Ferozepur News: ਫੌਜ ਨੇ ਜਦੋਂ ਇਲਾਕੇ ਵਿਚ ਡਰੋਨ ਨੂੰ ਵੇਖਿਆ ਤਾਂ ਇਸ ਡਰੋਨ ਉਪਰ 250 ਦੇ ਕਰੀਬ ਰਾਊਂਡ ਫਾਇਰ ਕੀਤੇ।
Trending Photos
Ferozepur News: ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ ਸਵਾਇਆ ਰਾਏ ਹਿਠਾੜ ਵਿਖੇ ਅੱਜ ਸਵੇਰੇ 9:30 ਵਜੇ ਕੇ ਪਿੰਡ ਉਪਰ ਪਾਕਿਸਤਾਨੀ ਡਰੋਨ ਨੇ ਸਰਹੱਦ ਪਾਰ ਕਰ ਭਾਰਤ ਵਿੱਚ ਘੁਸਪੈਠ ਦੀ ਕੋਸ਼ਿਸ਼ ਕੀਤੀ ਤਾਂ ਉਸ ਡਰੋਨ ਉਪਰ ਭਾਰਤੀ ਫੌਜ ਨੇ ਗੋਲੀਆਂ ਦਾ ਮੀਂਹ ਦੀ ਵਰਖਾ ਕਰ ਦਿੱਤੀ ਤਾਂ ਉਹ ਡਰੋਨ ਵਾਪਸ ਪਾਕਿਸਤਾਨ ਪਰਤ ਗਿਆ ।
ਫੌਜ ਨੂੰ ਪਹਿਲਾਂ ਹੀ ਸੂਚਨਾ ਪ੍ਰਾਪਤ ਸੀ ਕਿ ਪਾਕਿਸਤਾਨ ਇਸ ਏਰੀਏ ਵਿੱਚ ਡਰੋਨ ਰਾਹੀ ਭਾਰਤ ਵਿੱਚ ਘੁਸਪੈਠ ਕਰ ਸਕਦਾ ਹੈ , ਇਸ ਲਈ ਭਾਰਤੀ ਫੌਜ ਨੇ ਪਹਿਲਾਂ ਤੋਂ ਹੀ ਇਸ ਪਿੰਡ ਵਿਚ ਚੁਬਾਰੇ ਉਪਰ ਮੋਰਚਾ ਸੰਭਾਲਿਆ ਹੋਇਆ ਸੀ , ਜਿਵੇਂ ਹੀ ਡਰੋਨ ਨੇ ਭਾਰਤ ਵਿੱਚ ਘੁਸਪੈਠ ਕੀਤੀ ਤਾਂ ਉਸ ਉਪਰ ਫੌਜ ਨੇ ਜ਼ੋਰਦਾਰ ਫਾਇਰਿੰਗ ਕਰ ਦਿੱਤੀ। ਫੌਜ ਨੇ ਇਸ ਡਰੋਨ ਉਪਰ 250 ਦੇ ਕਰੀਬ ਰਾਊਂਡ ਫਾਇਰ ਕੀਤੇ।