Navjot Singh Sidhu:
Trending Photos
Navjot Singh Sidhu: ਨਵਜੋਤ ਸਿੰਘ ਸਿੱਧੂ ਨੇ ਆਪਣਾ Youtube ਚੈੱਨਲ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਜਿਸ ਦਾ ਨਾਂਅ ਉਨ੍ਹਾਂ ਨੇ Navjot Singh Official ਰੱਖਿਆ ਗਿਆ ਹੈ। ਅੰਮ੍ਰਿਤਸਰ ਵਿੱਚ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਐਲਾਨ ਕਰ ਦਿੱਤਾ ਹੈ ਕਿ ਅੱਜ ਤੋਂ ਉਹ ਆਪਣੇ ਇਸ ਚੈੱਨਲ ਤੋਂ ਲੋਕਾਂ ਸਹਾਮਣੇ ਆਪਣੀ ਗੱਲ ਰੱਖਣਗੇ। ਉਨ੍ਹਾਂ ਦੇ ਦੱਸਿਆ ਕਿ ਇਸ ਚੈੱਨਲ ਉੱਤੇ ਕ੍ਰਿਕੇਟ, ਰਾਜਨੀਤੀ, ਸਿਹਤ, ਕਮੇਡੀ, ਮੋਟੀਵੇਸ਼ਨ, ਲਾਈਫਸਟਾਈਲ ਸਮੇਤ ਹੋਰ ਕਈ ਮੁੱਦਿਆਂ ਬਾਰੇ ਗੱਲਬਾਤ ਕੀਤੀ ਜਾਵੇਗੀ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਿਆਸਤ ਤੋਂ ਉਨ੍ਹਾਂ ਨੇ ਇੱਕ ਰੁਪਿਆ ਵੀ ਆਪਣੇ ਘਰ ਨਹੀਂ ਲਿਆਂਦਾ। ਜ਼ਿੰਦਗੀ ਵਿੱਚ ਸਾਰੀ ਕਮਾਈ ਆਪਣੇ ਹੱਕ ਹਲਾਲ ਦੀ ਖਾਂਦੀ ਹੈ ਅਤੇ ਖਾਂਦਾ ਰਹਾਂਗਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਮੈਂ ਕ੍ਰਿਕੇਟ ਖੇਡਿਆ ਫਿਰ ਉਸ ਤੋਂ ਬਾਅਦ ਕੁਮੈਂਟਰੀ ਕੀਤੀ, ਇਸ ਤੋਂ ਬਾਅਦ ਕਮੇਡੀ ਸ਼ੋਅ ਕੀਤੇ। ਜਿਸ ਨਾਲ ਅੱਜ ਨਵਜੋਤ ਸਿੱਧੂ ਅੱਜ ਇੱਥੇ ਹਾਂ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਪਤਨੀਂ ਰਾਜਨੀਤੀ ਵਿੱਚ ਐਕਟਿਵ ਹਨ ਅਤੇ ਉਹ ਰਹਿਣਗੇ। ਪਰ ਸਿੱਧੂ ਨੇ ਆਪਣੀ ਰਾਜਨੀਤੀ ਛੱਡਣ ਬਾਰੇ ਕੋਈ ਠੋਸ ਜਵਾਬ ਨਹੀਂ ਦਿੱਤਾ।