Ludhiana News: ਈ ਰਿਕਸ਼ਾ ਚਾਲਕ ਨੇ ਯੂ ਟਰਨ ਲਿਆ ਅਤੇ ਐਕਟੀਵਾ ਦੇ ਵਿੱਚ ਟੱਕਰ ਮਾਰੀ ਅਤੇ ਦੂਸਰੀ ਤਰਫ ਤੋਂ ਤੇਜ਼ ਰਫਤਾਰ ਆ ਰਿਹਾ ਰੇਤੇ ਦੇ ਟਿੱਪਰ ਨੇ ਉਹਨਾਂ ਨੂੰ ਬਚਾਉਣ ਲਈ ਜਦੋਂ ਬਰੀਕ ਲਗਾਈ ਤਾਂ ਟਿੱਪਰ ਰਕਸ਼ਾ ਅਤੇ ਐਕਟੀਵਾ ਉੱਤੇ ਪਲਟ ਗਿਆ।
Trending Photos
Ludhiana News: ਜਾਕੋ ਰਾਖੇ ਸਾਈ ਮਾਰ ਸਕੇ ਨਾ ਕੋਈ ਇਹ ਕਹਾਵਤ ਲੁਧਿਆਣਾ ਦੇ ਰਾਹੋ ਰੋਡ 'ਤੇ ਸੱਚ ਹੁੰਦੀ ਦਿਖਾਈ ਦਿੱਤੀ। ਜਿਸ ਵੇਲੇ ਇਕ ਈ ਰਿਕਸ਼ਾ ਚਾਲਕ ਨੇ ਯੂ ਟਰਨ ਲਿਆ ਅਤੇ ਉਸਨੇ ਐਕਟੀਵਾ ਤੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੇ ਐਕਟੀਵਾ ਨੂੰ ਟੱਕਰ ਮਾਰੀ ਪਰ ਦੂਸਰੇ ਤਰਫ ਤੋਂ ਆ ਰਿਹਾ ਰੇਤੇ ਟਿੱਪਰ ਨੇ ਉਹਨਾਂ ਨੂੰ ਬਚਾਉਂਦੇ ਬਰੇਕ ਮਾਰੀ ਜਿਸ ਤੋਂ ਬਾਅਦ ਰੇਤਾ ਦਾ ਭਰਿਆ ਟਿੱਪਰ ਈ ਰਿਕਸ਼ਾ ਅਤੇ ਐਕਟਵਾ ਦੇ ਉੱਪਰ ਪਲਟ ਗਿਆ ਪਰ ਗਨੀਮਤ ਇਹ ਰਹੀ ਕਿ ਐਕਟੀਵਾ ਸਵਾਰ ਦੋਨੇ ਬੱਚੇ ਅਤੇ ਉਹਨਾਂ ਦੇ ਪਿਤਾ ਅਤੇ ਈ ਰਿਕਸ਼ਾ ਚਾਲਕ ਬਾਲ ਬਾਲ ਬਚ ਗਏ ਪਰ ਐਕਟੀਵਾ ਤੇ ਈ ਰਿਕਸ਼ਾ ਦੋਨੇ ਰੇਤੇ ਦੇ ਥੱਲੇ ਦੱਬੇ ਗਏ।
ਹਾਦਸਾ ਇੰਨਾ ਭਿਆਨਕ ਸੀ ਕੀ ਇੱਕ ਵਾਰ ਸਭ ਦੀ ਰੂਹ ਕੰਬ ਗਈ। ਇਸ ਹਾਦਸੇ ਦੌਰਾਨ ਚਪੇਟ ਵਿੱਚ ਆਏ ਬੱਚਿਆਂ ਅਤੇ ਈ ਰਿਕਸ਼ਾ ਚਾਲਕ ਨੇ ਨਹੀਂ ਬਚਣਾ ਪਰ ਈ ਦੇਖਿਆ ਚਾਲਕ ਅਤੇ ਐਕਟੀਵਾ ਸਵਾਰ ਪਿਤਾ ਅਤੇ ਦੋਨੇ ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਮੌਕੇ 'ਤੇ ਪੁਲਿਸ ਪਹੁੰਚੀ ਅਤੇ ਰਾਸਤਾ ਕਲੀਅਰ ਕਰਵਾਇਆ। ਇਸ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ। ਜਿਸ ਨੂੰ ਦੇਖ ਕੇ ਸਭ ਹੈਰਾਨ ਰਹਿ ਗਏ ਲੋਕਾਂ ਨੇ ਦੱਸਿਆ ਕੀ ਈ ਰਿਕਸ਼ਾ ਚਾਲਕ ਨੇ ਯੂ ਟਰਨ ਲਿਆ ਅਤੇ ਐਕਟੀਵਾ ਦੇ ਵਿੱਚ ਟੱਕਰ ਮਾਰੀ ਅਤੇ ਦੂਸਰੀ ਤਰਫ ਤੋਂ ਤੇਜ਼ ਰਫਤਾਰ ਆ ਰਿਹਾ ਰੇਤੇ ਦੇ ਟਿੱਪਰ ਨੇ ਉਹਨਾਂ ਨੂੰ ਬਚਾਉਣ ਲਈ ਜਦੋਂ ਬਰੀਕ ਲਗਾਈ ਤਾਂ ਉਸ ਵੇਲੇ ਟਿੱਪਰ ਰਕਸ਼ਾ ਅਤੇ ਐਕਟੀਵਾ ਉੱਤੇ ਪਲਟ ਗਿਆ। ਲੋਕਾਂ ਨੇ ਇਹ ਵੀ ਕਿਹਾ ਕਿ ਇਥੇ ਰੋਜ਼ਾਨਾ ਬਹੁਤ ਟਿੱਪਰ ਨਿਕਲਦੇ ਹਨ ਜੋ ਕਿ ਹਾਦਸਿਆਂ ਦਾ ਕਾਰਨ ਬਣਦੇ ਹਨ। ਲੋਕਾਂ ਨੇ ਇਹ ਮੰਗ ਕੀਤੀ ਕਿ ਸਕੂਲ ਦੇ ਸਮੇਂ ਟਿੱਪਰ ਇਥੋਂ ਨਾ ਨਿਕਲ ਤਾਂ ਜੋ ਹਾਦਸੇ ਨਾ ਵਾਪਰ।