Faridkot News: ਗੋਲੀ ਸਰਪੰਚ ਦੇ ਪੇਟ ਵਿਚ ਲੱਗੀ ਜਿਸਨੂੰ ਤੁਰੰਤ ਜ਼ਖਮੀ ਹਾਲਤ ਵਿਚ ਫਰੀਦਕੋਟ ਦੇ ਮੈਡੀਕਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਹ ਇਲਾਜ ਅਧੀਨ ਹੈ।
Trending Photos
Faridkot News (ਨਰੇਸ਼ ਸੇਠੀ): ਫ਼ਰੀਦਕੋਟ ਦੇ ਪਿੰਡ ਪਹਿਲੂਵਾਲਾ ਵਿਚ ਮੌਜੂਦਾ ਆਮ ਆਦਮੀ ਪਾਰਟੀ ਦੇ ਸਰਪੰਚ ਜਸਵੰਤ ਸਿੰਘ ਸੋਢੀ ਤੇ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਗੋਲੀ ਲੱਗਣ ਨਾਲ ਪਿੰਡ ਦੇ ਸਰਪੰਚ ਦੇ ਜ਼ਖਮੀ ਹੋਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਿਕ ਪਿੰਡ ਪਹਿਲੂ ਵਾਲਾ ਦੇ ਸੁਖਵੰਤ ਸਿੰਘ ਜੋ ਸਰਪੰਚ ਜਸਵੰਤ ਸਿੰਘ ਦੇ ਘਰ ਆਇਆ ਅਤੇ ਸਰਪੰਚ ਨੂੰ ਘਰੋਂ ਬਾਹਰ ਬੁਲਾਇਆ ਜਿਸ ਤੋਂ ਬਾਅਦ ਉਸਨੇ ਹੱਥ ਚ ਫੜੇ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ ਜਿਸ ਦੇ ਚਲੱਦੇ ਗੋਲੀ ਸਰਪੰਚ ਦੇ ਪੇਟ ਚ ਲੱਗੀ ਜਿਸਨੂੰ ਤੁਰੰਤ ਜ਼ਖਮੀ ਹਾਲਤ ਵਿਚ ਫਰੀਦਕੋਟ ਦੇ ਮੈਡੀਕਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਹ ਇਲਾਜ ਅਧੀਨ ਹੈ।
ਇਧਰ ਇਸ ਮਾਮਲੇ ਦੇ ਆਰੋਪੀ ਸੁਖਵੰਤ ਸਿੰਘ ਨੂੰ ਪੁਲਿਸ ਵੱਲੋਂ ਘਟਨਾ ਦੇ ਕੁੱਝ ਘੰਟਿਆਂ ਅੰਦਰ ਹੀ ਪਿੰਡ ਹਸਨ ਭੱਟੀ ਤੋਂ ਕਾਬੂ ਕਰ ਲਿਆ ਅਤੇ ਘਟਨਾ ਸਮੇ ਇਸਤੇਮਾਲ ਕੀਤੇ ਪਿਸਤੌਲ ਨੂੰ ਬ੍ਰਾਮਦ ਕਰ ਲਿਆ ਗਿਆ।
ਇਸ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਗੁਰਜੀਤ ਸਿੰਘ ਨੇ ਦੱਸਿਆ ਕਿ ਸਰਪੰਚ ਜਸਵੰਤ ਸਿੰਘ ਆਪਦੇ ਘਰ ਵਿੱਚ ਮੌਜੂਦ ਸੀ ਜਦੋਂ ਸਕੂਟਰੀ ਤੇ ਪਿੰਡ ਦਾ ਹੀ ਵਿਅਕਤੀ ਸੁਖਵੰਤ ਸਿੰਘ ਆਇਆ ਅਤੇ ਉਸਨੂੰ ਘਰ ਤੋਂ ਬਾਹਰ ਬੁਲਾਇਆ ਜਿਉਂ ਹੀ ਸਰਪੰਚ ਘਰ ਤੋਂ ਬਾਹਰ ਆਇਆ ਸੁਖਵੰਤ ਸਿੰਘ ਵੱਲੋਂ ਆਪਣੇ ਪਿਸਤੌਲ ਨਾਲ ਉਸ ਤੇ ਗੋਲੀਆਂ ਚਲਾ ਦਿੱਤੀਆਂ ਮੁਢਲੀ ਜਾਂਚ ਵਿੱਚ ਹਜੇ ਇਹ ਸਾਹਮਣੇ ਆਇਆ ਕਿ ਇੱਕ ਗੋਲੀ ਉਸ ਦੇ ਪੇਟ ਵਿੱਚ ਲੱਗੀ ਹੈ ਬਾਕੀ ਹੋਰ ਕਿੰਨੇ ਸ਼ਾਟ ਲੱਗੇ ਹਨ ਇਸ ਬਾਰੇ ਕੋਈ ਜਾਣਕਾਰੀ ਨਹੀਂ ਉਸ ਨੇ ਦੱਸਿਆ ਕਿ ਪਿੰਡ ਦਾ ਹੀ ਵਿਅਕਤੀ ਹੈ ਜਿਸ ਨੇ ਗੋਲੀ ਚਲਾਈ ਪਰ ਇਸ ਨਾਲ ਕਿਸੇ ਤਰ੍ਹਾਂ ਦੀ ਕੋਈ ਗੰਜਸ਼ ਜਾਂ ਪੁਰਾਣੀ ਲਾਗ ਡਾਟ ਨਹੀਂ ਸੀ ਗੋਲੀ ਚਲਾਉਣ ਦੀ ਵਜ੍ਹਾਂ ਕੀ ਹੈ ਉਹ ਸਮਝ ਨਹੀਂ ਆ ਰਹੀ।
ਇਸ ਮੌਕੇ ਜ਼ਖਮੀ ਦਾ ਹਾਲ ਜਾਨਣ ਲਈ ਪੁੱਜੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਕੁਜ ਦਿਨ ਪਹਿਲਾਂ ਸਰਪੰਚ ਅਤੇ ਆਰੋਪੀ ਦੀ ਕਿਸੇ ਗੱਲ ਤੋਂ ਕੋਈ ਮਾਮੂਲੀ ਤਕਰਾਰ ਹੋਈ ਸੀ ਪਰ ਕੋਈ ਖਾਸ ਗੱਲ ਨਹੀਂ ਸੀ ਸ਼ਾਇਦ ਇਸੇ ਰੰਜਿਸ਼ ਦੇ ਚੱਲਦੇ ਸਰਪੰਚ ਤੇ ਫਾਇਰ ਕੀਤੇ ਗਏ ਹਨ।
ਇਸ ਸਬੰਧੀ ਡੀਐਸਪੀ ਰਾਜ ਕੁਮਾਰ ਨੇ ਦੱਸਿਆ ਕਿ ਘਟਨਾ ਸਬੰਧੀ ਜਾਣਕਾਰੀ ਮਿਲਣ ਤੇ ਤੁਰੰਤ ਪੁਲਿਸ ਵੱਲੋਂ ਟੀਮ ਗਠਿਤ ਕਰ ਉਕਤ ਆਰੋਪੀ ਨੂੰ ਕੁਜ ਹੀ ਘੰਟਿਆਂ ਚ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਵੱਲੋਂ ਘਟਨਾ ਸਮੇ ਇਸਤੇਮਾਲ ਕੀਤਾ ਪਿਸਤੌਲ ਵੀ ਬ੍ਰਾਮਦ ਕਰ ਲਿਆ ਗੀਆ ਹੈ।