SGPCਵੱਲੋਂ ਭਾਈ ਗੁਰਦਾਸ ਹਾਲ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਦਿੱਤਾ ਕੋਰਾ ਜਵਾਬ- ਭਾਈ ਜਸਬੀਰ ਸਿੰਘ ਘੁੰਮਣ
Advertisement
Article Detail0/zeephh/zeephh2874125

SGPCਵੱਲੋਂ ਭਾਈ ਗੁਰਦਾਸ ਹਾਲ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਦਿੱਤਾ ਕੋਰਾ ਜਵਾਬ- ਭਾਈ ਜਸਬੀਰ ਸਿੰਘ ਘੁੰਮਣ

Amritsar News: ਭਾਈ ਘੁੰਮਣ ਨੇ ਐਸਜੀਪੀਸੀ ਦੇ ਇਸ ਵਰਤਾਰੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ, ਗੁਰੂ ਕਾਲ ਵੇਲੇ ਸਾਹਿਬ ਸ੍ਰੀ ਗੁਰੂ ਪੰਚਮ ਪਾਤਸ਼ਾਹ ਜਿਸ ਗੁਰਸਿੱਖ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਵਾਈ ਸੀ,ਅੱਜ ਉਸ ਦੇ ਨਾਮ ਤੇ ਬਣੇ ਹਾਲ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਨ ਦਿੱਤਾ ਗਿਆ। 

SGPCਵੱਲੋਂ ਭਾਈ ਗੁਰਦਾਸ ਹਾਲ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਦਿੱਤਾ ਕੋਰਾ ਜਵਾਬ- ਭਾਈ ਜਸਬੀਰ ਸਿੰਘ ਘੁੰਮਣ

Amritsar News: ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਪੰਥ ਦਰਦੀ ਅਤੇ ਪੰਜਾਬ ਹਿਤੈਸ਼ੀ ਲੱਖਾਂ ਲੋਕਾਂ ਵੱਲੋਂ ਮਾਰੇ ਹੰਭਲੇ ਦੇ ਆਖਰੀ ਅਤੇ ਇਤਿਹਾਸਿਕ ਪੜਾਅ (ਮੁੱਖ ਸੇਵਾਦਾਰ ਦੀ ਚੋਣ ) ਨੂੰ ਪੂਰਾ ਕਰਨ ਲਈ ਭਾਈ ਗੁਰਦਾਸ ਹਾਲ ਵਿਖੇ ਪ੍ਰਬੰਧ ਦਾ ਜਾਇਜਾ ਲੈ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਉਸ ਸਮੇਂ ਹੈਰਾਨੀ ਹੋਈ ਜਦੋਂ ਦਰਬਾਰ ਸਾਹਿਬ ਦੇ ਮੈਨੇਜਰ ਨੇ ਹੁਕਮ ਸੁਣਾ ਦਿੱਤਾ ਕਿ ਭਾਈ ਗੁਰਦਾਸ ਹਾਲ ਵਿੱਚ 11 ਅਗਸਤ ਨੂੰ ਹੋਣ ਜਾ ਰਹੇ ਡੈਲੀਗੇਟ ਇਜਲਾਸ ਸਮੇਂ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦਾ ਪ੍ਰਕਾਸ਼ ਨਹੀਂ ਹੋਣ ਦਿੱਤਾ ਜਾਵੇਗਾ।

ਇਸ ਮੌਕੇ ਭਾਈ ਜਸਬੀਰ ਸਿੰਘ ਘੁੰਮਣ ਵੱਲੋ ਕਾਰਣ ਪੁੱਛੇ ਜਾਣ ਤੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਕਿਹਾ ਕਿ ਪ੍ਰਕਾਸ਼ ਨਾ ਕਰਨ ਦੇਣ ਸਬੰਧੀ ਓਹਨਾਂ ਨੂੰ ਉਪਰੋਂ ਹੁਕਮ ਜਾਰੀ ਹੋਏ ਹਨ। ਜਨਰਲ ਇਜਲਾਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ  ਭਾਈ ਜਸਬੀਰ ਸਿੰਘ ਘੁੰਮਣ ਹੁਰਾਂ ਵੱਲੋਂ ਮੌਕੇ ਉਪਰ ਹੀ ਜਦੋਂ ਐਸਜੀਪੀਸੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨਾਲ ਫ਼ੋਨ ਤੇ ਸੰਪਰਕ ਕੀਤਾ ਗਿਆ ਤਾਂ ਪ੍ਰਧਾਨ ਐਸਜੀਪੀਸੀ ਨੇ ਵਾਰ ਵਾਰ ਫੋਨ ਕਰਨ ਉਪਰੰਤ ਵੀ ਫੋਨ ਦਾ ਜਵਾਬ ਨਹੀਂ ਦਿੱਤਾ। ਪ੍ਰਧਾਨ ਐਸਜੀਪੀਸੀ ਦੇ ਇਸ ਰਵਈਏ ਤੋਂ ਬਾਅਦ ਜਦੋਂ ਮੁੱਖ ਸਕੱਤਰ ਨੂੰ ਫੋਨ ਕੀਤਾ ਗਿਆ ਤਾਂ ਓਹਨਾਂ ਨੇ ਇਸ ਸਬੰਧੀ ਅਗਿਆਨਤਾ ਪ੍ਰਗਟਾਈ। 

