Trending Photos
Derabassi: ਡੇਰਾਬੱਸੀ ਖੇਤਰ ਦੇ ਪਿੰਡ ਸੈਦਪੁਰਾ, ਹੈਬਤਪੁਰ, ਮੁਬਾਰਕਪੁਰ ਦੇ ਰਿਹਾਇਸ਼ੀ ਏਰੀਆ ਤੇ ਫਲਦਾਰ ਦਰਖਤਾਂ ਦੇ ਬਾਗ਼ ਉਪਰੋਂ ਜ਼ਬਰਦਸਤੀ ਗੈਰ ਕਾਨੂੰਨੀ ਤਰੀਕੇ ਨਾਲ ਹਾਈ ਟੈਨਸ਼ਨ ਟਾਵਰ ਲਗਾਉਣ ਉਤੇ ਪ੍ਰਭਾਵਿਤ ਲੋਕਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਡੇਰਾਬੱਸੀ ਖੇਤਰ ਦੇ ਪਿੰਡ ਸੈਦਪੁਰਾ, ਹੈਬਤਪੁਰ ਅਤੇ ਮੁਬਾਰਕਪੁਰ ਦੇ ਨਿਵਾਸੀਆਂ ਵੱਲੋਂ 220 ਕੇਵੀ ਦੀ ਹਾਈ ਟੈਨਸ਼ਨ ਤਾਰ ਅਤੇ ਟਾਵਰ ਲਗਾਉਣ ਦੇ ਵਿਰੋਧ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ।
ਪ੍ਰਭਾਵਿਤ ਲੋਕਾਂ ਵੱਲੋਂ ਡੀਸੀ ਮੋਹਾਲੀ ਨੂੰ ਅਪੀਲ ਕੀਤੀ ਹੈ। ਜਿਸ ਵਿੱਚ ਉਨ੍ਹਾਂ ਵੱਲੋਂ ਲਿਖਿਆ ਗਿਆ ਹੈ ਕਿ ਪਿੰਡ ਸੈਦਪੁਰਾ ਤੋਂ ਪਿੰਡ ਮੁਬਾਰਕਪੁਰ ਤੱਕ ਹਾਈ ਟੈਨਸ਼ਨ ਵਾਇਰ ਦਾ ਟਾਵਰ ਵੋਲਟੇਜ 220 ਕੇ.ਵੀ ਦੀ ਯੋਜਨਾ ਤਹਿਤ ਗੈਰ ਕਾਨੂੰਨੀ ਤਰੀਕੇ ਨਾਲ ਕੱਢ ਰਹੇ ਹਨ। ਪ੍ਰਭਾਵਿਤ ਲੋਕਾਂ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਟਾਵਰ ਲਗਾਉਣ ਦੇ ਏਵੱਜ ਵਿੱਚ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਉੱਥੇ ਹੀ ਟਾਵਰ ਲਗਾਉਣ ਦੇ ਰੂਟ ਪਲਾਨ ਵਿੱਚ ਵੀ ਗੈਰ ਕਾਨੂੰਨੀ ਤਰੀਕੇ ਨਾਲ ਬਦਲਾਅ ਕੀਤਾ ਗਿਆ ਹੈ।
ਜਿਸ ਬਾਰੇ ਪਿੰਡ ਵਾਸੀਆਂ ਵੱਲੋਂ ਕਈ ਵਾਰ ਸਬੰਧਤ ਅਧਿਕਾਰੀਆਂ ਨੂੰ ਦਰਖਾਸਤਾਂ ਦਿੱਤੀਆਂ ਗਈਆਂ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਅੰਤ ਵਿੱਚ ਉਨ੍ਹਾ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਸਬੰਧਤ ਜ਼ਮੀਨਾਂ ਦੇ ਮਾਲਕਾਂ ਨੂੰ ਮਾਰਕੀਟ ਰੇਟ ਮੁਤਾਬਕ ਬਣਦਾ ਮੁਆਵਜ਼ਾ ਦਿੱਤੇ ਬਗੈਰ ਡਮੀਨ ਮਾਲਕਾਂ ਦੀ ਜ਼ਮੀਨ ਨਾਲ ਛੇੜਛਾੜ ਨਾ ਕੀਤੀ ਜਾਵੇ।