Operation Sindoor: ਭਾਰਤੀ ਫੌਜਾਂ ਨੇ ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ ਹੈ।
Trending Photos
Operation Sindoor: ਭਾਰਤੀ ਫੌਜਾਂ ਨੇ ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ ਹੈ। ਇਹ ਕਾਰਵਾਈ 6-7 ਮਈ ਦੀ ਰਾਤ ਨੂੰ ਹਥਿਆਰਬੰਦ ਫੌਜਾਂ ਵੱਲੋਂ ਕੀਤੀ ਗਈ ਇੱਕ ਸਟੀਕ ਅਤੇ ਰਣਨੀਤਕ ਫੌਜੀ ਕਾਰਵਾਈ ਹੈ।
ਇਸ ਕਾਰਵਾਈ ਵਿੱਚ ਭਾਰਤੀ ਹਵਾਈ ਫੌਜ, ਫੌਜ ਅਤੇ ਜਲ ਸੈਨਾ ਨੇ ਮਿਲ ਕੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ 9 ਅੱਤਵਾਦੀ ਠਿਕਾਣਿਆਂ 'ਤੇ ਹਵਾਈ ਹਮਲੇ ਕੀਤੇ, ਜਿਸ ਵਿੱਚ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਵਰਗੇ ਸੰਗਠਨਾਂ ਦੇ ਕੈਂਪ ਤਬਾਹ ਕਰ ਦਿੱਤੇ ਗਏ। ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਭਾਰਤੀ ਗ੍ਰਹਿ ਮੰਤਰਾਲੇ ਨੇ ਸਾਰੇ ਨੀਮ ਫੌਜੀ ਬਲਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ।
ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐਸ) ਜਨਰਲ ਅਨਿਲ ਚੌਹਾਨ ਦਿੱਲੀ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰ ਰਹੇ ਹਨ। ਇਸ ਮੀਟਿੰਗ ਵਿੱਚ ਸੁਰੱਖਿਆ ਮਾਮਲਿਆਂ ਅਤੇ ਰੱਖਿਆ ਨੀਤੀ 'ਤੇ ਚਰਚਾ ਕੀਤੀ ਜਾ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਗੱਲ ਕੀਤੀ। ਗ੍ਰਹਿ ਮੰਤਰੀ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਅਤੇ ਬੀਐਸਐਫ ਦੇ ਡੀਜੀ ਦੇ ਸੰਪਰਕ ਵਿੱਚ ਲਗਾਤਾਰ ਹਨ।
ਉਨ੍ਹਾਂ ਨੇ ਡੀਜੀ ਬੀਐਸਐਫ ਨੂੰ ਸਰਹੱਦੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਸਾਰੇ ਸੁਰੱਖਿਆ ਉਪਾਅ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਜਿਸ ਦੇ ਮੱਦੇਨਜ਼ਰ ਨੀਮ ਫੌਜੀ ਬਲਾਂ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਆਪ੍ਰੇਸ਼ਨ ਸਿੰਦੂਰ ਬਾਰੇ ਫੌਜ, ਹਵਾਈ ਸੈਨਾ ਅਤੇ ਵਿਦੇਸ਼ ਮੰਤਰਾਲੇ ਵੱਲੋਂ ਬ੍ਰੀਫਿੰਗ ਸ਼ੁਰੂ ਹੋ ਰਹੀ ਹੈ।
ਇਹ ਵੀ ਪੜ੍ਹੋ : ਫੌਜ ਦੀ ਕਾਰਵਾਈ ਵਿੱਚ ਜੈਸ਼ ਮੁਖੀ ਮਸੂਦ ਅਜ਼ਹਰ ਦੇ ਪੂਰੇ ਪਰਿਵਾਰ ਦਾ ਸਫਾਇਆ, ਫੁੱਟ-ਫੁੱਟ ਕੇ ਰੋਇਆ ਮਸੂਦ ਅਜ਼ਹਰ
ਇਸ ਕਾਨਫਰੰਸ ਵਿੱਚ ਦੋ ਮਹਿਲਾ ਅਧਿਕਾਰੀ ਜਾਣਕਾਰੀ ਦੇ ਰਹੀਆਂ ਹਨ। ਇਸ ਵਿੱਚ ਕਰਨਲ ਸੋਫੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਯੋਮਿਕਾ ਸ਼ਾਮਲ ਹਨ। ਵਿਦੇਸ਼ ਮੰਤਰੀ ਵੱਲੋਂ ਸਕੱਤਰ ਵਿਕਰਮ ਮਿਸਰੀ ਵੀ ਪ੍ਰੈਸ ਕਾਨਫਰੰਸ ਵਿੱਚ ਹਿੱਸਾ ਲੈ ਰਹੇ ਹਨ।
ਭਾਰਤੀ ਫੌਜ ਨੇ ਅੱਧੀ ਰਾਤ ਨੂੰ ਹਵਾਈ ਹਮਲਾ
ਭਾਰਤੀ ਫੌਜ ਨੇ ਰਾਤ 1.44 ਵਜੇ ਹਵਾਈ ਹਮਲਾ ਕੀਤਾ। ਲੜਾਕੂ ਜਹਾਜ਼ਾਂ ਨੇ ਉਨ੍ਹਾਂ ਦੇ ਏਅਰਬੇਸ ਤੋਂ ਉਡਾਣ ਭਰੀ ਅਤੇ ਫਿਰ ਥੋੜ੍ਹੀ ਦੇਰ ਬਾਅਦ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਬੰਬਾਰੀ ਕੀਤੀ ਗਈ। ਭਾਰਤੀ ਫੌਜ ਨੇ ਪਾਕਿਸਤਾਨ ਦੇ ਮੁਜ਼ੱਫਰਾਬਾਦ, ਬਹਾਵਲਪੁਰ, ਮੁਰੀਦਕੇ, ਸਿਆਲਕੋਟ, ਕੋਟਲੀ, ਬਾਗ, ਗੁਲਪੁਰ, ਭਿੰਬਰ ਅਤੇ ਸ਼ਕਰਗੜ੍ਹ ਵਿੱਚ ਹਮਲੇ ਕੀਤੇ ਹਨ।
ਇਸ ਤੋਂ ਬਾਅਦ ਭਾਰਤੀ ਫੌਜ ਨੇ X 'ਤੇ ਇੱਕ ਪੋਸਟ ਲਿਖ ਕੇ ਹਮਲੇ ਦੀ ਪੁਸ਼ਟੀ ਕੀਤੀ। ਪੋਸਟ ਵਿੱਚ ਲਿਖਿਆ ਸੀ, 'ਪਹਿਲਗਾਮ ਹਮਲੇ ਲਈ ਇਨਸਾਫ਼ ਹੋ ਗਿਆ ਹੈ।' ਜੈ ਹਿੰਦ।
ਇਹ ਵੀ ਪੜ੍ਹੋ : ਭਾਰਤ ਵੱਲੋਂ ਕੀਤੀ ਏਅਰ ਸਟ੍ਰਰਾਈਕ ਨੂੰ ਲੈ ਕੇ ਪਾਕਿਸਤਾਨ ਦਾ ਵੱਡਾ ਦਾਅਵਾ