ਭਾਈ ਘੁੰਮਣ ਨੇ ਐਸਜੀਪੀਸੀ ਦੇ ਇਸ ਵਰਤਾਰੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ, ਗੁਰੂ ਕਾਲ ਵੇਲੇ ਸਾਹਿਬ ਸ੍ਰੀ ਗੁਰੂ ਪੰਚਮ ਪਾਤਸ਼ਾਹ ਜਿਸ ਗੁਰਸਿੱਖ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਵਾਈ ਸੀ,ਅੱਜ ਉਸ ਦੇ ਨਾਮ ਤੇ ਬਣੇ ਹਾਲ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਨ ਦਿੱਤਾ ਗਿਆ। ਇਸ ਬਾਰੇ ਮੈਨੇਜਰ ਧੰਗੇੜਾ ਨੂੰ ਜਦੋਂ ਇਸ ਇਤਿਹਾਸਕ ਮਹੱਤਤਾ ਤੋਂ ਜਾਣੂ ਵੀ ਕਰਵਾਇਆ ਗਿਆ ਤਾਂ ਮੈਨੇਜਰ ਧੰਗੇੜਾ ਨੇ ਬੇਹੂਦਾ ਜਵਾਬ ਦਿੰਦਿਆਂ ਕਿਹਾ ਕਿ,ਸੁਖਬੀਰ ਧੜੇ ਨੇ ਵੀ ਆਪਣੇ ਜਨਰਲ ਇਜਲਾਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਸੀ, ਇਸ ਲਈ ਤੁਹਾਨੂੰ ਵੀ ਪ੍ਰਕਾਸ਼ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।

ਭਰਤੀ ਕਮੇਟੀ ਮੈਂਬਰ ਬੀਬੀ ਸਤਵੰਤ ਕੌਰ ਵਲੋਂ ਇਸ ਪੂਰੇ ਵਰਤਾਰੇ ਤੇ ਹੈਰਾਨੀ ਪ੍ਰਗਟ ਕੀਤੀ ਹੈ। ਬੀਬੀ ਸਤਵੰਤ ਕੌਰ ਨੇ ਕਿਹਾ ਕਿ,ਇਹ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਅਤੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿ, ਗੁਰੂ ਸਾਹਿਬ ਦੀ ਹਜ਼ੂਰੀ ਤੋਂ ਬਗੈਰ ਜਨਰਲ ਇਜਲਾਸ ਹੋਵੇ।  

ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ 11 ਅਗਸਤ ਦੇ ਇਤਿਹਾਸਕ ਦਿਨ ਉਪਰ ਦੁਨੀਆਂ ਭਰ ਵਿੱਚ ਵਸਦੇ ਪੰਜਾਬੀ ਨਜ਼ਰ ਅਤੇ ਉਮੀਦ ਲਗਾਈ ਬੈਠੇ ਹਨ , ਇਸ ਕਰਕੇ ਐਸਜੀਪੀਸੀ ਪ੍ਰਧਾਨ ਇੱਕ ਵਿਅਕਤੀ ਵਿਸ਼ੇਸ਼ ਦੇ ਦਬਾਅ ਹੇਠ ਕੁਝ ਵੀ ਕਰੇ, ਪਰ ਜਨਰਲ ਇਜਲਾਸ ਹਰ ਹਾਲਤ ਵਿੱਚ ਹੋਵੇਗਾ। ਭਰਤੀ ਕਮੇਟੀ ਦੀ ਬੇਨਤੀ ਉੱਪਰ ਭਾਈ ਘੁੰਮਣ ਨੇ ਆਪਣੇ ਸਾਥੀਆਂ ਜੱਥੇਦਾਰ ਰਘਵੀਰ ਸਿੰਘ ਰਾਜਾਸਾਂਸੀ ਅਤੇ ਬਲਵਿੰਦਰ ਸਿੰਘ ਜੌੜਾ ਵੱਲੋ ਇਜਲਾਸ ਲਈ ਬਦਲਵੇਂ ਪ੍ਰਬੰਧ ਕਰਦਿਆਂ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਗਈਆਂ ਹਨ। ਇਸ ਲਈ ਭਰਤੀ ਕਮੇਟੀ ਨੇ ਸਮੂਹ ਡੈਲੀਗੇਟ ਨੂੰ ਅਪੀਲ ਕੀਤੀ ਹੈ ਕਿ ਓਹ 11 ਅਗਸਤ ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਨਿਰਧਾਰਿਤ ਜਗ੍ਹਾ ਪਹੁੰਚਣ ਦੀ ਕ੍ਰਿਪਾਲਤਾ ਕਰਨ।

TAGS

Trending news

;