Amritsar Accident: ਬੁਲਟ ਤੇ ਕਾਰ ਚਾਲਕਾਂ ਦੀ ਰੇਸ ਵਿੱਚ ਮੋਟਰਸਾਈਕਲ ਸਵਾਰ ਦੀ ਗਈ ਜਾਨ
Advertisement
Article Detail0/zeephh/zeephh2726384

Amritsar Accident: ਬੁਲਟ ਤੇ ਕਾਰ ਚਾਲਕਾਂ ਦੀ ਰੇਸ ਵਿੱਚ ਮੋਟਰਸਾਈਕਲ ਸਵਾਰ ਦੀ ਗਈ ਜਾਨ

Amritsar Accident:  ਅੰਮ੍ਰਿਤਸਰ ਦੇ ਝਬਾਲ ਰੋਡ ਉਤੇ ਭਿਆਨਕ ਹਾਦਸਾ ਵਾਪਰ ਗਿਆ ਗਿਆ, ਜਿਸ ਵਿੱਚ ਮੋਟਰਸਾਈਕਲ ਸਵਾਰ ਦੀ ਜਾਨ ਚਲੀ ਗਈ। 

Amritsar Accident: ਬੁਲਟ ਤੇ ਕਾਰ ਚਾਲਕਾਂ ਦੀ ਰੇਸ ਵਿੱਚ ਮੋਟਰਸਾਈਕਲ ਸਵਾਰ ਦੀ ਗਈ ਜਾਨ

Amritsar Accident: ਅੰਮ੍ਰਿਤਸਰ ਦੇ ਝਬਾਲ ਰੋਡ ਉਤੇ ਭਿਆਨਕ ਹਾਦਸਾ ਵਾਪਰ ਗਿਆ ਗਿਆ, ਜਿਸ ਵਿੱਚ ਮੋਟਰਸਾਈਕਲ ਸਵਾਰ ਦੀ ਜਾਨ ਚਲੀ ਗਈ। ਕਾਰ ਅਤੇ ਬੁਲਟ ਦੀ ਰੇਸ ਲਗਾ ਰਹੇ ਨੌਜਵਾਨਾਂ ਵੱਲੋਂ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਗਈ, ਜਿਸਦੇ ਚੱਲਦੇ ਮੌਕੇ ਉਤੇ ਹੀ ਉਸ 32 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਪੁਲਿਸ ਵੱਲੋਂ ਮੌਕੇ ਉਤੇ ਪਹੁੰਚ ਲਾਸ਼ ਕਬਜ਼ੇ ਵਿਚ ਲੈ ਕੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਪਛਾਣ ਮੋਗਾ ਦੇ ਨਿਰਵੈਲ ਸਿੰਘ ਵਜੋਂ ਹੋਈ।

ਉਧਰ ਦੂਜੇ ਪਾਸੇ ਮ੍ਰਿਤਕ 32 ਸਾਲਾ ਨਿਰਵੈਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਮੋਗੇ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਪਿਤਾ ਮੋਟਰਸਾਈਕਲ ਉਤੇ ਜਾ ਰਹੇ ਸਨ ਅਤੇ ਤੇਜ਼ ਰਫਤਾਰ ਬੁਲਟ ਅਤੇ ਕਾਰ ਸਵਾਰ ਨੌਜਵਾਨ ਜੋ ਕਿ ਆਪਸ ਵਿਚ ਰੇਸ ਲਗਾ ਰਹੇ ਸਨ ਵੱਲੋ ਉਨ੍ਹਾਂ ਦੇ ਪਿਤਾ ਨੂੰ ਕਾਰ ਨਾਲ ਜ਼ੋਰਦਾਰ ਟੱਕਰ ਮਾਰੀ ਦਿੱਤੀ ਗਈ ਹੈ। ਇਸ ਟੱਕਰ ਵਿੱਚ ਉਨ੍ਹਾਂ ਦੇ ਪਿਤਾ ਦੀ ਮੌਕੇ ਉਤੇ ਮੌਤ ਹੋ ਗਈ। ਮੁਲਜ਼ਮ ਕਾਰ ਅਤੇ ਬੁਲਟ ਸਵਾਰ ਮੌਕੇ ਤੋਂ ਬੁਲਟ ਉਤੇ ਬੈਠ ਫਰਾਰ ਹੋ ਗਏ ਹਨ ਜਿਸਦੇ ਚੱਲਦੇ ਪੀੜਤ ਪਰਿਵਾਰ ਵੱਲੋਂ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

ਨਿਰਵੈਲ ਸਿੰਘ ਦੀ ਮੌਤ ਕਾਰਨ ਪਰਿਵਾਰ ਦੇ ਜੀਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਉਨ੍ਹਾਂ ਵੱਲੋਂ ਮੁਲਜ਼ਮਾਂ ਨੂੰ ਸਖ਼ਤ ਤੋਂ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Punjab News: ਪੰਜਾਬ ਦੇ ਵਿਕਾਸ ਬਲਾਕਾਂ ਦਾ ਹੋਵੇਗਾ ਪੁਨਰਗਠਨ ਤੇ ਤਰਕਸੰਗਤੀਕਰਨ, ਲੋਕਾਂ ਨੂੰ ਮਿਲੇਗਾ ਫਾਇਦਾ

ਉਧਰ ਪੁਲਿਸ ਵੱਲੋਂ ਮੌਕੇ ਉਤੇ ਜਾਂਚ ਕਰਦਿਆ ਇਹ ਦੱਸਿਆ ਗਿਆ ਕਿ ਉਹ ਮੌਕੇ ਉਤੇ ਪਹੁੰਚੇ ਹਨ ਅਤੇ ਮ੍ਰਿਤਕ ਨਿਰਵੈਲ ਸਿੰਘ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਣਗੇ ਅਤੇ ਕਾਰ ਅਤੇ ਬੁਲਟ ਸਵਾਰ ਨੌਜਵਾਨਾਂ ਬਾਰੇ ਵੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਫਿਲਹਾਲ ਅਜੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਣਗੇ ਅਤੇ ਮੌਕੇ ਉਤੇ ਮੋਜੂਦ ਸੀਸੀਟੀਵੀ ਵੀ ਖੰਗਾਲੇ ਜਾ ਰਹੇ ਹਨ।

ਇਹ ਵੀ ਪੜ੍ਹੋ : Amritsar Accident: ਬੁਲਟ ਤੇ ਕਾਰ ਚਾਲਕਾਂ ਦੀ ਰੇਸ ਵਿੱਚ ਮੋਟਰਸਾਈਕਲ ਸਵਾਰ ਦੀ ਗਈ ਜਾਨ

 

Trending news

;