ਸ਼ੈਲਰ 'ਚ ਨਾਬਾਲਿਗ ਦੀ ਵੱਢੀ ਗਈ ਬਾਂਹ, ਮਾਪਿਆਂ ਨੇ ਕੀਤੀ ਇਨਸਾਫ਼ ਦੀ ਮੰਗ
Advertisement
Article Detail0/zeephh/zeephh2664714

ਸ਼ੈਲਰ 'ਚ ਨਾਬਾਲਿਗ ਦੀ ਵੱਢੀ ਗਈ ਬਾਂਹ, ਮਾਪਿਆਂ ਨੇ ਕੀਤੀ ਇਨਸਾਫ਼ ਦੀ ਮੰਗ

Malout News: ਮਾਤਾ ਪਿਤਾ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਬੱਚੇ ਦੇ ਮਾਤਾ ਪਿਤਾ ਵੀ ਅਲੱਗ- ਅਲੱਗ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਨੇ। ਉਹਨਾਂ ਨੇ ਕਿਹਾ ਕਿ ਬਾਂਹ ਦੀ ਸਰਜਰੀ ਹੋਈ ਹੈ ਲੋਹੇ ਦੀਆਂ ਰੌੜਾਂ ਬਾਂਹ ਦੇ ਵਿੱਚ ਪਾਈਆਂ ਗਈਆਂ। 

ਸ਼ੈਲਰ 'ਚ ਨਾਬਾਲਿਗ ਦੀ ਵੱਢੀ ਗਈ ਬਾਂਹ, ਮਾਪਿਆਂ ਨੇ ਕੀਤੀ ਇਨਸਾਫ਼ ਦੀ ਮੰਗ

Malout News: ਮਲੋਟ ਦੇ ਵਿੱਚ ਇੱਕ ਸ਼ੈਲਰ ਦੇ ਵਿੱਚ 17 ਸਾਲ ਦਾ ਸੁਮੀਤ ਕੁਮਾਰ ਚਾਹ ਪਿਲਾਉਣ ਦਾ ਕੰਮ ਕਰਦਾ ਸੀ ਰਾਤ ਸੈਲਰ ਦੇ ਵਿੱਚ ਮਸ਼ੀਨ ਤੇ ਕੰਮ ਕਰਦੇ ਸਮੇਂ ਉਸ ਦੀ ਬਾਂਹ ਵੱਢੀ ਗਈ। ਜਿਸ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਸਰਕਾਰ ਦੇ ਵੱਲੋਂ ਭਾਵੇਂ ਕਿ ਸਮੇਂ ਸਮੇਂ ਤੇ ਜਾਗਰੂਕ ਕੀਤਾ ਜਾ ਰਿਹਾ ਪਰ ਫਿਰ ਵੀ ਕੁਝ ਸ਼ੈਲਰ, ਕੁਝ ਦੁਕਾਨਦਾਰ ਬਾਲ ਮਜ਼ਦੂਰੀ ਕਰਵਾਉਂਦੇ ਨੇ। ਜਿਸ ਦਾ ਖਮਿਆਜ਼ਾ ਇਹਨਾਂ ਮਜ਼ਦੂਰਾਂ ਨੂੰ ਭੁਗਤਣਾ ਪੈ ਜਾਂਦਾ। 

ਮਾਤਾ ਪਿਤਾ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਬੱਚੇ ਦੇ ਮਾਤਾ ਪਿਤਾ ਵੀ ਅਲੱਗ- ਅਲੱਗ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਨੇ। ਉਹਨਾਂ ਨੇ ਕਿਹਾ ਕਿ ਬਾਂਹ ਦੀ ਸਰਜਰੀ ਹੋਈ ਹੈ ਲੋਹੇ ਦੀਆਂ ਰੌੜਾਂ ਬਾਂਹ ਦੇ ਵਿੱਚ ਪਾਈਆਂ ਗਈਆਂ ਨੇ। ਹੁਣ ਬਾਂਹ ਸ਼ਾਇਦ ਹੀ ਕੰਮ ਕਰ ਸਕੇਗੀ। ਦੂਜੇ ਪਾਸੇ ਪੀੜਤਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਕਿਉਂਕਿ ਬੇਹੱਦ ਗਰੀਬ ਪਰਿਵਾਰ ਹੈ। ਘਰ ਦਾ ਗੁਜ਼ਾਰਾ ਮੁਸ਼ਕਿਲ ਦੇ ਨਾਲ ਚੱਲਦਾ ਹੈ ਇਹ ਇੱਕ ਸ਼ੈਲਰ ਦੇ ਵਿੱਚ ਚਾਹ ਬਣਾਉਣ ਦਾ ਕੰਮ ਕਰਦਾ ਸੀ ਅਤੇ ਉੱਥੇ ਹੀ ਥੋੜਾ ਮੋਟਾ ਕੰਮ ਕਰ ਲੈਂਦਾ ਸੀ। ਮਸ਼ੀਨ ਦੇ ਵਿੱਚ ਬਾਂਹ ਆ ਗਈ। ਜਿਸ ਦੇ ਨਾਲ ਬਾਂਹ ਇਸਦੀ ਵੱਢੀ ਗਈ ਹੁਣ ਪੀੜਤਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ।

Trending news

;