Mahashivratri 2025: ਮੁਕਤੇਸ਼ਵਰ ਮਹਾਦੇਵ ਮੰਦਰ 'ਚ ਸ਼ਿਵਰਾਤਰੀ ਦੇ ਮੌਕੇ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਇਸ ਮੌਕੇ 'ਤੇ ਸ਼ਰਧਾਲੂਆਂ ਨੇ ਸ਼ਿਵ ਲਿੰਗ 'ਤੇ ਪਾਣੀ ਚੜਾਇਆ।
Trending Photos
Mahashivratri 2025: ਅੱਜ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਰ ਮੁਕਤੀ ਧਾਮ ਚਹਿਲਾ ਵਿਖੇ ਅੱਜ ਸ਼ਿਵਰਾਤਰੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਰ ਚਹਿਲਾਂ ਵਿਖੇ, ਸ਼ਰਧਾਲੂਆਂ ਨੇ ਸ਼ਿਵ ਲਿੰਗ 'ਤੇ ਪਾਣੀ ਚੜਾਇਆ ਅਤੇ ਭੋਲੇਨਾਥ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ 'ਤੇ ਸ਼ਰਧਾਲੂਆਂ ਲਈ ਕਈ ਤਰ੍ਹਾਂ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਭੋਲੇਨਾਥ ਦਾ ਆਸ਼ੀਰਵਾਦ ਲੈਣ ਲਈ ਸ਼ਰਧਾਲੂ ਸਵੇਰੇ 4 ਵਜੇ ਤੋਂ ਲਾਈਨਾਂ ਵਿੱਚ ਖੜ੍ਹੇ ਸਨ।
ਸ਼ਿਵਰਾਤਰੀ ਦੇ ਮੌਕੇ 'ਤੇ ਭਗਵਾਨ ਸ਼ਿਵ ਭੋਲੇ ਬਾਬਾ ਦੀ ਪੂਜਾ ਦਾ ਆਪਣਾ ਇੱਕ ਵਿਲੱਖਣ ਮਹੱਤਵ ਹੈ। ਹਰ ਸਾਲ ਸ਼ਿਵਰਾਤਰੀ ਦੇ ਮੌਕੇ 'ਤੇ, ਭੋਲੇ ਨਾਥ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਦੁਆਰਾ ਪੂਜਾ ਕੀਤੀ ਜਾਂਦੀ ਹੈ। ਸ਼ਰਧਾਲੂਆਂ ਵਿੱਚ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸ਼ਿਵਰਾਤਰੀ ਦੇ ਮੌਕੇ 'ਤੇ ਰੁਦਰ ਅਭਿਸ਼ੇਕ ਕਰਨ ਨਾਲ ਦੁੱਗਣਾ ਫਲ ਮਿਲਦਾ ਹੈ ਅਤੇ ਇੱਛਾਵਾਂ ਪੂਰੀਆਂ ਹੁੰਦੀਆਂ ਹਨ।
ਜਿਸ ਨੂੰ ਲੈ ਕੇ ਅੱਜ ਸਵੇਰ ਤੜਕੇ ਤੋਂ ਹੀ ਮੁਤੇਸ਼ਵਰ ਮਹਾਦੇਵ ਸ਼ਿਵ ਮੰਦਿਰ ਚਹਿਲਾਂ ਮੰਦਰ ਵਿੱਚ ਭਗਤਾਂ ਦੀਆਂ ਲਾਈਨਾਂ ਵੇਖਣ ਨੂੰ ਮਿਲੀਆਂ ਭਗਤਾਂ ਵੱਲੋਂ ਆਪਣੀ ਮਨੋਕਾਮਨਾ ਪੂਰਨ ਕਰਨ ਲਈ ਅਤੇ ਭੋਲੇਨਾਥ ਦੇ ਦਰਸ਼ਨਾਂ ਲਈ ਲਾਈਨਾਂ ਵਿੱਚ ਲੱਗ ਕੇ ਮੱਥਾ ਟੇਕਿਆ। ਮੰਦਰ ਪ੍ਰਬੰਧਕ ਕਮੇਟੀ ਵੱਲੋਂ ਭਗਤਾਂ ਨੂੰ ਜਲ ਚਾੜਨ ਦੇ ਵਿੱਚ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਮੰਦਰ ਦੇ ਤਿੰਨੋਂ ਤਰਫ ਚਾਂਦੀ ਦੀ ਸਰੰਗੀ ਲਾ ਕੇ ਜਲ ਚੜਵਾਇਆ ਗਿਆ ।
ਉੱਥੇ ਹੀ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਿਰ ਮੁਕਤੀ ਧਾਮ ਚਹਿਲਾਂ ਮੰਦਰ ਦੇ ਪੁਜਾਰੀ ਸੁਰੇਸ਼ ਵੱਲੋਂ ਦੱਸਿਆ ਗਿਆ ਕਿ ਸ਼ਿਵਰਾਤਰੀ ਮੌਕੇ ਭਗਤਜਨ ਭੋਲੇਨਾਥ ਤੇ ਜਲ ਚੜਾ ਕੇ ਆਸ਼ੀਰਵਾਦ ਪ੍ਰਾਪਤ ਕਰਦੇ ਹਨ ਅਤੇ ਪੂਜਾ ਅਰਚਨਾ ਅਤੇ ਰੁਦਰ ਅਭਿਸ਼ੇਕ ਕਰਨ ਨਾਲ ਸੰਪੂਰਨ ਮਨੋਕਾਮਨਾ ਪੂਰਨ ਹੁੰਦੀਆਂ ਨੇ। ਉਹਨਾਂ ਦੱਸਿਆ ਕਿ ਮੰਦਰ ਕਮੇਟੀ ਵੱਲੋਂ ਭੋਲੇਨਾਥ ਤੇ ਜਲ ਚੜਾਉਣ ਲਈ ਸ਼ਿਵਲਿੰਗ ਦੇ ਤਿੰਨੋਂ ਤਰਫ ਚਾਂਦੀ ਦੀਆ ਸਰੰਗੀਆਂ ਲਗਾਈਆ ਗਈਆਂ ਹਨ ਤਾਂ ਜੋ ਭਗਤਾਂ ਨੂੰ ਜਿਆਦਾ ਟਾਈਮ ਲਾਈਨ ਵਿੱਚ ਨਾ ਲੱਗੇ ਅਤੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ।