Ludhiana News: ਕਾਂਗਰਸ ਦੇ ਵਾਰਡ ਨੰਬਰ 58 ਦੇ ਵਰਕਰ ਮੁੜ AAP ਵਿੱਚ ਹੋਏ ਸ਼ਾਮਿਲ
Advertisement
Article Detail0/zeephh/zeephh2786916

Ludhiana News: ਕਾਂਗਰਸ ਦੇ ਵਾਰਡ ਨੰਬਰ 58 ਦੇ ਵਰਕਰ ਮੁੜ AAP ਵਿੱਚ ਹੋਏ ਸ਼ਾਮਿਲ

Ludhiana News: ਲੁਧਿਆਣਾ ਦੇ ਹਲਕਾ ਪੱਛਮੀ ਵਿੱਚ ਹੋ ਰਹੀਆਂ ਉਪ-ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਪਾਰਟੀ ਨੇ ਦਾਅਵਾ ਕੀਤਾ ਕਿ ਵਾਰਡ 58 ਤੋਂ ਸੰਜੀਵ ਅਰੋੜਾ 3000 ਤੋਂ ਵੱਧ ਵੋਟਾਂ ਦੀ ਲੀਡ ਨਾਲ ਜਿੱਤਣਗੇ। ਆਮ ਆਦਮੀ ਪਾਰਟੀ ਨੂੰ ਲਗਾਤਾਰ ਲੋਕਾਂ ਦਾ ਭਰੋਸਾ ਮਿਲ ਰਿਹਾ ਹੈ ਅਤੇ ਪਾਰਟੀ ਦੀ ਪਕੜ ਮਜ਼ਬੂਤ ਹੋ ਰਹੀ ਹੈ।

 

Ludhiana News: ਕਾਂਗਰਸ ਦੇ ਵਾਰਡ ਨੰਬਰ 58 ਦੇ ਵਰਕਰ ਮੁੜ AAP ਵਿੱਚ ਹੋਏ ਸ਼ਾਮਿਲ

Ludhiana News: ਲੁਧਿਆਣਾ ਦੇ ਹਲਕਾ ਪੱਛਮੀ ਲਈ ਹੋ ਰਹੀ ਉਪ ਚੋਣਾਂ ਲਈ ਲਗਾਤਾਰ ਮਾਹੌਲ ਗਰਮਾਇਆ ਹੋਇਆ ਹੈ । ਆਮ ਆਦਮੀ ਪਾਰਟੀ ਨੂੰ ਵੱਡਾ ਸਿਆਸੀ ਫਾਇਦਾ ਮਿਲਦਾ ਨਜ਼ਰ ਆ ਰਿਹਾ ਹੈ। ਵਾਰਡ ਨੰਬਰ 58 ਤੋਂ ਸੈਂਕੜੇ ਵਰਕਰ ਆਮ ਆਦਮੀ ਪਾਰਟੀ ਵਿੱਚ ਮੁੜ ਸ਼ਾਮਿਲ ਹੋ ਗਏ ਹਨ, ਜਿਸ ਨਾਲ ਪਾਰਟੀ ਨੂੰ ਇਲਾਕੇ ਵਿੱਚ ਨਵਾਂ ਜੋਸ਼ ਤੇ ਮਜ਼ਬੂਤੀ ਮਿਲੀ ਹੈ। ਇਸ ਗੱਲ ਦੀ ਸੂਚਨਾ ਪ੍ਰੈੱਸ ਕਾਨਫਰੰਸਰਾਹੀਂ ਦਿੱਤੀ ਗਈ। 

ਇਹ ਵਰਕਰ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਸਨ, ਪਰ ਉਨ੍ਹਾਂ ਨੇ ਮੁੜ ਆਮ ਆਦਮੀ ਪਾਰਟੀ ਦੀ ਨੀਤੀਆਂ ਅਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਤ ਹੋ ਕੇ ਪਾਰਟੀ ਵਿੱਚ ਵਾਪਸੀ ਕੀਤੀ ਹੈ। ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ, ਨੇ ਉਨ੍ਹਾਂ ਵਰਕਰਾਂ ਦਾ ਸਵਾਗਤ ਕੀਤਾ ਹੈ।

ਇਸ ਮੌਕੇ ਉਨ੍ਹਾਂ ਨਾਲ ਲੁਧਿਆਣਾ ਸਮੇਤ ਕਈ ਹਲਕਿਆਂ ਦੇ ਵਿਧਾਇਕ ਵੀ ਮੌਜੂਦ ਸਨ।। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲਗਾਤਾਰ ਲੋਕਾਂ ਦਾ ਭਰੋਸਾ ਜਿੱਤ ਰਹੀ ਹੈ। ਵਿਧਾਇਕਾਂ ਅਨੁਸਾਰ, ਸਨੀ ਮਾਸਟਰ, ਜੋ ਕਿ ਆਮ ਆਦਮੀ ਪਾਰਟੀ ਦੇ ਕੰਮਾਂ ਉੱਤੇ 30 ਵੋਟਾਂ ਦੀ ਲੀਡ ਨਾਲ ਪਹਿਲਾਂ ਜਿੱਤਿਆ ਸੀ ਨੇ ਪਾਰਟੀ ਨਾਲ ਧੋਖਾ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਹੁਣ ਵਾਰਡ ਨੰਬਰ 58 ਤੋਂ ਸੰਜੀਵ ਅਰੋੜਾ ਨੂੰ 3000 ਤੋਂ ਵੱਧ ਵੋਟਾਂ ਦੀ ਲੀਡ ਨਾਲ ਜਿੱਤਣਗੇ। 

ਸ਼ੈਰੀ ਕਲਸੀ ਨੇ ਅੱਗੇ ਕਿਹਾ, "ਆਮ ਆਦਮੀ ਪਾਰਟੀ  ਦਾ ਕਾਫਲਾ ਰੁਕਣ ਵਾਲਾ ਨਹੀਂ। ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਈ ਸਿਆਸੀ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਗੇ।" ਉਨ੍ਹਾਂ ਨੇ ਇਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿਣ ਕਿਉਂਕਿ ਇਹ ਸਿਰਫ ਤੇ ਸਿਰਫ ਉਨ੍ਹਾਂ ਦੇ ਹੀ ਕੰਮਾ ਸਦਕਾ ਹੈ ਜੋ ਪਾਰਟੀ ਦੀ ਜਿੱਤ ਹੋਈ ਸੀ।

ਲੁਧਿਆਣਾ ਹਲਕਾ ਪੱਛਮੀ ਵਿੱਚ ਜਿਮਨੀ ਚੋਣਾਂ ਲਈ ਜਿੱਥੇ ਸਿਆਸੀ ਪਾਰਟੀਆਂ ਪੂਰੀ ਤਾਕਤ ਨਾਲ ਮੈਦਾਨ ਵਿੱਚ ਹਨ, ਉਥੇ ਆਮ ਆਦਮੀ ਪਾਰਟੀ  ਦੀ ਇਹ ਸਫਲਤਾ ਚੋਣੀ ਮਾਹੌਲ 'ਚ ਵੱਡਾ ਮੋੜ ਲਿਆ ਸਕਦੀ ਹੈ।

Trending news

;