਮੋਹੰਮਦ ਸ਼ੋਏਬ (ਗੁਰਾਹਿੰਦ ਬ੍ਰਾਹਮਣਾ, ਪੁੰਛ ਕਾਲੋਨੀ, ਜੰਮੂ) ਅਤੇ ਆਦਿਤਿਆ ਗਰਗ (ਸਿਵਲ ਲਾਈਨਜ਼, ਕਲਯਾਣੀ ਦੇਵੀ, ਸਫੀਪੁਰ, ਯੂ.ਪੀ.) ਸ਼ਾਮਲ ਹਨ।

ਕਪੂਰਥਲਾ ਪੁਲਿਸ ਨੇ 12 ਘੰਟਿਆਂ ‘ਚ ਸੁਡਾਨੀ ਨਾਗਰਿਕ ਦੀ ਹੱਤਿਆ ਦਾ ਕੇਸ ਸੁਲਝਾਇਆ

 

Kapurthala News: ਬੀਤੇ ਦਿਨੀ ਹੋਏ ਸੁਡਾਨੀ ਨਾਗਰਿਕ ਕਤਲ ਮਾਮਲੇ ਦੇ ਵਿੱਚ ਪੁਲਿਸ ਨੂੰ ਵੱਡੀ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ ਹੱਤਿਆ ਦੇ ਮਾਮਲੇ ਨੂੰ ਕੇਵਲ 12 ਘੰਟਿਆਂ ਵਿੱਚ ਸੁਲਝਾ ਕੇ ਤੇਜੀ ਨਾਲ ਕਾਰਵਾਈ ਕਰਦਿਆਂ 8 ਦੋਸ਼ੀਆਂ ਵਿੱਚੋਂ 6 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਪੁਲਿਸ ਲਾਇਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗੌਰਵ ਤੂਰਾ ਨੇ ਦੱਸਿਆ ਕਿ 15 ਮਈ ਨੂੰ ਪਿੰਡ ਮਹੇੜੂ ਵਿੱਚ ਦੋ ਸੁਡਾਨੀ ਨਾਗਰਿਕਾਂ ਅਹਿਮਦ ਮੁਹੰਮਦ ਨੂਰ (25) ਅਤੇ ਮੁਹੰਮਦ ਵਾਡਾ ਬਾਲਾ ਯੂਸਫ (24) ''ਤੇ ਉਨ੍ਹਾਂ ਦੇ ਪੀ ਜੀ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ,ਜਿਸ ਵਿੱਚ ਮੁਹੰਮਦ ਵਾਡਾ ਦੀ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਅਹਿਮਦ ਮੁਹੰਮਦ ਨੂਰ ਦੀ ਸ਼ਿਕਾਇਤ ''ਤੇ ਥਾਣਾ ਸਤਨਾਮਪੁਰਾ ਵਿੱਚ ਐਫ.ਆਈ.ਆਰ ਨੰ. 70/2025 ਅਧੀਨ ਧਾਰਾਵਾਂ 109, 103(1), 190, ਅਤੇ 191(3) ਬੀ.ਐਨ.ਐੱਸ ਦੇ ਤਹਿਤ ਦਰਜ ਕੀਤੀ ਗਈ। ਸ਼ਿਕਾਇਤ ਵਿੱਚ 6 ਲੋਕਾਂ ਅਬਦੁਲ ਅਹਦ, ਅਮਰ ਪ੍ਰਤਾਪ , ਯਸ਼ ਵਰਧਨ, ਆਦਿਤਿਆ ਗਰਗ, ਸ਼ੋਏਬ, ਅਤੇ ਸ਼ਸ਼ਾਂਕ ਉਰਫ ਸ਼ੈਗੀ ਨੂੰ ਸ਼ਾਮਲ ਕੀਤਾ ਗਿਆ।

ਐਸ.ਪੀ ਫਗਵਾੜਾ ਰੁਪਿੰਦਰ ਭੱਟੀ ਦੀ ਅਗਵਾਈ ਹੇਠ ਡੀ.ਐਸ.ਪੀ ਫਗਵਾੜਾ ਭਾਰਤ ਭੂਸ਼ਣ, ਐਸ.ਐਚ.ਓ ਹਰਦੀਪ ਸਿੰਘ, ਸੀ.ਆਈ.ਏ ਇੰਚਾਰਜ ਬਿਸਮਨ ਸਿੰਘ ਅਤੇ ਮਹੇੜੂ ਚੌਂਕੀ ਦੇ ਇੰਚਾਰਜ ਏ.ਐਸ.ਆਈ ਜਸਵੀਰ ਸਿੰਘ ਦੀ ਅਗਵਾਈ ਹੇਠ ਵੱਖ -ਵੱਖ ਜਾਂਚ ਟੀਮਾਂ ਗਠਿਤ ਕੀਤੀਆਂ ਗਈਆਂ।

ਮਨੁੱਖੀ ਸੁਝਬੂਝ ਅਤੇ ਤਕਨੀਕੀ ਸਬੂਤ, ਜਿਸ ਵਿੱਚ ਸੀ.ਸੀ.ਟੀ.ਵੀ ਵੀਡੀਓ ਵੀ ਸ਼ਾਮਲ ਹੈ, ਦੀ ਮਦਦ ਨਾਲ ਪੁਲਿਸ ਨੇ ਹੋਰ ਦੋ ਦੋਸ਼ੀਆਂ ਵਿਕਾਸ ਬਾਵਾ ਅਤੇ ਅਭੈ ਰਾਜ ਦੀ ਵੀ ਪਹਿਚਾਣ ਕੀਤੀ ਜਿਨ੍ਹਾਂ ਵਿੱਚ ਅਭੈ ਰਾਜ ਨੂੰ ਮੁੱਖ ਹਮਲਾਵਰ ਮੰਨਿਆ ਗਿਆ ਜੋ ਚਾਕੂ ਮਾਰਨ ਲਈ ਜ਼ਿੰਮੇਵਾਰ ਸੀ।

ਐਸ.ਐਸ.ਪੀ ਨੇ ਦੱਸਿਆ ਕਿ ਪੰਜਾਬ ਅਤੇ ਹੋਰ ਰਾਜਾਂ ਵਿੱਚ ਛਾਪੇਮਾਰੀ ਕਰਨ ਦੇ ਨਾਲ-ਨਾਲ ਹਿਮਾਚਲ ਪੁਲਿਸ ਨਾਲ ਜਾਣਕਾਰੀ ਸਾਂਝੀ ਕਰਦਿਆਂ 6 ਦੋਸ਼ੀਆਂ ਨੂੰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਮੰਡੀ ਤੋਂ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਵਲੋਂ ਭੱਜਣ ਦੇ ਲਈ ਵਰਤੀ ਗਈ ਬੋਲੇਰੋ ਕਾਰ ਵੀ ਬਰਾਮਦ ਹੋ ਗਈ।

Trending news

;